ਵਿਰਾਸਤ-ਏ-ਖਾਲਸਾ ਬਣਿਆ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ , ਲਿਮਕਾ ਬੁੱਕ ਆਫ਼ ਰਿਕਾਰਡਜ਼' ਵਿਚ ਹੋਇਆ ਦਰਜ

By  Shanker Badra January 12th 2019 10:12 AM -- Updated: January 12th 2019 10:13 AM

ਵਿਰਾਸਤ-ਏ-ਖਾਲਸਾ ਬਣਿਆ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ , ਲਿਮਕਾ ਬੁੱਕ ਆਫ਼ ਰਿਕਾਰਡਜ਼' ਵਿਚ ਹੋਇਆ ਦਰਜ:ਅਨੰਦਪੁਰ ਸਾਹਿਬ : ਪਿਛਲੀ ਅਕਾਲੀ -ਭਾਜਪਾ ਸਰਕਾਰ ਵੱਲੋਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਰਾਸਤ-ਏ-ਖਾਲਸਾ ਹੁਣ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ ਬਣ ਚੁੱਕਿਆ ਹੈ,ਜਿਸ ਦੀ ਪੁਸ਼ਟੀ 'ਲਿਮਕਾ ਬੁੱਕ ਆਫ਼ ਰਿਕਾਰਡਜ਼' ਵੱਲੋਂ ਕੀਤੀ ਗਈ ਹੈ।ਪੰਜਾਬ ਲਈ ਇਹ ਬੁਹਤ ਹੀ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਭਰ ਵਿਚ ਵਿਲੱਖਣ ਪਹਿਚਾਣ ਬਣਾ ਚੁੱਕਾ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਹੁਣ ਸਮੁੱਚੇ ਭਾਰਤ ਵਿਚ ਪਹਿਲੇ ਨੰਬਰ 'ਤੇ ਆ ਗਿਆ ਹੈ।

Sri Anandpur Sahib Virasat-e-Khalsa country's first number museum Limca Book of Records Record ਵਿਰਾਸਤ-ਏ-ਖਾਲਸਾ ਬਣਿਆ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ , ਲਿਮਕਾ ਬੁੱਕ ਆਫ਼ ਰਿਕਾਰਡਜ਼' ਵਿਚ ਹੋਇਆ ਦਰਜ

ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣਾਏ ਗਏ ਵਿਰਾਸਤ-ਏ-ਖਾਲਸਾ ਦੀਆਂ 27 ਗੈਲਰੀਆਂ ਹਨ ਅਤੇ ਇਨ੍ਹਾਂ ਗੈਲਰੀਆਂ ਵਿਚ ਪੰਜਾਬ ਦੇ ਅਮੀਰ ਤੇ ਗੌਰਵਮਈ 550 ਸਾਲਾਂ ਦੇ ਵਿਰਸੇ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।

Sri Anandpur Sahib Virasat-e-Khalsa country's first number museum Limca Book of Records Record ਵਿਰਾਸਤ-ਏ-ਖਾਲਸਾ ਬਣਿਆ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ , ਲਿਮਕਾ ਬੁੱਕ ਆਫ਼ ਰਿਕਾਰਡਜ਼' ਵਿਚ ਹੋਇਆ ਦਰਜ

ਇਥੇ ਸੈਲਾਨੀਆਂ ਦੇ ਲਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4:30 ਵਜੇ ਤੱਕ ਪਾਸ ਮੁਹੱਈਆ ਕਰਵਾਏ ਜਾਂਦੇ ਹਨ, ਜਿਸਦੇ ਮਾਧਿਅਮ ਰਾਹੀਂ ਸਾਰੇ ਇਸ ਵਿਰਾਸਤ ਦੇ ਦਰਸ਼ਨ ਕਰਦੇ ਹਨ।

Sri Anandpur Sahib Virasat-e-Khalsa country's first number museum Limca Book of Records Record ਵਿਰਾਸਤ-ਏ-ਖਾਲਸਾ ਬਣਿਆ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ , ਲਿਮਕਾ ਬੁੱਕ ਆਫ਼ ਰਿਕਾਰਡਜ਼' ਵਿਚ ਹੋਇਆ ਦਰਜ

ਇਸ ਅਸਥਾਨ 'ਤੇ ਰੋਜ਼ਾਨਾ ਔਸਤਨ 5262 ਸੈਲਾਨੀ ਦਰਸ਼ਨ ਕਰਦੇ ਹਨ।ਇੱਥੇ ਸਾਲ 2011 ਤੋਂ ਲੈ ਕੇ ਹੁਣ ਤੱਕ 97.01 ਲੱਖ ਸੈਲਾਨੀ ਵਿਰਾਸਤ-ਏ-ਖਾਲਸਾ ਦੇ ਦਰਸ਼ਨ ਕਰ ਚੁੱਕੇ ਹਨ।ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ, ਮੌਰੀਸ਼ਸ ਦੇ ਰਾਸ਼ਟਰਪਤੀ, ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਸਣੇ ਵੱਖ-ਵੱਖ ਦੇਸ਼ਾਂ ਦੇ ਮੈਂਬਰ ਪਾਰਲੀਮੈਂਟ ਅਤੇ ਰਾਜਦੂਤ ਸਹਿਬਾਨ ਆਦਿ ਮਿਊਜ਼ੀਅਮ ਦਾ ਦੌਰਾ ਕਰਕੇ ਬਕਾਇਦਾ ਤੌਰ 'ਤੇ ਇਸ ਦੀ ਤਰੀਫ ਕਰ ਚੁੱਕੇ ਹਨ।

Sri Anandpur Sahib Virasat-e-Khalsa country's first number museum Limca Book of Records Record ਵਿਰਾਸਤ-ਏ-ਖਾਲਸਾ ਬਣਿਆ ਦੇਸ਼ ਦਾ ਪਹਿਲੇ ਨੰਬਰ ਦਾ ਮਿਊਜ਼ੀਅਮ , ਲਿਮਕਾ ਬੁੱਕ ਆਫ਼ ਰਿਕਾਰਡਜ਼' ਵਿਚ ਹੋਇਆ ਦਰਜ

ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬਣਾਇਆ ਗਿਆ ਵਿਸ਼ਵ ਪੱਧਰੀ ਅਜਾਇਬ ਘਰ “ਵਿਰਾਸਤ-ਏ-ਖਾਲਸਾ” ਪੰਜਾਬ ਦੇ ਗੌਰਵਮਈ ਇਤਿਹਾਸ ਤੇ ਸੱਭਿਆਚਾਰ ਨੂੰ ਦਰਸਾਉਂਦਾ ਹੈ।ਵਿਰਾਸਤ- ਏ-ਖਾਲਸਾ ਨੂੰ ਵੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ।

-PTCNews

Related Post