ਵਿਸ਼ੇਸ਼ ਅਦਾਲਤ ਨੇ ਨਵੇਂ ਕਾਨੂੰਨ ਦੇ ਤਹਿਤ ਵਿਜੇ ਮਾਲਿਆ ਨੂੰ ਐਲਾਨਿਆ ‘ਆਰਥਿਕ ਭਗੋੜਾ’ , ਜਬਤ ਹੋਵੇਗੀ ਸੰਪਤੀ

By  Shanker Badra January 5th 2019 07:54 PM

ਵਿਸ਼ੇਸ਼ ਅਦਾਲਤ ਨੇ ਨਵੇਂ ਕਾਨੂੰਨ ਦੇ ਤਹਿਤ ਵਿਜੇ ਮਾਲਿਆ ਨੂੰ ਐਲਾਨਿਆ ‘ਆਰਥਿਕ ਭਗੋੜਾ’ , ਜਬਤ ਹੋਵੇਗੀ ਸੰਪਤੀ:ਮੁੰਬਈ : ਦੇਸ਼ ਦੇ 9000 ਕਰੋੜ ਰੁਪਏ ਲੈ ਕੇ ਵਿਦੇਸ਼ ਭੱਜ ਜਾਣ ਵਾਲੇ ਕਾਰੋਬਾਰੀ ਵਿਜੇ ਮਾਲਿਆ ਖਿਲਾਫ ਭਾਰਤ ਸਰਕਾਰ ਦਾ ਸ਼ਿਕੰਜਾ ਲਗਾਤਾਰ ਕੱਸਦਾ ਜਾ ਰਿਹਾ ਹੈ।

Special court new law Under Vijay Mallya declares fugitive economic offender'
ਵਿਸ਼ੇਸ਼ ਅਦਾਲਤ ਨੇ ਨਵੇਂ ਕਾਨੂੰਨ ਦੇ ਤਹਿਤ ਵਿਜੇ ਮਾਲਿਆ ਨੂੰ ਐਲਾਨਿਆ ‘ਆਰਥਿਕ ਭਗੋੜਾ’ , ਜਬਤ ਹੋਵੇਗੀ ਸੰਪਤੀ

ਭਾਰਤ ਸਰਕਾਰ ਲੰਬੇ ਸਮੇਂ ਤੋਂ ਵਿਜੇ ਮਾਲਿਆ ਦੇ ਹਵਾਲਗੀ ਲਈ ਕੋਸ਼ਿਸ਼ ਕਰ ਰਹੀ ਹੈ ਅਤੇ ਹੁਣ ਜਲਦੀ ਹੀ ਸਰਕਾਰ ਹੀ ਕੋਸ਼ਿਸ਼ ਰੰਗ ਲਿਆਉਣ ਵਾਲੀ ਹੈ।ਅੱਜ ਮੁੰਬਈ ਦੀ ਵਿਸ਼ੇਸ਼ ਅਦਾਲਤ (Special Prevention of Money Laundering Act Court) ਨੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਵੱਡਾ ਫੈਸਲਾ ਸੁਣਾਇਆ ਹੈ।ਵਿਸ਼ੇਸ਼ ਅਦਾਲਤ ਨੇ ਵਿਜੇ ਮਾਲਿਆ ਨੂੰ ਨਵੇਂ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਤਹਿਤ ਆਰਥਿਕ ਭਗੌੜਾ ਅਪਰਾਧੀ ਘੋਸ਼ਿਤ ਕਰ ਦਿੱਤਾ ਹੈ।

Special court new law Under Vijay Mallya declares fugitive economic offender'
ਵਿਸ਼ੇਸ਼ ਅਦਾਲਤ ਨੇ ਨਵੇਂ ਕਾਨੂੰਨ ਦੇ ਤਹਿਤ ਵਿਜੇ ਮਾਲਿਆ ਨੂੰ ਐਲਾਨਿਆ ‘ਆਰਥਿਕ ਭਗੋੜਾ’ , ਜਬਤ ਹੋਵੇਗੀ ਸੰਪਤੀ

ਦਰਅਸਲ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਜੇ ਮਾਲੀਆ ਨੂੰ ਆਰਥਿਕ ਅਪਰਾਧੀ ਐਲਾਨਣ ਲਈ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਸੀ।ਜਿਸ ਤੋਂ ਬਾਅਦ ਅੱਜ ਮੁੰਬਈ ਅਦਾਲਤ ਨੇ ਈਡੀ ਦੇ ਪੱਖ 'ਚ ਫੈਸਲਾ ਸੁਣਾਉਣ ਤੋਂ ਬਾਅਦ ਮਾਲਿਆ ਨੂੰ ਨਵੇਂ ਕਾਨੂੰਨ ਦੇ ਤਹਿਤ ਦੇਸ਼ ਦਾ ਪਹਿਲਾ ਆਰਥਿਕ ਭਗੋੜਾ ਐਲਾਨ ਦਿੱਤਾ ਹੈ।ਜਾਣਕਾਰੀ ਮੁਤਾਬਕ ਵਿਜੇ ਮਾਲਿਆ ਦੀ ਜਾਇਦਾਦ ਸਰਕਾਰ ਹੁਣ ਜ਼ਬਤ ਕਰ ਸਕਦੀ ਹੈ।

Special court new law Under Vijay Mallya declares fugitive economic offender'
ਵਿਸ਼ੇਸ਼ ਅਦਾਲਤ ਨੇ ਨਵੇਂ ਕਾਨੂੰਨ ਦੇ ਤਹਿਤ ਵਿਜੇ ਮਾਲਿਆ ਨੂੰ ਐਲਾਨਿਆ ‘ਆਰਥਿਕ ਭਗੋੜਾ’ , ਜਬਤ ਹੋਵੇਗੀ ਸੰਪਤੀ

ਜ਼ਿਕਰਯੋਗ ਹੈ ਕਿ ਵਿਸ਼ੇਸ਼ ਅਦਾਲਤ ਨੇ ਇਸ ਫੈਸਲੇ ਨੂੰ 26 ਦਸੰਬਰ 2018 ਨੂੰ 5 ਜਨਵਰੀ 2019 ਤੱਕ ਲਈ ਸੁਰੱਖਿਅਤ ਰੱਖਿਆ ਸੀ।ਵਿਜੇ ਮਾਲਿਆ ਨੇ ਪੀਐਮਐਲਏ ਅਦਾਲਤ 'ਚ ਇਹ ਦਲੀਲ ਦਿੱਤੀ ਸੀ ਕਿ ਉਹ ਆਰਥਿਕ ਭਗੋੜਾ ਅਪਰਾਧੀ ਨਹੀਂ ਹੈ, ਨਾ ਹੀ ਮਨੀ ਲਾਰਡਿੰਗ ਦੇ ਅਪਰਾਧ 'ਚ ਸ਼ਾਮਲ ਹੈ।

Special court new law Under Vijay Mallya declares fugitive economic offender'
ਵਿਸ਼ੇਸ਼ ਅਦਾਲਤ ਨੇ ਨਵੇਂ ਕਾਨੂੰਨ ਦੇ ਤਹਿਤ ਵਿਜੇ ਮਾਲਿਆ ਨੂੰ ਐਲਾਨਿਆ ‘ਆਰਥਿਕ ਭਗੋੜਾ’ , ਜਬਤ ਹੋਵੇਗੀ ਸੰਪਤੀ

ਇਸ ਤੋਂ ਪਹਿਲਾਂ ਮਾਲਿਆ ਨੇ ਪਿਛਲੇ ਸਾਲ ਦਸੰਬਰ ਮਹੀਨੇ 'ਚ ਅਪੀਲ ਕੀਤੀ ਸੀ ਕਿ ਉਸਦੇ ਆਰਥਿਕ ਭਗੋੜਾ ਅਪਰਾਧੀ ਐਲਾਨ ਕਰਨ ਲਈ ਈਡੀ ਰਾਹੀਂ ਸ਼ੁਰੂ ਕੀਤੀ ਗਈ ਕਾਰਵਾਈ 'ਤੇ ਰੋਕ ਲਗਾਈ ਜਾਵੇ। ਅਦਾਲਤ ਨੇ ਵਿਜੇ ਮਾਲੀਆ ਦੀ ਇਸ ਅਰਜੀ ਨੂੰ ਖਾਰਜ ਕਰ ਦਿੱਤਾ ਸੀ।

-PTCNews

Related Post