ਹੁਣ ਨਵੇਂ ਸਾਲ ਤੋਂ ਨਹੀਂ ਚੱਲੇਗਾ ਵਟਸਐਪ!! ਜਾਣੋ ਵਜ੍ਹਾ

By  Jashan A December 23rd 2018 02:25 PM

ਹੁਣ ਨਵੇਂ ਸਾਲ ਤੋਂ ਨਹੀਂ ਚੱਲੇਗਾ ਵਟਸਐਪ!! ਜਾਣੋ ਵਜ੍ਹਾ,ਦੁਨੀਆਂ ਭਰ 'ਚ ਸਭ ਤੋਂ ਜ਼ਿਆਦਾ ਵਰਤੀ ਜਾਣ ਵਾਲੀ ਮੈਸੇਜਿੰਗ ਐਪਸ ਹੁਣ ਕਈ ਮੋਬਾਈਲ ਫੋਨਾਂ 'ਚ ਨਹੀਂ ਚੱਲੇਗੀ। ਦੱਸ ਦੇਈਏ ਕਿ ਇਹ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲਾ ਮੈਸੇਜਿੰਗ ਐਪਸ 'ਚੋਂ ਇਕ ਹੈ।ਮਿਲੀ ਜਾਣਕਾਰੀ ਮੁਤਾਬਕ ਵਟਸਐਪ ਆਉਣ ਵਾਲੇ ਦਿਨਾਂ 'ਚ ਕੁਝ ਪੁਰਾਣੇ ਆਪਰੇਟਿੰਗ ਸਿਸਟਮ 'ਚ ਆਪਣਾ ਸਪੋਰਟ ਬੰਦ ਕਰਨ ਵਾਲਾ ਹੈ ਅਤੇ ਕਈ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਸਮਾਰਟਫੋਨ 'ਚ ਵਟਸਐਪ ਕੰਮ ਨਹੀਂ ਕਰੇਗਾ। [caption id="attachment_231638" align="aligncenter" width="300"]whats app ਹੁਣ ਨਵੇਂ ਸਾਲ ਤੋਂ ਨਹੀਂ ਚੱਲੇਗਾ ਵਟਸਐਪ!! ਜਾਣੋ ਵਜ੍ਹਾ[/caption] ਦੱਸਿਆ ਜਾ ਰਿਹਾ ਹੈ ਕਿ ਨੋਕੀਆ ਦੇ ਪੁਰਾਣੇ ਆਪਰੇਟਿੰਗ ਸਿਸਟਮ ਦੇ ਯੂਜ਼ਰਸ ਵਟਸਐਪ ਦਾ ਇਸਤੇਮਾਲ ਆਪਣੇ ਫੋਨ 'ਚ ਨਹੀਂ ਕਰ ਸਕਣਗੇ। ਇਹ ਆਪਰੇਟਿੰਗ ਸਿਸਟਮ ਹੈ ਨੋਕੀਆ ਐੱਸ 40, ਇਸ ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਫੋਨ 'ਚ 31 ਦਸੰਬਰ 2018 ਤੋਂ ਵਟਸਐਪ ਨਹੀਂ ਚੱਲੇਗਾ। ਹੋਰ ਪੜ੍ਹੋ:ਅੰਮ੍ਰਿਤਸਰ: ਸੰਘਣੀ ਧੁੰਦ ਦਾ ਕਹਿਰ ਜਾਰੀ, 4 ਉਡਾਣਾਂ ਲੇਟ ਕੰਪਨੀ ਦਾ ਕਹਿਣਾ ਹੈ ਕਿ ਨੋਕੀਆ ਐੱਸ40 ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਫੋਨ 'ਚ ਵਟਸਐਪ ਦੇ ਕੁਝ ਫੀਚਰ ਕਦੇ ਵੀ ਬੰਦ ਹੋ ਸਕਦੇ ਹਨ। [caption id="attachment_231639" align="aligncenter" width="300"]whats app ਹੁਣ ਨਵੇਂ ਸਾਲ ਤੋਂ ਨਹੀਂ ਚੱਲੇਗਾ ਵਟਸਐਪ!! ਜਾਣੋ ਵਜ੍ਹਾ[/caption] ਐਂਡ੍ਰਾਇਡ 2.3.7 ਅਤੇ ਇਸ ਤੋਂ ਪੁਰਾਣੇ ਵਰਜ਼ਨ ਦੇ ਨਾਲ-ਨਾਲ ਆਈਫੋਨ ਆਈ.ਓ.ਐੱਸ.7 ਅਤੇ ਇਸ ਤੋਂ ਪੁਰਾਣੇ ਆਪਰੇਟਿੰਗ ਸਿਸਟਮ 'ਤੇ 1 ਫਰਵਰੀ 2020 ਤੋਂ ਬਾਅਦ ਵਟਸਐਪ ਕੰਮ ਨਹੀਂ ਕਰੇਗਾ। -PTC News

Related Post