ਸ੍ਰੀ ਮੁਕਤਸਰ ਸਾਹਿਬ: ਅਕਾਲੀ -ਭਾਜਪਾ ਸਰਕਾਰ ਦੇ ਯਤਨਾਂ ਸਦਕਾ '84 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਹੋਈ ਸਜ਼ਾ, ਬਾਕੀ ਦੋਸ਼ੀ ਵੀ ਜਲਦ ਸਲਾਖਾਂ ਪਿੱਛੇ ਹੋਣਗੇ : ਸੁਖਬੀਰ ਬਾਦਲ

By  Jashan A January 14th 2019 03:13 PM -- Updated: January 14th 2019 03:19 PM

ਸ੍ਰੀ ਮੁਕਤਸਰ ਸਾਹਿਬ: ਅਕਾਲੀ -ਭਾਜਪਾ ਸਰਕਾਰ ਦੇ ਯਤਨਾਂ ਸਦਕਾ '84 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਹੋਈ ਸਜ਼ਾ, ਬਾਕੀ ਦੋਸ਼ੀ ਵੀ ਜਲਦ ਸਲਾਖਾਂ ਪਿੱਛੇ ਹੋਣਗੇ : ਸੁਖਬੀਰ ਬਾਦਲ,ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ 'ਚ ਮਾਘੀ ਮੇਲੇ 'ਚ ਕੀਤੀ ਕਾਨਫ਼ਰੰਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੁਰੂ ਸਹਿਬਾਨ ਨੇ ਦੂਜੇ ਧਰਮਾਂ ਦੇ ਲੋਕਾਂ ਵਾਸਤੇ ਆਪਣਾ ਪਰਿਵਾਰ ਵਾਰ ਦਿੱਤਾ। ਉਹਨਾਂ ਕਿਹਾ ਸਿੱਖ ਹਰ ਥਾਂ ਤੇ ਆਪਣੀ ਮਿਹਨਤ ਸਦਕਾ ਮੱਲਾ ਮਾਰੀਆਂ ਹਨ।ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਦੂਜੀ ਸਬ ਤੋਂ ਪੁਰਾਣੀ ਪਾਰਟੀ ਹੈ। ਦੇਸ਼ ਦੀ ਆਜ਼ਾਦੀ ਅਤੇ ਉਸ ਤੋਂ ਬਾਅਦ ਵੀ ਸਭ ਤੋਂ ਵੱਡੀਆਂ ਕੁਰਬਾਨੀਆਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ।

sad ਸ੍ਰੀ ਮੁਕਤਸਰ ਸਾਹਿਬ: ਅਕਾਲੀ -ਭਾਜਪਾ ਸਰਕਾਰ ਦੇ ਯਤਨਾਂ ਸਦਕਾ '84 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਹੋਈ ਸਜ਼ਾ, ਬਾਕੀ ਦੋਸ਼ੀ ਵੀ ਜਲਦ ਸਲਾਖਾਂ ਪਿੱਛੇ ਹੋਣਗੇ : ਸੁਖਬੀਰ ਬਾਦਲ

ਉਹਨਾਂ ਕਿਹਾ ਕਿ ਐਸਜੀਪੀਸੀ ਦੀ ਚੋਣ ਵੀ ਦੇਸ਼ ਦੇ ਚੋਣ ਕਮਿਸ਼ਨ ਵਲੋਂ ਕਰਵਾਈ ਜਾਂਦੀ ਹੈ।ਸੁਖਬੀਰ ਬਾਦਲ ਨੇ ਕਿਹਾ ਜੋ ਅੱਜ ਖੁਦ ਨੂੰ ਕੌਮ ਦੇ ਰਾਖੀ ਦੱਸਦੇ ਹਨ ਉਹਨਾਂ ਦੀਆਂ ਜਮਾਨਤਾ ਹਰ ਵਾਰ ਸਿੱਖ ਕੌਮ ਜਬਤ ਕਰਦੀ ਹੈ। ਪਾਰਟੀ ਪ੍ਰਧਾਨ ਨੇ ਕਿਹਾ ਬਰਗਾੜੀ 'ਚ ਧਰਨਾ ਲਾ ਲਿਆ ਅਤੇ ਜਦੋਂ ਪੈਸੇ ਕਮਾ ਕੇ ਕਾਂਗਰਸ ਨੇ ਧਰਨਾ ਚੁੱਕਣ ਲਈ ਕਿਹਾ ਤੇ ਚੁੱਕ ਦਿੱਤਾ। ਜੋ ਆਪਣੀਆਂ ਛੋਟੀਆਂ ਛੋਟੀਆਂ ਪਾਰਟੀਆਂ ਬਣਾ ਰਹੇ ਹਨ ਉਹਨਾਂ ਦਾ ਇਕੋ ਹੀ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਹੈ ਕਿਉਕਿ ਉਹਨਾਂ ਨੂੰ ਪਤਾ ਅਕਾਲੀ ਦਲ ਸਿੱਖ ਕੌਮ ਦੀ ਪਾਰਟੀ ਹੈ।

sad ਸ੍ਰੀ ਮੁਕਤਸਰ ਸਾਹਿਬ: ਅਕਾਲੀ -ਭਾਜਪਾ ਸਰਕਾਰ ਦੇ ਯਤਨਾਂ ਸਦਕਾ '84 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਹੋਈ ਸਜ਼ਾ, ਬਾਕੀ ਦੋਸ਼ੀ ਵੀ ਜਲਦ ਸਲਾਖਾਂ ਪਿੱਛੇ ਹੋਣਗੇ : ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਕਿਹਾ ਕਿ ਦੋ ਮਹੀਨੇ 'ਚ ਲੋਕਸਭਾ ਚੋਣ ਆਉਣ ਵਾਲੀ ਹੈ ,ਦੋ ਪਾਰਟੀਆਂ 'ਚ ਲੜਾਈ ਹੋਣ ਜਾ ਰਹੀ ਹੈ। ਇਕ ਪਾਸੇ ਕੌਮ ਦੀ ਪਾਰਟੀ ਹੈ ਤੇ ਦੂਜੇ ਪਾਸੇ ਪੰਜਾਬ ਦੇ ਦੁਸ਼ਮਣ ਹਨ। ਉਹਨਾਂ ਕਿਹਾ ਪਿਛਲੇ ਪੰਜ ਸਾਲਾ ਦੌਰਾਨ ਕੇਂਦਰ ਦੀ ਸਰਕਾਰ ਨੇ ਜੋ ਵੱਡੇ ਫੈਸਲੇ ਖਾਸਕਰ ਪੰਜਾਬ ਅਤੇ ਦੇਸ਼ ਵਾਸਤੇ ਕੀਤੇ ਹਨ ਉਹ ਅੱਜ ਤਕ ਕਿਸੇ ਨੇ ਨਹੀਂ ਕੀਤੀ ਅਤੇ ਕੌਮ ਦੀ ਕਈ ਅਰਸਿਆ ਤੋਂ ਚਲੀ ਆ ਰਹੀ ਅਰਦਾਸ ਨੂੰ ਪੂਰਾ ਕੀਤਾ ਅਤੇ ਕਰਤਾਰਪੁਰ ਕੋਰੀਡੋਰ ਖੁਲਵਾਇਆ।

ਉਹਨਾਂ ਕਿਹਾ ਅਕਾਲੀ ਦਲ ਨੇ ਪ੍ਰਧਾਨਮੰਤਰੀ ਅੱਗੇ ਮੰਗ ਕੀਤੀ ਸੀ ਕਿ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਹੈ ਤੇ ਕੇਸ ਦੁਬਾਰਾ ਖੋਲਣ ਦੀ ਮੰਗ ਕੀਤੀ ਜਿਸ ਤੋਂ ਬਾਅਦ ਹੀ ਸੱਜਣ ਕੁਮਾਰ ਵਰਗੀਆਂ ਨੂੰ ਸਜ਼ਾਵਾਂ ਹੋਈਆਂ ਅਤੇ 6 ਮਹੀਨੇ ਦੇ ਅੰਦਰ ਅੰਦਰ ਬਾਕੀਆਂ ਨੂੰ ਵੀ ਉਮੀਦ ਹੈ ਕਿ ਸਜ਼ਾ ਹੋ ਜਾਵੇਗੀ।

sad ਸ੍ਰੀ ਮੁਕਤਸਰ ਸਾਹਿਬ: ਅਕਾਲੀ -ਭਾਜਪਾ ਸਰਕਾਰ ਦੇ ਯਤਨਾਂ ਸਦਕਾ '84 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਹੋਈ ਸਜ਼ਾ, ਬਾਕੀ ਦੋਸ਼ੀ ਵੀ ਜਲਦ ਸਲਾਖਾਂ ਪਿੱਛੇ ਹੋਣਗੇ : ਸੁਖਬੀਰ ਬਾਦਲ

ਅਕਾਲੀ ਦਲ ਜੋ ਕਹਿੰਦਾ ਹੈ ਉਹ ਕਰਦਾ ਹੈ।ਕੇਂਦਰ ਸਰਕਾਰ ਨੇ ਕਿਸਾਨਾਂ ਵਾਸਤੇ ਬੜੇ ਵੱਡੇ ਫੈਸਲੇ ਕੀਤੇ।ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਘਰਾਂ ਵਿਚ ਹਰ ਵੇਲੇ ਹਾਜ਼ਿਰ ਰਹਿੰਦੇ ਸਨ। ਉਹਨਾਂ ਮੌਜੂਦਾ ਵਿਤ ਮੰਤਰੀ ਤੇ ਵੀ ਤੰਜ ਕਸੇ ਕਿਹਾ ਜੋ ਅਕਾਲੀ ਦਲ ਨੇ ਕਿਹਾ ਉਹ ਕੀਤਾ ਦੂਜੇ ਪਾਸੇ ਵਿਤ ਮੰਤਰੀ ਸਿਰਫ ਖਜਾਨਾ ਖਾਲੀ ਦੀ ਹੀ ਦੋਹਾਈ ਦਿੰਦਾ ਰਹਿੰਦਾ ਹੈ। ਸੁਖਬੀਰ ਬਾਦਲ ਨੇ ਕਿਹਾ ਅੱਜ ਪ੍ਰਣ ਕਰਕੇ ਜਾਓ ਕਿ 2 ਮਹੀਨੇ 'ਚ ਵੋਟਾਂ ਦੀ ਸ਼ਕਤੀ ਕਾਂਗਰਸ ਨੂੰ ਦਿਖਾ ਦਈਏ ਤੇ 13 ਦੀਆਂ 13 ਸੀਟਾਂ ਅਕਾਲੀ-ਭਾਜਪਾ ਦੀ ਝੋਲੀ 'ਚ ਪਾਈਆਂ ਜਾਣ।

-PTC News

Related Post