ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੂੰ ਖੇਲ ਰਤਨ ਅਵਾਰਡ ਲਈ ਕੀਤਾ ਨਾਮਜ਼ਦ

By  Shanker Badra June 16th 2020 06:59 PM

ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੂੰ ਖੇਲ ਰਤਨ ਅਵਾਰਡ ਲਈ ਕੀਤਾ ਨਾਮਜ਼ਦ:ਅਸਾਮ ਸਰਕਾਰ :  ਅਸਾਮ ਸਰਕਾਰ ਨੇ ਖੇਲ ਰਤਨ ਅਵਾਰਡ ਲਈ ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਅਤੇ ਅਰਜਨ ਐਵਾਰਡ ਲਈ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਇੱਕ ਉੱਚ ਅਧਿਕਾਰੀ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜੇਕਰ ਕੇਂਦਰ ਸਰਕਾਰ ਰਾਜ ਸਰਕਾਰ ਦੇ ਪ੍ਰਸਤਾਵ ਨੂੰ ਸਵੀਕਾਰ ਕਰਦੀ ਹੈ ਤਾਂ ਇਹ ਅਸਮ ਸਰਕਾਰ ਅਤੇ ਆਸਾਮ ਦੇ ਲੋਕਾਂ ਲਈ ਬਹੁਤ ਖੁਸ਼ੀ ਦੀ ਗੱਲ ਹੋਵੇਗੀ।

ਅਸਾਮ ਦੇ ਖੇਡ ਅਤੇ ਯੁਵਾ ਮਾਮਲਿਆਂ ਦੇ ਨਿਰਦੇਸ਼ਕ ਧਰਮਕਾਂਤ ਮਿਲੀ ਨੇ ਦੱਸਿਆ ਕਿ ਰਾਜ ਦੇ ਖੇਡ ਸੱਕਤਰ ਦੁਲਾਲ ਚੰਦਰ ਦਾਸ ਨੇ ਖੇਡ ਮੰਤਰਾਲੇ ਨੂੰ ਸਿਫਾਰਸ ਪੱਤਰ ਭੇਜਿਆ ਹੈ, ਜਿਸ ਵਿੱਚ ਉਨ੍ਹਾਂ ਨੇ ਖੇਲ ਰਤਨ ਪੁਰਸਕਾਰ ਲਈ ਹਿਮਾ ਦੇ ਨਾਮ ਦੀ ਸਿਫਾਰਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ, "ਖੇਡ ਸਕੱਤਰ ਨੇ ਅਰਜੁਨ ਪੁਰਸਕਾਰ ਲਈ ਬੋਰਗੋਹੇਨ ਦੇ ਨਾਮ ਦੀ ਸਿਫਾਰਸ਼ ਵੀ ਕੀਤੀ ਹੈ। ਦਾਸ ਅਤੇ ਬੋਰਗੋਹੇਨ ਦੋਵੇਂ ਆਸਾਮ ਲਈ ਮਾਣ ਵਾਲੀ ਗੱਲ ਹਨ।

Sprinter Hima ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੂੰ ਖੇਲ ਰਤਨ ਅਵਾਰਡ ਲਈ ਕੀਤਾ ਨਾਮਜ਼ਦ Das nominated for Khel Ratna award ਭਾਰਤ ਦੀ ਫਰਾਟਾ ਦੌੜਾਕ ਹਿਮਾ ਦਾਸ ਨੂੰ ਖੇਲ ਰਤਨ ਅਵਾਰਡ ਲਈ ਕੀਤਾ ਨਾਮਜ਼ਦ

ਦੱਸਣਯੋਗ ਹੈ ਕਿ 2018 ਵਿੱਚ ਅੰਡਰ -20 ਵਿਸ਼ਵ ਖਿਤਾਬ ਤੋਂ ਇਲਾਵਾ ਹਿਮਾ ਨੇ ਜਕਾਰਤਾ ਏਸ਼ੀਆਈ ਖੇਡਾਂ ਵਿੱਚ 400 ਮੀਟਰ ਵਿੱਚ ਚਾਂਦੀ, ਚਾਰ ਗੁਣਾ 400 ਮੀਟਰ ਦੀ ਰਿਲੇਅ ਅਤੇ ਔਰਤਾਂ ਵਿੱਚ ਚਾਰ ਗੁਣਾ 400 ਮੀਟਰ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ। ਹਿਮਾ ਨੂੰ ਪਹਿਲਾਂ ਹੀ 2018 ਵਿੱਚ ਅਰਜੁਨ ਅਵਾਰਡ ਮਿਲ ਚੁੱਕਾ ਹੈ।

ਦੱਸ ਦੇਈਏ ਕਿ 20 ਸਾਲਾ ਹਿਮਾ ਇਸ ਸਾਲ ਖੇਡ ਰਤਨ ਪੁਰਸਕਾਰ ਲਈ ਨਾਮਜ਼ਦ ਕੀਤੀ ਗਈ ਸਭ ਤੋਂ ਛੋਟੀ ਖਿਡਾਰੀ ਹੈ। ਹਿਮਾ ਤੋਂ ਇਲਾਵਾ, ਜੈਵਲਿਨ ਸੁੱਟਣ ਵਾਲੇ ਖਿਡਾਰੀ ਨੀਰਜ ਚੋਪੜਾ, ਪਹਿਲਵਾਨ ਵਿਨੇਸ਼ ਫੋਗਟ, ਟੇਬਲ ਟੈਨਿਸ ਖਿਡਾਰੀ ਮਨਿਕਾ ਬੱਤਰਾ, ਮਹਿਲਾ ਹਾਕੀ ਕਪਤਾਨ ਰਾਣੀ ਰਾਮਪਾਲ ਅਤੇ ਕ੍ਰਿਕਟਰ ਰੋਹਿਤ ਸ਼ਰਮਾ ਨੂੰ ਵੀ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ, ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।

-PTCNews

Related Post