ਪਰਾਲੀ ਸਾੜਨ ਦੇ ਮਾਮਲੇ 'ਤੇ ਐੱਨਜੀਟੀ ਵਿੱਚ ਸੁਣਵਾਈ ਸ਼ੁਰੂ ,ਪੰਜਾਬ , ਹਰਿਆਣਾ ,ਦਿੱਲੀ ਅਤੇ ਯੂਪੀ ਦੇ ਮੁੱਖ ਸਕੱਤਰ ਪਹੁੰਚੇ

By  Shanker Badra November 15th 2018 12:33 PM -- Updated: November 15th 2018 12:54 PM

ਪਰਾਲੀ ਸਾੜਨ ਦੇ ਮਾਮਲੇ 'ਤੇ ਐੱਨਜੀਟੀ ਵਿੱਚ ਸੁਣਵਾਈ ਸ਼ੁਰੂ ,ਪੰਜਾਬ , ਹਰਿਆਣਾ ,ਦਿੱਲੀ ਅਤੇ ਯੂਪੀ ਦੇ ਮੁੱਖ ਸਕੱਤਰ ਪਹੁੰਚੇ:ਪੰਜਾਬ ਵਿਚ ਪਰਾਲੀ ਨੂੰ ਸਾੜੇ ਜਾਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ।ਇਸ ਦੌਰਾਨ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ.ਜੀ.ਟੀ) ਵਿਚ ਪਰਾਲੀ ਸਾੜਣ ਦੇ ਮਾਮਲੇ 'ਤੇ ਸੁਣਵਾਈ ਸ਼ੁਰੂ ਹੋ ਗਈ ਹੈ।ਜਿਸ ਵਿੱਚ ਪੰਜਾਬ , ਹਰਿਆਣਾ ,ਦਿੱਲੀ ਅਤੇ ਯੂਪੀ ਦੇ ਮੁੱਖ ਸਕੱਤਰ ਪਹੁੰਚੇ ਹਨ।

ਦੱਸ ਦੇਈਏ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਮਨਾਹੀ ਦੇ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੇ ਸਖਤ ਹੁਕਮਾਂ ਤਹਿਤ ਕੇਸ ਦਰਜ ਕਰਨ ਦੇ ਬਾਵਜੂਦ ਵੀ ਕਿਸਾਨਾਂ ਵਲੋਂ ਲਗਾਤਾਰ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ।

ਓਧਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਜ਼ਮੀਨ ਵਿੱਚ ਖਪਾਉਣ 'ਤੇ ਜੋ ਖਰਚਾ ਆਉਂਦਾ ਹੈ, ਉਹ ਕਿਸਾਨਾਂ ਨੂੰ ਵਾਰਾ ਨਹੀਂ ਖਾਂਦਾ ਅਤੇ ਉਹ ਅੱਗ ਲਾਉਣ ਲਈ ਮਜਬੂਰ ਹਨ।

-PTCNews

Related Post