ਜੈਪੁਰ 'ਚ ਸਪਾਈਸਜੈੱਟ ਦੇ ਜਹਾਜ਼ ਦਾ ਟਾਇਰ ਫਟਣ ਕਾਰਨ ਕਰਾਈ ਐਮਰਜੈਂਸੀ ਲੈਂਡਿੰਗ

By  Shanker Badra June 12th 2019 04:06 PM

ਜੈਪੁਰ 'ਚ ਸਪਾਈਸਜੈੱਟ ਦੇ ਜਹਾਜ਼ ਦਾ ਟਾਇਰ ਫਟਣ ਕਾਰਨ ਕਰਾਈ ਐਮਰਜੈਂਸੀ ਲੈਂਡਿੰਗ:ਜੈਪੁਰ : ਯਾਤਰੀਆਂ ਨਾਲ ਭਰਿਆ ਸਪਾਈਸਜੈੱਟ ਦਾ ਜਹਾਜ਼ ਪਾਇਲਟ ਦੀ ਸੂਝਬੂਝ ਨਾਲ ਅੱਜ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ ਹੈ।ਸਪਾਈਸਜੈੱਟ ਦੇ ਦੁਬਈ-ਜੈਪੁਰ ਐੱਸ.ਜੀ.-58 ਜਹਾਜ਼ ਦਾ ਟਾਇਰ ਫਟਣ ਕਾਰਨ ਅੱਜ ਜੈਪੁਰ ਹਵਾਈ ਅੱਡੇ 'ਤੇ ਉਸਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ ਹੈ।ਇਸ ਦੌਰਾਨ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ।

SpiceJet plane from Dubai makes emergency landing in Jaipur
ਜੈਪੁਰ 'ਚ ਸਪਾਈਸਜੈੱਟ ਦੇ ਜਹਾਜ਼ ਦਾ ਟਾਇਰ ਫਟਣ ਕਾਰਨ ਕਰਾਈ ਐਮਰਜੈਂਸੀ ਲੈਂਡਿੰਗ

ਜਾਣਕਾਰੀ ਅਨੁਸਾਰ ਸਪਾਈਸਜੈੱਟ ਦੇ ਦੁਬਈ-ਜੈਪੁਰ ਐੱਸ.ਜੀ.-58 ਜਹਾਜ਼ ਦਾ ਹਵਾ ਵਿੱਚ ਹੀ ਇੱਕ ਟਾਇਰ ਫਟਣ ਤੋਂ ਬਾਅਦ ਜੈਪੁਰ ਹਵਾਈ ਅੱਡੇ 'ਤੇ ਉਸਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। ਇਸ ਜਹਾਜ਼ 'ਚ 189 ਸਵਾਰ ਸਨ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

SpiceJet plane from Dubai makes emergency landing in Jaipur
ਜੈਪੁਰ 'ਚ ਸਪਾਈਸਜੈੱਟ ਦੇ ਜਹਾਜ਼ ਦਾ ਟਾਇਰ ਫਟਣ ਕਾਰਨ ਕਰਾਈ ਐਮਰਜੈਂਸੀ ਲੈਂਡਿੰਗ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :PNB ਘੁਟਾਲਾ ਮਾਮਲਾ : UK ਹਾਈਕੋਰਟ ਨੇ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ

ਦੱਸਿਆ ਜਾ ਰਿਹਾ ਹੈ ਕਿ ਦੁਬਈ ਤੋਂ ਆ ਰਿਹਾ ਸਪਾਈਸਜੈੱਟ ਜਹਾਜ਼ ਦੇ ਪਾਇਲਟ ਨੂੰ ਲੈਂਡਿੰਗ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਸੱਜੇ ਪਾਸੇ ਦਾ ਟਾਇਰ ਫਟ ਗਿਆ ਹੈ। ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ਇਸਦੀ ਸੂਚਨਾ ਏਅਰ ਟ੍ਰੈਫਿਕ ਕੰਟਰੋਲ (ATC) ਨੂੰ ਦਿੱਤੀ।ਇਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਈ ਗਈ।

-PTCNews

Related Post