ਲਾਰੈਂਸ ਬਿਸ਼ਨੋਈ ਦੇ ਸਾਥੀ ਨਿੱਕੂ ਦੇ ਕਰੀਬੀ ਰਹੇ 4 ਗੈਂਗਸਟਰਾਂ ਸਣੇ 6 ਗ੍ਰਿਫ਼ਤਾਰ

By  Ravinder Singh June 9th 2022 03:58 PM

ਪਟਿਆਲਾ : ਮਕਬੂਲ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਪੰਜਾਬ ਪੁਲਿਸ ਵੱਲੋਂ ਵੱਡੇ ਪੱਧਰ ਉਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਨੇ ਸਭ ਤੋਂ ਪਹਿਲਾ ਗੈਂਗਸਟਰ ਪਹਿਲੂ ਤੋਂ ਇਸ ਕੇਸ ਦੀ ਜਾਂਚ ਸ਼ੁਰੂ ਕੀਤੀ ਹੈ। ਗੈਂਗਸਟਰ ਦੀ ਗ੍ਰਿਫਤਾਰੀ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਬੰਦ ਗੈਂਗਸਟਰਾਂ ਦੀ ਹਵਾਲਗੀ ਲਈ ਪੁਲਿਸ ਹਰ ਚਾਰਾਜ਼ੋਈ ਕਰ ਰਹੀ ਹੈ।

ਲਾਰੈਂਸ ਬਿਸ਼ਨੋਈ ਦੇ ਸਾਥੀ ਨਿੱਕੂ ਦੇ ਕਰੀਬੀ ਰਹੇ 4 ਗੈਂਸਸਟਰਾਂ ਸਣੇ 6 ਗ੍ਰਿਫ਼ਤਾਰਇਸ ਤਹਿਤ ਹੀ ਪਟਿਆਲਾ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਦੇ ਸਾਥੀ ਨਿੱਕੂ ਦੇ ਕਰੀਬੀ ਰਹੇ 4 ਗੈਂਗਸਟਰਾਂ ਸਮੇਤ 6 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪਟਿਆਲਾ ਦੇ ਐਸਐਸਪੀ ਦੀਪਕ ਪਾਰਿਕ ਅਨੁਸਾਰ ਪਟਿਆਲਾ ਸੀਆਈਏ ਵੱਲੋਂ ਗ੍ਰਿਫ਼ਤਾਰ ਸੰਦੀਪ ਉਰਫ ਟੋਪ ਬਿਸ਼ਨੋਈ ਤੇ ਹਠੂਰ ਗੈਂਗਸਟਰ ਦਾ ਕਰੀਬੀ ਸਾਥੀ ਹੈ ਜਿਸ ਕੋਲੋਂ ਤਿੰਨ ਪਿਸਤੌਲ ਬਰਾਮਦ ਹੋਏ ਹਨ ਤੇ ਜਸਵਿੰਦਰ ਉਰਫ ਜੱਸ ਕੋਲੋਂ ਇਕ ਪਿਸਤੌਲ ਤੇ ਰੌਂਦ ਬਰਾਮਦ ਹੋਏ ਹਨ।

ਲਾਰੈਂਸ ਬਿਸ਼ਨੋਈ ਦੇ ਸਾਥੀ ਨਿੱਕੂ ਦੇ ਕਰੀਬੀ ਰਹੇ 4 ਗੈਂਸਸਟਰਾਂ ਸਣੇ 6 ਗ੍ਰਿਫ਼ਤਾਰਸੰਦੀਪ ਖਿਲਾਫ਼ ਕਤਲ ਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ ਤੇ ਜੇਲ੍ਹ ਵੀ ਜਾ ਚੁੱਕਿਆ ਹੈ। ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਵਿਚ ਸੀਆਈਏ ਟੀਮ ਨੇ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਐਸਐਸਪੀ ਦੀਪਕ ਪਾਰਿਕ ਅਨੁਸਾਰ ਮੁਲਜ਼ਮ ਖ਼ਤਰਨਾਕ ਅਪਰਾਧੀਆਂ ਨੂੰ ਅਸਲਾ ਮੁਹੱਈਆ ਕਰਵਾਉਂਦੇ ਸਨ। ਮੁਲਜ਼ਮਾਂ ਨੂੰ ਪਟਿਆਲਾ ਨੇੜਲੇ ਪਿੰਡ ਬਰਸਟ ਕੋਲੋਂ ਗ੍ਰਿਫਤਾਰ ਕਰਕੇ ਥਾਣਾ ਪਸਿਆਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਪਟਿਆਲਾ ਜੇਲ੍ਹ 'ਚ ਬੰਦ ਜੈਪਾਲ ਭੁੱਲਰ ਗਿਰੋਹ ਦੇ ਗੈਂਗਸਟਰ ਤਲਵਿੰਦਰ ਸਿੰਘ ਦੇ ਸੰਪਰਕ ਵਿਚ ਵੀ ਰਹੇ ਹਨ।

ਲਾਰੈਂਸ ਬਿਸ਼ਨੋਈ ਦੇ ਸਾਥੀ ਨਿੱਕੂ ਦੇ ਕਰੀਬੀ ਰਹੇ 4 ਗੈਂਸਸਟਰਾਂ ਸਣੇ 6 ਗ੍ਰਿਫ਼ਤਾਰਦੱਸਣਾ ਬਣਦਾ ਹੈ ਕਿ ਤਲਵਿੰਦਰ ਖਿਲਾਫ਼ ਜੇਲ੍ਹ 'ਚ ਅਧਿਕਾਰੀਆਂ ਨੂੰ ਜਾਨੋਂ ਮਰਵਾਉਣ ਦੀ ਧਮਕੀ ਵੀ ਦਿੱਤੀ ਗਈ ਸੀ ਅਤੇ ਬੀਤੇ ਦਿਨੀ ਉਸ ਉਤੇ ਪਰਚਾ ਵੀ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਮੈਂਬਰ ਦੇ ਸਾਥੀ ਨੂੰ ਹਿਰਾਸਤ ਵਿਚ ਲਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇੰਸਪੈਕਟਰ ਰਾਜੇਸ਼ ਕੁਮਾਰ ਇੰਚਾਰਜ ਸੀਆਈਏ ਸਟਾਫ ਮੁਕਤਸਰ ਸਾਹਿਬ ਦੀ ਟੀਮ ਦੇ ਸਹਾਇਕ ਥਾਣੇ ਹਰਭਗਵਾਨ ਸਿੰਘ ਨੇ ਲਾਰੈਂਸ ਬਿਸ਼ਨੋਈ ਦੇ ਗੈਂਗ ਮੈਂਬਰ ਕੇਸ਼ਵ ਦੇ ਸਾਥੀ ਸੁਮਿਤ ਕਟਾਰੀਆ ਪੁੱਤਰ ਰਜਿੰਦਰ ਵਾਸੀ ਕਾਲੋਨੀ ਰੋਡ ਮੰਡੀ ਡੱਬਵਾਲੀ ਸਿਰਸਾ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਅਨਸਰ ਖਿਲਾਫ਼ ਥਾਣਾ ਲੰਬੀ ਵਿਖੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਦੀ ਕੋਠੀ ਦਾ ਘਿਰਾਓ

Related Post