ਹੁਣ ਅਮਰੀਕਾ 'ਤੇ ਮੰਡਰਾ ਰਿਹੈ ਨਵਾਂ ਖ਼ਤਰਾ, ਚੀਨ ਤੋਂ ਬਾਅਦ ਕੋਲੋਰਾਡੋ 'ਚ ਪਹੁੰਚੀ ਖ਼ਤਰਨਾਕ ਬੀਮਾਰੀ

By  Shanker Badra July 15th 2020 07:20 PM

ਹੁਣ ਅਮਰੀਕਾ 'ਤੇ ਮੰਡਰਾ ਰਿਹੈ ਨਵਾਂ ਖ਼ਤਰਾ, ਚੀਨ ਤੋਂ ਬਾਅਦ ਕੋਲੋਰਾਡੋ 'ਚ ਪਹੁੰਚੀ ਖ਼ਤਰਨਾਕ ਬੀਮਾਰੀ:ਵਾਸ਼ਿੰਗਟਨ : ਕੋਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆ ਦੇ ਦਹਿਸ਼ਤ ਮਚਾਈ ਹੋਈ ਹੈ ,ਓਥੇ ਹੀ ਹੁਣ ਪੂਰੀ ਦੁਨੀਆ ਦੇ ਲਈ ਇੱਕ ਹੋਰ ਮੁਸੀਬਤ ਸਾਹਮਣੇ ਆ ਗਈ ਹੈ। ਹੁਣ ਚੀਨ ਤੋਂ ਬਾਅਦ ਅਮਰੀਕਾ ਦੇ ਕੋਲੋਰਾਡੋ 'ਚ ਇੱਕ ਗਿਲਹਰੀ ਨੂੰ ਬਿਊਬੋਨਿਕ ਪਲੇਗ ਨਾਲ ਪੀੜਤ ਪਾਇਆ ਗਿਆ ਹੈ। ਜਿਸ ਤੋਂ ਬਾਅਦ ਅਮਰੀਕੀ ਵਿਗਿਆਨੀਆਂ ਨੂੰ ਵੀ ਡਰ ਪੈ ਗਿਆ ਹੈ ਕਿ ਚੀਨ ਤੋਂ ਆਈ ਬਿਊਬੋਨਿਕ ਪਲੇਗ ਨਾ ਫੈਲ ਜਾਵੇ।

ਚੀਨ ਦੇ ਅੰਦਰੂਨੀ ਮੰਗੋਲੀਆ ਵਿਚਕਰੀਬ 10 ਦਿਨ ਪਹਿਲਾਂ ਬਿਊਬੋਨਿਕ ਪਲੇਗ ਫੈਲਣ ਦੀ ਖ਼ਬਰ ਆਈ ਸੀ। ਇਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬਿਊਬੋਨਿਕ ਪਲੇਗ ਨੇ ਦੁਨੀਆ 'ਤੇ ਤਿੰਨ ਵਾਰ ਹਮਲਾ ਕੀਤਾ ਹੈ। ਇਸ ਨੇ ਪਹਿਲੀ ਵਾਰ 5 ਕਰੋੜ, ਦੂਜੀ ਵਾਰ ਯੂਰਪ ਦੀ ਇਕ ਤਿਹਾਈ ਆਬਾਦੀ ਅਤੇ ਤੀਜੀ ਵਾਰ 80 ਹਜ਼ਾਰ ਲੋਕਾਂ ਦੀ ਜਾਨ ਲੈ ਲਈ ਸੀ। ਹੁਣ ਇਕ ਵਾਰ ਫਿਰ ਇਸ ਬੀਮਾਰੀ ਦੇ ਫ਼ੈਲਣ ਦੀ ਖ਼ਬਰ 10 ਦਿਨਾਂ ਵਿਚ ਚੀਨ ਅਤੇ ਅਮਰੀਕਾ ਤੋਂ ਆ ਗਈ ਹੈ।

ਹੁਣ ਅਮਰੀਕਾ 'ਤੇ ਮੰਡਰਾ ਰਿਹੈ ਨਵਾਂ ਖ਼ਤਰਾ, ਚੀਨ ਤੋਂ ਬਾਅਦ ਕੋਲੋਰਾਡੋ 'ਚ ਪਹੁੰਚੀ ਖ਼ਤਰਨਾਕ ਬੀਮਾਰੀ

ਦੱਸਣਯੋਗ ਹੈ ਕਿ ਅਮਰੀਕਾ ਦੇ ਕੋਲੋਰਾਡੋ ਦੇ ਮੌਰੀਸਨ ਕਸਬੇ ਵਿਚ 11 ਜੁਲਾਈ ਨੂੰ ਇਕ ਗਿਲਹਰੀ ਬਿਊਬੋਨਿਕ ਪਲੇਗ ਨਾਲ ਪੀੜਤ ਪਾਈ ਗਈ ਹੈ। ਜਿਸ ਤੋਂ ਬਾਅਦ ਕੋਲੋਰਾਡੋ ਵਿਚ ਪ੍ਰਸ਼ਾਸਨ ਨੇ ਲੋਕਾਂ ਨੂੰ ਐਲਰਟ ਰਹਿਣ ਲਈ ਕਿਹਾ ਹੈ। ਇਸ ਦੇ ਨਾਲ ਹੀ ਘਰਾਂ ਤੋਂ ਚੂਹਿਆਂ, ਗਿਲਹਰੀਆਂ ਅਤੇ ਨੇਵਲਿਆਂ ਨੂੰ ਦੂਰ ਰੱਖਣ ਲਈ ਕਿਹਾ ਹੈ ,ਕਿਉਂਕਿ ਬਿਊਬੋਨਿਕ ਪਲੇਗ ਚੂਹਿਆਂ ਵਿਚ ਪਾਏ ਜਾਣ ਵਾਲੇ ਬੈਕਟੀਰੀਆ ਤੋਂ ਫੈਲਦਾ ਹੈ।

ਦੱਸਿਆ ਜਾਂਦਾ ਹੈ ਕਿ ਇਹ ਬਿਮਾਰੀ ਸਭ ਤੋਂ ਪਹਿਲਾਂ ਚੂਹਿਆਂ ਨੂੰ ਆਪਣੀ ਲਪੇਟ ਵਿੱਚ ਲੈਂਦੀ ਹੈ। ਚੂਹਿਆਂ ਦੇ ਮਰਨ ਦੇ ਬਾਅਦ ਇਸ ਪਲੇਗ ਦਾ ਬੈਕਟੀਰੀਆ ਪਿੱਸੂਆਂ ਦੇ ਜ਼ਰੀਏ ਮਨੁੱਖੀ ਸਰੀਰ ਵਿਚ ਫ਼ੈਲਦਾ ਹੈ। ਇਸ ਦੇ ਬਾਅਦ ਜਦੋਂ ਪਿੱਸੂ ਇਨਸਾਨਾਂ ਨੂੰ ਕੱਟਦਾ ਹੈ ਤਾਂ ਇਹ ਛੂਤਕਾਰੀ ਲਿਕਵਿਡ ਇਨਸਾਨਾਂ ਦੇ ਖੂਨ ਵਿਚ ਛੱਡ ਦਿੰਦਾ ਹੈ। ਫਿਰ ਇਨਸਾਨ ਪੀੜਤ ਹੋਣ ਲੱਗਦਾ ਹੈ। ਚੂਹਿਆਂ ਦਾ ਮਰਨਾ ਸ਼ੁਰੂ ਹੋਣ ਦੇ ਤਿੰਨ ਹਫਤੇ ਬਾਅਦ ਮਨੁੱਖਾਂ ਵਿਚ ਪਲੇਗ ਫੈਲਦਾ ਹੈ।

-PTCNews

Related Post