ਜਨਮ ਦਿਨ ਮੁਬਾਰਕ : ਅਦਾਕਾਰਾ ਸੋਨਮ ਬਾਜਵਾ ਨੇ ਪਾਲੀਵੁੱਡ ਇੰਡਸਟਰੀ ਵਿੱਚ ਇੰਝ ਕੀਤੀ ਧਮਾਕੇਦਾਰ ਐਂਟਰੀ

By  Shanker Badra August 16th 2018 09:44 PM

ਜਨਮ ਦਿਨ ਮੁਬਾਰਕ : ਅਦਾਕਾਰਾ ਸੋਨਮ ਬਾਜਵਾ ਨੇ ਪਾਲੀਵੁੱਡ ਇੰਡਸਟਰੀ ਵਿੱਚ ਇੰਝ ਕੀਤੀ ਧਮਾਕੇਦਾਰ ਐਂਟਰੀ:ਸੋਨਮ ਬਾਜਵਾ ਪਾਲੀਵੁੱਡ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ‘ਚੋਂ ਇਕ ਮੰਨੀ ਜਾਂਦੀ ਹੈ।ਉਸ ਦਾ ਜਨਮ 16 ਅਗਸਤ 1992 ਨੂੰ ਨਾਨਕਮੱਟਾ ਰੁਦਰਪੁਰ, ਉਤਰਾਖੰਡ ਵਿਖੇ ਹੋਇਆ।ਉਸ ਨੇ ਜੇਸੀਸ ਪਬਲਿਕ ਸਕੂਲ, ਰੁਦਰਪੁਰ ਤੋਂ ਸਕੂਲ ਦੀ ਪੜ੍ਹਾਈ ਕੀਤੀ।ਕਾਲਜ ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕਰਨ ਤੋਂ ਬਾਅਦ ਸੋਨਮ ਨੇ ਏਅਰ ਹੋਸਟੈੱਸ ਵਜੋਂ ਕੰਮ ਸ਼ੁਰੂ ਕੀਤਾ। ਦੱਸ ਦਈਏ ਕਿ ਸੋਨਮ ਬਾਜਵਾ ਨੇ ਸਾਲ 2013 'ਚ ਆਈ ਪੰਜਾਬੀ ਫਿਲਮ 'ਬੈਸਟ ਆਫ ਲੱਕ' ਰਾਹੀਂ ਪਾਲੀਵੁੱਡ 'ਚ ਐਂਟਰੀ ਕੀਤੀ।ਇਸ ਤੋਂ ਇਲਾਵਾ ਉਹ ਤਾਮਿਲ ਫਿਲਮਾਂ ‘ਚ ਕੰਮ ਕਰ ਚੁੱਕੀ ਹੈ।ਸਾਲ 2012 'ਚ ਉਨ੍ਹਾਂ ਨੇ 'ਮਿਸ ਇੰਡੀਆ' ਮੁਕਾਬਲੇ 'ਚ ਵੀ ਹਿੱਸਾ ਲਿਆ ਸੀ। ਇੱਕ ਇੰਟਰਵਿਊ ਦੌਰਾਨ ਉਸ ਨੇ ਆਪਣੇ ਫਿਲਮੀ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੇ ਤਜ਼ੁਰਬੇ ਸ਼ੇਅਰ ਕਰਦਿਆਂ ਦੱਸਿਆ, ”ਮੈਨੂੰ ਨਹੀਂ ਪਤਾ ਸੀ ਕਿ ਮੇਰੀ ਐਂਟਰੀ ਗਲੈਮਰ ਅਤੇ ਫਿਲਮੀਂ ਦੁਨੀਆ ‘ਚ ਹੋ ਜਾਵੇਗੀ।ਏਅਰਹੌਸਟੈਸ ਰਹਿ ਚੁੱਕੀ ਸੋਨਮ ਦੇ ਮੁਤਾਬਕ ਉਹ ਬਚਪਨ ਤੋਂ ਹੀ ਕੁਝ ਅਜਿਹਾ ਕਰਨਾ ਚਾਹੁੰਦੀ ਸੀ। ਉਸ ਨੇ ਕਿਹਾ ਕਿ, ”ਮੇਰੇ ਪਿਤਾ ਪ੍ਰਿੰਸੀਪਲ ਅਤੇ ਮਾਂ ਐਜੂਕੇਸ਼ਨਿਸਟ ਹਨ ਤੇ ਮੈਨੂੰ ਬਚਪਨ ਤੋਂ ਹੀ ਮਾਡਲਿੰਗ ਦਾ ਸ਼ੌਕ ਸੀ ਅਤੇ ਨੌਕਰੀ ਲਈ ਮੈਂ ਮੁੰਬਈ ਗਈ ਤੇ ਫਿਰ ਮੈਨੂੰ ਇਕ ਮੌਕਾ ਮਿਲਿਆ ਆਪਣਾ ਸੁਪਨਾ ਪੂਰਾ ਕਰਨ ਦਾ। ਸਾਲ 2012 ‘ਚ ਮੈਂ ‘ਫੈਮਿਨਾ ਮਿਸ ਇੰਡੀਆ’ ‘ਚ ਹਿੱਸਾ ਲਿਆ ਨਾਲ ਹੀ ਏਅਰਹੌਸਟੈਸ ਅਤੇ ਮਾਡਲਿੰਗ ‘ਚ ਕਰੀਅਰ ਤੋਂ ਇਲਾਵਾ ਐਕਟਿੰਗ ‘ਚ ਹੱਥ ਅਜ਼ਮਾਇਆ।ਦੱਸਣਯੋਗ ਹੈ ਕਿ ਹਰ ਮਿਡਲ ਕਲਾਸ ਦੀ ਤਰ੍ਹਾਂ ਸੋਨਮ ਦੇ ਪਿਤਾ ਸੇਫ ਕਰੀਅਰ ਤੇ ਚੰਗੇ ਘਰ ‘ਚ ਰਿਸ਼ਤਾ ਚਾਹੁੰਦੇ ਸੀ ਪਰ ਮੇਰੀ ਦਿਲਚਸਪੀ ਦੇਖਣ ਅਤੇ ਮੇਰੇ ਕਨਵਿੰਸ ਕਰਨ ਤੋਂ ਬਾਅਦ ਮੇਰੇ ਮਾਤਾ ਪਿਤਾ ਨੇ ਫਿਲਮਾਂ ਲਈ ਹਾਂ ਕਰ ਦਿੱਤੀ। ਸੋਨਮ ਦੀਆਂ ਫਿਲਮਾਂ 'ਚ 'ਬੈਸਟ ਆਫ ਲੱਕ', 'ਪੰਜਾਬ 1984', 'ਕਾਪਲ', 'ਬੋਰਨ ਟੂ ਬੀ ਕਿੰਗ', 'ਸਰਦਾਰ ਜੀ 2', 'ਅਟਦਕੁੰਦਮ ਰਾਅ' ਤੇ 'ਬਾਬੂ ਬੰਗਾਰਾਮ', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2' ਮੁੱਖ ਰੂਪ ਨਾਲ ਸ਼ਾਮਲ ਹਨ। -PTCNews

Related Post