ਲਾਕਡਾਊਨ: ਸਮਾਜਿਕ ਦੂਰੀ ਲਈ ਲੋਕ ਅਪਣਾ ਰਹੇ ਨੇ ਇਹ ਤਰੀਕਾ (ਤਸਵੀਰਾਂ)

By  Jashan A March 25th 2020 01:41 PM -- Updated: March 25th 2020 01:43 PM

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਪੂਰਾ ਦੇਸ਼ 21 ਦਿਨਾਂ ਲਈ ਲਾਕਡਾਊਨ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਸਲਾਹ ਦਿੱਤੀ ਕਿ ਇਕ ਹੀ ਕੰਮ ਕਰਨਾ ਹੈ- ਬਸ ਘਰ 'ਚ ਹੀ ਰਹਿਣਾ ਹੈ। 21 ਦਿਨਾਂ ਦੇ ਲਾਕ ਡਾਊਨ ਦਰਮਿਆਨ ਜ਼ਰੂਰਤ ਦੇ ਸਾਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਦੇਸ਼ ਦੇ ਵੱਖ-ਵੱਖ ਸ਼ਹਿਰਾਂ 'ਚ ਲੋਕ ਸਵੇਰੇ-ਸਵੇਰੇ ਜ਼ਰੂਰਤ ਦਾ ਸਾਮਾਨ ਲੈਣ ਪਹੁੰਚੇ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ। ਅਜਿਹੇ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਪੈਰਾਂ ਹੇਠਾਂ ਗੋਲ ਘੇਰੇ ਬਣਾਇਆ ਹੋਏ ਹਨ, ਜਿਨ੍ਹਾਂ 'ਚ ਲੋਕ ਖੜ੍ਹੇ ਨਜ਼ਰ ਆ ਰਹੇ ਹਨ, ਤਾਂ ਸਮਾਜਿਕ ਦੂਰੀ ਬਣੀ ਰਹੀ ਅਤੇ ਕੋਰੋਨਾ ਨਾ ਫੈਲੇ।ਡੇਅਰੀ 'ਤੇ ਦੁੱਧ ਲੈਣ ਵਾਲਿਆਂ ਦੀਆਂ ਤਸਵੀਰਾਂ ਹਨ, ਜਿੱਥੇ ਲੋਕ ਪੂਰੇ ਕਾਇਦੇ 'ਚ ਖੜ੍ਹੇ ਹੋ ਕੇ ਦੁੱਧ ਲੈ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਲਾਕਡਾਊਨ ਦੌਰਾਨ ਸਰਕਾਰੀ ਅਤੇ ਨਿੱਜੀ ਦਫ਼ਤਰ ਬੰਦ ਰਹਿਣਗੇ, ਜਦਕਿ ਹਸਪਤਾਲ, ਮੈਡੀਕਲ ਸਟੋਰ, ਪੈਟਰੋਲ ਪੰਪ, ਰਾਸ਼ਨ, ਦੁੱਧ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। -PTC News

Related Post