ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ BCCI ਦਫ਼ਤਰ 'ਚ ਪਹੁੰਚੇ

By  Shanker Badra October 14th 2019 03:29 PM

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ BCCI ਦਫ਼ਤਰ 'ਚ ਪਹੁੰਚੇ:ਮੁੰਬਈ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਬੀ.ਸੀ.ਸੀ.ਆਈ. ਦੇ ਪ੍ਰਧਾਨ ਦੇ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਬੀ.ਸੀ.ਸੀ. ਦੇ ਦਫ਼ਤਰ 'ਚ ਪਹੁੰਚੇ ਹਨ। ਇਸ ਦੌਰਾਨ ਸੌਰਵ ਗਾਂਗੁਲੀ ਬੀ.ਸੀ.ਸੀ.ਆਈ. ਦੇ ਨਵੇਂ ਪ੍ਰਧਾਨ ਬਣ ਸਕਦੇ ਹਨ।

Sourav Ganguly BCCI office in Mumbai to file his nomination for the post of BCCI President ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ BCCI ਦਫ਼ਤਰ 'ਚ ਪਹੁੰਚੇ

ਇਸ ਦੌਰਾਨ ਸੌਰਵ ਗਾਂਗੁਲੀਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬੇਟਾ ਜੈ ਸ਼ਾਹ ਬੀ.ਸੀ.ਸੀ.ਆਈ. ਦੇ ਸਕੱਤਰ ਦੇ ਅਹੁਦੇ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਦਫ਼ਤਰ 'ਚ ਪਹੁੰਚਿਆ ਹੈ। ਸੌਰਵ ਗਾਂਗੁਲੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਕੁਝ ਕਰਨ ਦਾ ਸੁਨਿਹਰੀ ਮੌਕਾ ਹੈ, ਕਿਉਂਕਿ ਉਹ ਅਜਿਹੇ ਸਮੇਂ ਵਿੱਚ BCCI ਦੀ ਕਮਾਨ ਸੰਭਾਲਣ ਜਾ ਰਹੇ ਹਨ ਜਦੋਂ ਬੋਰਡ ਦਾ ਅਕਸ ਖਰਾਬ ਹੋਇਆ ਪਿਆ ਹੈ।

Sourav Ganguly BCCI office in Mumbai to file his nomination for the post of BCCI President ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ BCCI ਦਫ਼ਤਰ 'ਚ ਪਹੁੰਚੇ

ਦਰਅਸਲ 'ਚ ਸੌਰਵ ਗਾਂਗੁਲੀ 2 ਸਾਲ ਤੋਂ ਬੰਗਾਲ ਕ੍ਰਿਕਟ ਸੰਘ ਦੇ ਪ੍ਰਧਾਨ ਦੇ ਅਹੁਦੇ 'ਤੇ ਕੰਮ ਕਰ ਰਹੇ ਹਨ। ਗਾਂਗੁਲੀ ਨੇ ਪ੍ਰਧਾਨ ਦੇ ਅਹੁਦੇ ਦੀ ਦੌੜ ਵਿੱਚ ਬ੍ਰਿਜੇਸ਼ ਪਟੇਲ ਨੂੰ ਪਿੱਛੇ ਕਰ ਦਿੱਤਾ ਹੈ।ਜਿਸ ਕਾਰਨ ਹੁਣ ਉਹ ਇਕੱਲੇ ਹੀ ਇਸ ਅਹੁਦੇ ਲਈ ਉਮੀਦਵਾਰ ਹਨ।

--PTCNews

Related Post