ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੇ ਘਰਾਂ ਬਾਹਰ ਲਗਾਏ ਅਜਿਹੇ ਨੋਟਿਸ

By  Shanker Badra March 21st 2020 11:53 AM -- Updated: March 21st 2020 11:56 AM

ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੇ ਘਰਾਂ ਬਾਹਰ ਲਗਾਏ ਅਜਿਹੇ ਨੋਟਿਸ:ਚੰਡੀਗੜ੍ਹ :  ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਇਸ ਦੌਰਾਨ ਮੋਹਾਲੀ ਅਤੇ ਚੰਡੀਗੜ੍ਹ 'ਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 9 ਹੋ ਗਈ ਹੈ।

Stickers pasted outside coronavirus patients’ houses to make public aware not to visit the premises ਚੰਡੀਗੜ੍ਹ ਪ੍ਰਸ਼ਾਸਨ ਨੇਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੇ ਘਰਾਂ ਬਾਹਰ ਲਗਾਏ ਅਜਿਹੇ ਨੋਟਿਸ

ਇਸ ਦੌਰਾਨ ਸੂਬਾ ਸਰਕਾਰਾਂ ਤੇ ਪ੍ਰਸ਼ਾਸਨ ਵਲੋਂ ਵਾਇਰਸ ਨੂੰ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਜਿਹੜੇ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁਕੇ ਹਨ। ਉਨ੍ਹਾਂ ਨੂੰ ਇਕਾਂਤਵਾਸ 'ਚ ਰੱਖਿਆ ਜਾ ਰਿਹਾ ਹੈ। ਅਜਿਹੇ 'ਚ ਹੀ ਪ੍ਰਸ਼ਾਸਨ ਵਲੋਂ ਚੌਕਸੀ ਵਰਤਦਿਆਂ ਹੋਇਆ ਵਾਇਰਸ ਨਾਲ ਪੀੜਤ ਲੋਕਾਂ ਦੇ ਘਰ ਦੇ ਬਾਹਰ ਲੋਕਾਂ ਨੂੰ ਦੱਸਣ ਲਈ ਨੋਟਿਸ ਲਾਏ ਗਏ ਹਨ ਤਾਂ ਜੋ ਇਸ ਵਾਇਰਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ।

Stickers pasted outside coronavirus patients’ houses to make public aware not to visit the premises ਚੰਡੀਗੜ੍ਹ ਪ੍ਰਸ਼ਾਸਨ ਨੇਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੇ ਘਰਾਂ ਬਾਹਰ ਲਗਾਏ ਅਜਿਹੇ ਨੋਟਿਸ

ਚੰਡੀਗੜ੍ਹ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 5 ਮਾਮਲੇ ਸਾਹਮਣੇ ਆ ਚੁਕੇ ਹਨ। ਜਿਸ ਦੌਰਾਨ ਸ਼ਹਿਰ 'ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਐਤਵਾਰ ਨੂੰ ਯੂ.ਕੇ. ਤੋਂ ਪਰਤੀ ਲੜਕੀ, ਉਸ ਦੀ ਮਾਂ, ਭਰਾ ਤੇ ਕੁਕ ਕੋਰੋਨਾ ਪਾਜ਼ੇਟਿਵ ਪਾਏ ਗਏ, ਹਾਲਾਂਕਿ ਮਹਿਲਾ ਦਾ ਪਿਤਾ ਤੇ ਡਰਾਈਵਰ ਫਿਲਹਾਲ ਨੈਗੇਟਿਵ ਹਨ। ਉਥੇ ਹੀ ਯੂ.ਕੇ. ਤੋਂ ਪਰਤੀ ਇਕ ਦੂਜੀ ਮਹਿਲਾ 'ਚ ਵੀ ਕੋਵਿੰਡ-19 ਦੇ ਲਾਗ ਦੀ ਪੁਸ਼ਟੀ ਹੋਈ ਹੈ। ਪੰਚਕੂਲਾ ਵਿਖੇ ਵੀ ਔਰਤ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ,ਜਿਸ ਨੇ ਚੰਡੀਗੜ੍ਹ ਵਾਲੀ ਪੀੜਤ ਕੁੜੀ ਦੀ ਮਸਾਜ ਕੀਤੀ ਸੀ।

ਇਸ ਦੇ ਇਲਾਵਾ ਮੋਹਾਲੀ 'ਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 4 ਹੋ ਗਈ ਹੈ। ਮੋਹਾਲੀ ਦੇ ਫੇਜ਼-3 ਵਿੱਚ ਰਹਿਣ ਵਾਲੀ 69 ਸਾਲਾ ਔਰਤ ‘ਚ ਵਾਇਰਸ ਦੀ ਪੁਸ਼ਟੀ ਹੋਈ ਸੀ। ਉਹ ਬੀਤੇ ਦਿਨੀਂ ਯੂਕੇ ਤੋਂ ਪਰਤੀ ਸੀ। ਸਿਵਲ ਸਰਜਨ ਮੁਤਾਬਕ ਫਿਜ਼ਾ ਦੀ ਦੋਸਤ ਰੰਜਨੀ ਦੀ ਵੀ ਪਾਜ਼ੀਟਿਵ ਰਿਪੋਰਟ ਆਈ ਹੈ,ਜੋ ਫੇਜ਼-6 ਵਿੱਚ ਦਾਖ਼ਲ ਹੈ।

-PTCNews

Related Post