ਕੇਂਦਰ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਲਈ ਭੇਜੇ ਛੇ ਮੁਲਾਜ਼ਮ ਹੋਏ ਤਾਇਨਾਤ

By  Ravinder Singh June 4th 2022 07:08 PM

ਅੰਮ੍ਰਿਤਸਰ : ਆਖਿਰਕਾਰ ਕੇਂਦਰ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸਰਕਾਰੀ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਐੱਸਪੀਜੀ ਦੇ ਚਾਰ ਕਮਾਂਡੋ ਗੱਡੀ ਸਮੇਤ ਦਿੱਤੇ ਗਏ ਹਨ ਜਦਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਦੇ ਦਿੱਤੇ ਛੇ ਸੁਰੱਖਿਆ ਮੁਲਾਜ਼ਮ ਬਹਾਲ ਕਰ ਕੇ ਉਨ੍ਹਾਂ ਦੇ ਨਾਲ ਤਾਇਨਾਤ ਕੀਤੇ ਗਏ ਹਨ। ਕੇਂਦਰ ਸਰਕਾਰ ਵੱਲੋਂ ਪੱਕੇ ਤੌਰ ਉਤੇ 235 ਬਟਾਲੀਅਨ ਦੇ 20 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਕੇਂਦਰ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਲਈ ਭੇਜੇ ਛੇ ਮੁਲਾਜ਼ਮ ਹੋਏ ਤਾਇਨਾਤਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਰੱਖਿਆ ਵਿਚ ਕੇਂਦਰ ਵੱਲੋਂ ਤਾਇਨਾਤ ਕੀਤੀ ਜ਼ੈਡ ਸੁਰੱਖਿਆ ਦੀ ਪਹਿਲੀ 6 ਮੈਂਬਰੀ ਟੀਮ ਅੰਮ੍ਰਿਤਸਰ ਪੁੱਜ ਗਈ। ਸੁਰੱਖਿਆ ਟੀਮ ਚ ਇੱਕ ਹੈਡ ਕਾਂਸਟੇਬਲ, 4 ਕਾਂਸਟੇਬਲ ਤੇ ਇਕ ਡਰਾਈਵਰ ਸ਼ਾਮਿਲ। ਚੰਡੀਗੜ੍ਹ ਤੋਂ ਐਮਰਜੈਂਸੀ ਡਿਊਟੀ ਉਤੇ ਸੀਆਰਪੀਐਫ ਦੀ 220 ਬਟਾਲੀਅਨ ਦੇ ਜਵਾਨ ਭੇਜੇ ਗਏ ਹਨ। ਸਾਰੇ ਸੁਰੱਖਿਆ ਮੁਲਾਜ਼ਮ ਸਿਵਲ ਡਰੈਸ ਵਿੱਚ ਹਨ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੁਰਖਿਆ ਲੈਣ ਤੋਂ ਇਨਕਾਰ ਕਰ ਚੁੱਕੇ ਹਨ। ਹਾਲਾਂਕਿ 6 ਜੂਨ ਤੋਂ ਬਾਅਦ ਅੱਜ ਆਏ ਹੋਏ ਸੁਰੱਖਿਆ ਮੁਲਾਜ਼ਮਾਂ ਨੂੰ ਵਾਪਸ ਭੇਜਣ ਦੀ ਵੀ ਚਰਚਾ।

ਕੇਂਦਰ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਲਈ ਭੇਜੇ ਛੇ ਮੁਲਾਜ਼ਮ ਹੋਏ ਤਾਇਨਾਤ

ਜਥੇਦਾਰ ਨੇ ਕਿਹਾ ਕਿ ਸਰਕਾਰਾਂ ਵੱਲੋਂ ਜ਼ਬਰਦਸਤੀ ਸੁਰੱਖਿਆ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਘਟਾਏ ਜਾਣ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਰਹਿੰਦੀ ਸੁਰੱਖਿਆ ਵੀ ਪੰਜਾਬ ਸਰਕਾਰ ਨੂੰ ਮੋੜ ਦਿੱਤੀ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਥੇਦਾਰ ਦੀ ਸੁਰੱਖਿਆ ਬਹਾਲ ਕਰ ਦਿੱਤੀ ਸੀ ਪਰ ਜਥੇਦਾਰ ਨੇ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਕੇਂਦਰ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਲਈ ਭੇਜੇ ਛੇ ਮੁਲਾਜ਼ਮ ਹੋਏ ਤਾਇਨਾਤਇਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਵੀ ਜਥੇਦਾਰ ਨੂੰ ਜ਼ੈੱਡ ਸੁਰੱਖਿਆ ਦੇਣ ਦਾ ਫ਼ੈਸਲਾ ਲਿਆ ਗਿਆ। ਕੇਂਦਰ ਦੀ ਜ਼ੈੱਡ ਸੁਰੱਖਿਆ 'ਤੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਨਕਾਰ ਕਰਦਿਆਂ ਸਰਕਾਰ ਨੂੰ ਆਪਣਾ ਫੈਸਲਾ ਮੁਲਤਵੀ ਕਰਨ ਲਈ ਕਿਹਾ ਸੀ। ਆਖ਼ਰਕਰ ਜਥੇਦਾਰ ਦੀ ਸੁਰੱਖਿਆ ਨੂੰ ਮੱਦੇਨਜ਼ਰ ਕੇਂਦਰ ਸਰਕਾਰ ਨੇ ਐੱਸਪੀਜੀ ਦੇ ਚਾਰ ਕਮਾਂਡੋ ਗੱਡੀ ਸਮੇਤ ਤਾਇਨਾਤ ਕੀਤੇ ਹਨ। ਇੱਥੇ ਵੀ ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 12 ਸੇਵਾਦਾਰ ਸੁਰੱਖਿਆ ਦਸਤਾ ਜਥੇਦਾਰ ਨਾਲ ਤਾਇਨਾਤ ਹਨ। ਹੁਣ ਜਥੇਦਾਰ ਦੇ ਨਾਲ ਇਕ ਐੱਸਪੀਜੀ ਦੀ ਗੱਡੀ, ਇਕ ਪਾਇਲਟ ਗੱਡੀ, ਇਕ ਪੰਜਾਬ ਪੁਲਿਸ ਦੀ ਗੱਡੀ, ਜਥੇਦਾਰ ਦੀ ਗੱਡੀ ਦੇ ਪਿਛੇ ਦੋ ਐਸਜੀਪੀਸੀ ਦੀਆਂ ਗੱਡੀਆਂ ਸਕਿਉਰਿਟੀ ਵਜੋਂ ਨਾਲ ਚੱਲਣੀਆਂ ਸ਼ੁਰੂ ਹੋ ਗਈਆਂ ਹਨ।

ਇਹ ਵੀ ਪੜ੍ਹੋ : ਓਡੀਸ਼ਾ 'ਚ ਵੱਡਾ ਫੇਰਬਦਲ, ਸਾਰੇ ਕੈਬਨਿਟ ਮੰਤਰੀਆਂ ਨੇ ਦਿੱਤਾ ਅਸਤੀਫ਼ਾ

Related Post