ਗਰਵਦੀਪ ਦੀ ਮੌਤ ਹਾਦਸਾ ਜਾਂ ਕਤਲ! ਸੀਸੀਟੀਵੀ 'ਚ ਦਿਖਾਈ ਦਿੱਤੇ ਬਾਈਕ ਦਾ ਪਿੱਛਾ ਕਰਦੇ ਹੋਏ ਲੋਕ

By  Jasmeet Singh June 9th 2022 02:44 PM -- Updated: June 9th 2022 03:08 PM

ਚਰਖੀ ਦਾਦਰੀ, 9 ਜੂਨ: ਬਾਈਕ 'ਤੇ ਆਏ ਅਣਪਛਾਤੇ ਲੋਕਾਂ ਨੇ ਬਾਈਕ ਸਵਾਰ ਵਿਦਿਆਰਥੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਵਿਦਿਆਰਥੀ ਦੀ ਬਾਈਕ ਖੇਤਾਂ 'ਚ ਖੰਭੇ ਨਾਲ ਟਕਰਾ ਗਈ ਅਤੇ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਚਿੜੀਆਘਰ ਪ੍ਰਬੰਧਕਾਂ ਦਾ ਬੇਦਰਦ ਕਾਰਾ ; ਤੇਂਦੂਏ ਨੂੰ ਫੜਨ ਲਈ ਕੁੱਤਿਆਂ ਨੂੰ ਬਣਾਇਆ 'ਸ਼ਿਕਾਰ'

ਮ੍ਰਿਤਕ ਨੌਜਵਾਨ ਦੇ ਬਾਈਕ ਦਾ ਪਿੱਛਾ ਕਰਨ ਅਤੇ ਹਮਲਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ ਹੈ। ਰਿਸ਼ਤੇਦਾਰਾਂ ਨੇ ਪੂਰੇ ਮਾਮਲੇ ਨੂੰ ਸਾਜ਼ਿਸ਼ ਦਾ ਹਿੱਸਾ ਦੱਸਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੈਡੀਕਲ ਬੋਰਡ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਇਸ ਸਬੰਧੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਭਿਵਾਨੀ ਨਿਵਾਸੀ ਪੱਤਰਕਾਰ ਕ੍ਰਿਸ਼ਨ ਸਿੰਘ ਦਾ 17 ਸਾਲਾ ਬੇਟਾ ਗਰਵਦੀਪ ਸਿੰਘ ਦਾਦਰੀ ਦੇ ਇੱਕ ਨਿੱਜੀ ਸਕੂਲ ਵਿੱਚ ਪ੍ਰੀਖਿਆ ਦੇਣ ਆਇਆ ਸੀ। ਇੱਥੋਂ ਉਹ ਆਪਣੇ ਦੋਸਤ ਦੇ ਬਾਈਕ 'ਤੇ ਪਿੰਡ ਦੁਧਵਾ 'ਚ ਆਪਣੀ ਮਹਿਲਾ ਦੋਸਤ ਨੂੰ ਮਿਲਣ ਗਿਆ।

ਇਸ ਦੌਰਾਨ ਕੁੜੀ ਦੇ ਜਾਣਕਾਰਾਂ ਨੇ ਮੁੰਡੇ-ਕੁੜੀ ਦਾ ਪਿੱਛਾ ਕੀਤਾ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪਿੱਛਾ ਕਰਨ ਦੌਰਾਨ ਗਰਵਦੀਪ ਦੀ ਬਾਈਕ ਖੇਤਾਂ ਦੇ ਕੱਚੇ ਰਸਤੇ 'ਚ ਖੰਭੇ ਨਾਲ ਟਕਰਾ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਹਮਲਾਵਰਾਂ ਵੱਲੋਂ ਬਾਈਕ ਸਵਾਰ ਵਿਦਿਆਰਥੀ 'ਤੇ ਹਮਲਾ ਕਰਨ ਅਤੇ ਪਿੱਛਾ ਕਰਨ ਦੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਦੂਜੇ ਪਾਸੇ ਥਾਣਾ ਝੱਜੂ ਕਲਾਂ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਾਦਰੀ ਭੇਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੇ ਵਾਰਿਸ ਬਲਜੀ ਸਿੰਘ ਨੇ ਦੱਸਿਆ ਕਿ ਗਰਵਦੀਪ ਦਾ ਕਤਲ ਸਾਜ਼ਿਸ਼ ਤਹਿਤ ਕੀਤਾ ਗਿਆ ਹੈ। ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਇਸੇ ਦੌਰਾਨ ਪਿੰਡ ਵਾਸੀ ਧਰਮਪਾਲ ਨੇ ਦੱਸਿਆ ਕਿ ਨੌਜਵਾਨ ਦਾ ਕੁਝ ਵਿਅਕਤੀਆਂ ਵੱਲੋਂ ਪਿੱਛਾ ਕੀਤਾ ਗਿਆ।

ਉਹ ਤੇਜ਼ ਰਫਤਾਰ ਨਾਲ ਬਾਈਕ 'ਤੇ ਬੈਠ ਕੇ ਰਵਾਨਾ ਹੋਇਆ ਸੀ। ਡੀਐਸਪੀ ਦੇਸਰਾਜ ਨੇ ਦੱਸਿਆ ਕਿ ਰਿਸ਼ਤੇਦਾਰਾਂ ਦੇ ਬਿਆਨਾਂ ਮੁਤਾਬਕ ਉਨ੍ਹਾਂ ਦੇ ਮੁੰਡੇ ਦਾ ਕੁਝ ਵਿਅਕਤੀਆਂ ਵੱਲੋਂ ਪਿੱਛਾ ਕੀਤਾ ਗਿਆ ਅਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਤੇ ਸਚਿਨ ਬਿਸ਼ਨੋਈ ਦੇ ਹੱਕ 'ਚ ਨਿੱਤਰੇ ਉਨ੍ਹਾਂ ਦੇ ਪਿੰਡ ਵਾਸੀ, ਕਿਹੰਦੇ ਮਾਨ ਸਰਕਾਰ ਇਨਸਾਫ ਦੇਣ 'ਚ ਪੂਰੀ ਤਰ੍ਹਾਂ ਫੇਲ੍ਹ

ਜਿਸ ਕਾਰਨ ਬਾਈਕ ਹਾਦਸੇ 'ਚ ਨੌਜਵਾਨ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 304 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਹੁਣ ਇਲਾਕਾ ਐੱਸਪੀ ਵੱਲੋਂ ਐਸਆਈਟੀ ਗਠਿਤ ਕਰ ਦਿੱਤੀ ਗਈ ਹੈ।

-PTC News

Related Post