Share Market: ਬਜਟ ਦੌਰਾਨ ਸ਼ੇਅਰ ਬਾਜ਼ਾਰ 'ਚ ਆਈ ਵੱਡੀ ਗਿਰਾਵਟ, ਪੜ੍ਹੋ ਪੂਰੀ ਖ਼ਬਰ

By  Shanker Badra February 1st 2020 02:30 PM -- Updated: February 1st 2020 03:57 PM

Share Market: ਬਜਟ ਦੌਰਾਨ ਸ਼ੇਅਰ ਬਾਜ਼ਾਰ 'ਚ ਆਈ ਵੱਡੀ ਗਿਰਾਵਟ, ਪੜ੍ਹੋ ਪੂਰੀ ਖ਼ਬਰ:ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਭਾਰਤ ਦਾ ਵਿੱਤੀ ਸਾਲ 2020-21 ਲਈ ਸਲਾਨਾ ਬਜਟ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ। ਵਿੱਤ ਮੰਤਰੀ ਵਜੋਂ ਇਹ ਉਨ੍ਹਾਂ ਦਾ ਦੂਜਾ ਬਜਟ ਹੈ।ਬਜਟ ਪੇਸ਼ ਹੋਣ ਦੇ ਕਾਰਨ ਅੱਜ ਸ਼ੇਅਰ ਬਾਜ਼ਾਰ 'ਚ ਸ਼ਨੀਵਾਰ ਹੋਣ ਦੇ ਬਾਵਜੂਦ ਵੀ ਟ੍ਰੇਡਿੰਗ ਹੋ ਰਹੀ ਹੈ। ਇਸ ਬਜਟ 'ਚ ਹੋਣ ਵਾਲੇ ਐਲਾਨਾਂ ਦਾ ਸਿੱਧਾ ਅਸਰ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ ਹੈ। ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ ਸੈਂਸੈਕਸ ਅੱਜ 30 ਅੰਕਾਂ ਦੀ ਮਾਮੂਲੀ ਬੜ੍ਹਤ ਨਾਲ ਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਸੂਚਕ ਅੰਕ ਨਿਫਟੀ 23 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ ਹੈ। ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ 'ਚ ਲੱਗਭਗ ਸਥਿਰ ਬਣਿਆ ਹੋਇਆ ਹੈ। ਇਸ ਵੇਲੇ ਸੈਂਸੈਕਸ 719 ਅੰਕਾਂ ਦੀ ਗਿਰਾਵਟ ਨਾਲ 40,003 ਅੰਕ 'ਤੇ ਟ੍ਰੈਂਡ ਕਰ ਰਿਹਾ ਹੈ ਤੇ ਨਿਫਟੀ 216 ਅੰਕਾਂ ਦੀ ਗਿਰਾਵਟ ਨਾਲ 11,745 'ਤੇ ਟ੍ਰੈਂਡ ਕਰ ਰਿਹਾ ਹੈ। ਇਸ ਵੇਲੇ ਨਿਫਟੀ ਦੀਆਂ 4 ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ 'ਤੇ ਅਤੇ 46 ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ 'ਥੇ ਕਾਰੋਬਾਰ ਕਰ ਰਹੇ ਹਨ। ਨਿਫਟੀ 50 'ਚੋਂ ਸਭ ਤੋਂ ਜ਼ਿਆਦਾ ਗਿਰਾਵਟ ਬਜਾਜ ਫਿਨਸਰਵ 'ਚ 5.24 ਫ਼ੀਸਦੀ ਦੇਖੀ ਜਾ ਰਹੀ ਹੈ। -PTCNews

Related Post