ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜਲੇ ਪ੍ਰਵੇਸ਼ ਦੁਆਰ ਦੇ ਬਾਹਰ ਜੋੜੇ ਘਰ ਦੀ ਖੁਦਾਈ ਦੌਰਾਨ ਨਿਕਲੀਆਂ ਪੁਰਾਤਨ ਇਮਾਰਤਾਂ

By  Shanker Badra July 16th 2021 09:12 AM

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜਲੇ ਪ੍ਰਵੇਸ਼ ਦੁਆਰ ਦੇ ਬਾਹਰ ਜੋੜੇ ਘਰ ਦੀ ਉਸਾਰੀ ਲਈ ਕੀਤੀ ਜਾ ਰਹੀ ਖੁਦਾਈ ਦੌਰਾਨ ਪੁਰਾਤਨ ਇਮਾਰਤਾਂ ਨਿਕਲੀਆਂ ਹਨ। ਸ੍ਰੀ ਅਕਾਲ ਤਖ਼ਤ ਸਕੱਤਰੇਤ ਵਾਲੀ ਬਾਹੀ ਜੋੜਾ ਘਰ ਅਤੇ ਗਠੜੀ ਘਰ ਦੀ ਉਸਾਰੀ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਾਰ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਨੂੰ ਸੌਂਪੀ ਗਈ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜਲੇ ਪ੍ਰਵੇਸ਼ ਦੁਆਰ ਦੇ ਬਾਹਰ ਜੋੜੇ ਘਰ ਦੀ ਖੁਦਾਈ ਦੌਰਾਨ ਨਿਕਲੀਆਂ ਪੁਰਾਤਨ ਇਮਾਰਤਾਂ

ਇਸ ਦੌਰਾਨ ਖੋਦਾਈ ਕਰਦੇ ਸਮੇਂ ਇਕ ਸੁਰੰਗ ਮਿਲੀ ਹੈ। ਕੁਛ ਦਿਨ ਪਹਿਲਾਂ ਹੀ ਸਿੰਘ ਸਾਹਿਬਾਨ ਅਤੇ ਬੀਬੀ ਜਗੀਰ ਕੌਰ ਦੀ ਹਾਜ਼ਰੀ 'ਚ ਅਰਦਾਸ ਉਪਰੰਤ ਆਰੰਭ ਕਾਰ ਸੇਵਾ ਹੋਈ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਸੂਚਿਤ ਕੀਤਾ ਗਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜਲੇ ਪ੍ਰਵੇਸ਼ ਦੁਆਰ ਦੇ ਬਾਹਰ ਜੋੜੇ ਘਰ ਦੀ ਖੁਦਾਈ ਦੌਰਾਨ ਨਿਕਲੀਆਂ ਪੁਰਾਤਨ ਇਮਾਰਤਾਂ

ਬਲਦੇਵ ਸਿੰਘ ਵਡਾਲਾ ਵੱਲੋਂ ਸਾਥੀਆਂ ਸਮੇਤ ਪਹੁੰਚ ਕਾਰ ਸੇਵਕਾਂ ਨਾਲ ਧੱਕਮੁਕੀ ਕਰਨ ਦਾ ਯਤਨ ਕੀਤਾ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਜੋੜੇ ਘਰ ਦੀ ਖੁਦਾਈ ਦਾ ਕੰਮ ਤੁਰੰਤ ਰੋਕਿਆ ਗਿਆ ਹੈ। ਏ.ਐਸ.ਆਈ ( Archeological Survey of India ) ਦੀ ਟੀਮ ਬੁਲਾ ਕੇ ਜਾਂਚ ਕਰਵਾਉਣ ਦੀ ਅਪੀਲ ਕੀਤੀ ਗਈ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜਲੇ ਪ੍ਰਵੇਸ਼ ਦੁਆਰ ਦੇ ਬਾਹਰ ਜੋੜੇ ਘਰ ਦੀ ਖੁਦਾਈ ਦੌਰਾਨ ਨਿਕਲੀਆਂ ਪੁਰਾਤਨ ਇਮਾਰਤਾਂ

ਖੁਦਾਈ 'ਚ ਮਿਲੀ ਇਮਾਰਤ ਦਾ ਇਤਿਹਾਸ ਜਾਨਣ ਲਈ ਸ਼੍ਰੋਮਣੀ ਕਮੇਟੀ ਇਤਿਹਾਸਕਾਰਾਂ ਦੀ ਮਦਦ ਲਵੇਗੀ। ਬੀਬੀ ਜਗੀਰ ਕੌਰ ਨੇ ਕਿਹਾ ਕਿ ਖੁਦਾਈ 'ਚ ਮਿਲੀ ਇਤਿਹਾਸਿਕ ਇਮਾਰਤ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਬੀਬੀ ਜਗੀਰ ਕੌਰ ਇਤਿਹਾਸਿਕ ਢਾਂਚੇ ਨਾਲ ਛੇੜਛਾੜ ਨਹੀਂ ਕੀਤੀ ਜਾਵੇਗੀ।

-PTCNews

Related Post