ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁਣ ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ ਵਰਤੇ ਜਾਣਗੇ ਮੱਕੀ ਦੇ ਆਟੇ ਤੋਂ ਬਣੇ ਲਿਫਾਫੇ

By  Joshi February 26th 2018 03:47 PM

Sri Harmandir Sahib: Maize flour envelopes will be used instead of plastic envelopes: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਤਾਵਰਣ ਸੰਭਾਲ ਨੂੰ ਧਿਆਨ 'ਚ ਰੱਖਦਿਆਂ ਪਲਾਸਟਿਕ ਦੇ ਲਿਫਾਫਿਆਂ ਦੀ ਜਗ੍ਹਾ 'ਤੇ ਮੱਕੀ ਦੇ ਆਟੇ ਤੋਂ ਬਣੇ ਲਿਫਾਫੇ ਵਰਤੇ ਜਾਣ ਦਾ ਫੈਸਲਾ ਲਿਆ ਗਿਆ ਹੈ।

ਦੱਸ ਦੇਈਏ ਕਿ ਸ਼ਰਧਾਲੂਆਂ ਵੱਲੋਂ ਗੁਰੂ ਘਰ 'ਚ ਪ੍ਰਸ਼ਾਦਿ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਿਸ ਤੋਂ ਇਲਾਵਾ ਪ੍ਰਸ਼ਾਦਿ ਜਿਵੇਂ ਕਿ ਕੜਾਹ ਅਤੇ ਪਿੰਨੀ ਪ੍ਰਸ਼ਾਦਿ, ਦੇ ਨਾਲ ਲੰਗਰ ਘਰ ਦੀਆਂ ਰਸਦਾਂ ਲਈ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕੀਤੀ ਜਾਂਦੀ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ, ਇਹਨਾਂ ਲਿਫਾਫਿਆਂ ਦੀ ਵਰਤੋਂ ਨੂੰ ਮੁਕੰਮਲ ਤੌਰ 'ਤੇ ਬੰਦ ਕੀਤਾ ਜਾਵੇਗਾ ਤਾਂ ਜੋ ਸੰਗਤ ਨੂੰ ਖ ਵਾਤਾਵਰਣ ਪੱਖੀ ਚੀਜ਼ਾਂ ਦੀ ਵਰਤੋਂ ਕਰਨ ਦਾ ਸੁਨੇਹਾ ਮਿਲੇ।

ਇਸ ਸਬੰਧੀ ਜਾਣਕਾਰੀ ਦਿੰਦੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਣਕਾਰੀ ਦਿੱਤੀ।

Sri Harmandir Sahib: Maize flour envelopes will be used instead of plastic envelopes: ਪਲਾਸਟਿਕ ਦੇ ਲਿਫਾਫਿਆਂ ਦਾ ਬਦਲ ਲੱਭਣ ਲਈ ਈਕੋ ਅੰਮ੍ਰਿਤਸਰ ਅਤੇ ਦਲਬੀਰ ਫਾਊਂਡੇਸ਼ਨ ਜਥੇਬੰਦੀ ਦੇ ਆਗੂ ਗੁਨਬੀਰ ਸਿੰਘ ਵੱਲੋਂ ਇਹ ਹਲ ਦੱਸਿਆ ਗਿਆ ਸੀ।

ਇਸ ਲਿਫਾਫੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਾਣੀ 'ਚ ਅਸਾਨੀ ਨਾਲ ਘੁਲ ਜਾਂਦੇ ਹਨ, ਅਤੇ ਇਹਨਾਂ ਕਾਰਨ ਪ੍ਰਦੂਸ਼ਣ ਨਹੀਂ ਫੈਲਦਾ।

Sri Harmandir Sahib: Maize flour envelopes will be used instead of plastic envelopes: ਇਸ ਤੋਂ ਇਲਾਵਾ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਰਤਾਏ ਜਾਂਦੇ ਲੰਗਰ ਦੀ ਰਹਿੰਦ ਖੂੰਹਦ ਨੂੰ ਗ੍ਰੀਨ ਬੈਗ ਤਿਆਰ ਕਰਨ ਲਈ ਵਰਤੇ ਜਾਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।

ਇਹ ਲਿਫਾਫੇ ਲੰਗਰ ਦੀ ਸੁੱਕੀ ਤੇ ਗਿੱਲੀ ਰਹਿੰਦ ਖੂੰਹਦ ਨੂੰ ਸੰਭਾਲਣ ਲਈ ਵਰਤੇ ਜਾ ਸਕਣਗੇ।

—PTC News

Related Post