Sat, Apr 20, 2024
Whatsapp

ਚਿੜੀਆਘਰ ਪ੍ਰਬੰਧਕਾਂ ਦਾ ਬੇਦਰਦ ਕਾਰਾ ; ਤੇਂਦੂਏ ਨੂੰ ਫੜਨ ਲਈ ਕੁੱਤਿਆਂ ਨੂੰ ਬਣਾਇਆ 'ਸ਼ਿਕਾਰ'

Written by  Ravinder Singh -- June 09th 2022 01:55 PM
ਚਿੜੀਆਘਰ ਪ੍ਰਬੰਧਕਾਂ ਦਾ ਬੇਦਰਦ ਕਾਰਾ ; ਤੇਂਦੂਏ ਨੂੰ ਫੜਨ ਲਈ ਕੁੱਤਿਆਂ ਨੂੰ ਬਣਾਇਆ 'ਸ਼ਿਕਾਰ'

ਚਿੜੀਆਘਰ ਪ੍ਰਬੰਧਕਾਂ ਦਾ ਬੇਦਰਦ ਕਾਰਾ ; ਤੇਂਦੂਏ ਨੂੰ ਫੜਨ ਲਈ ਕੁੱਤਿਆਂ ਨੂੰ ਬਣਾਇਆ 'ਸ਼ਿਕਾਰ'

ਮੋਹਾਲੀ : ਇਨਸਾਨ ਕਾਫੀ ਦਰਿਆਦਲੀ ਵਾਲਾ ਜਾਣਿਆ ਜਾਂਦਾ ਹੈ ਪਰ ਕਈ ਵਾਰ ਇਹ ਆਪਣੀ ਤਾਸੀਰ ਤੋਂ ਉਲਟ ਕੰਮ ਕਰਦਾ ਹੈ। ਜੋ ਕਿ ਕਿਸੇ ਨੂੰ ਵੀ ਪਸੰਦ ਨਹੀਂ ਹੁੰਦਾ। ਮੋਹਾਲੀ ਦੇ ਜ਼ੀਰਕਪੁਰ 'ਚ ਸਥਿਤ ਛੱਤਬੀੜ ਚਿੜੀਆਘਰ 'ਚ ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨਾਲ ਚਿੜੀਆਘਰ ਪ੍ਰਬੰਧਨ ਉਪਰ ਕਈ ਸਵਾਲ ਖੜ੍ਹੇ ਹੋ ਰਹੇ ਹਨ। ਛੱਤਬੀੜ ਚਿੜੀਆਘਰ ਦੇ ਆਸ-ਪਾਸ ਪੰਜ ਦਿਨ ਪਹਿਲਾਂ ਇਕ ਤੇਂਦੂਆ ਆਉਣ ਦਾ ਖ਼ਦਸ਼ਾ ਸੀ। ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਮਿਲਣ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਤੇਂਦੂਏ ਨੂੰ ਫੜਨ ਲਈ ਛੱਤਬੀੜ ਚਿੜੀਆਘਰ ਦੇ ਬਾਹਰ ਤੇ ਇਕ ਅੰਦਰ ਚਾਰ ਪਿੰਜਰੇ ਬਣਾਏ ਗਏ ਹਨ। ਸ਼ਿਕਾਰ ਨੂੰ ਪਿੰਜਰੇ ਦੇ ਅੰਦਰ ਲਿਆਉਣ ਲਈ ਮਾਸ ਨਹੀਂ ਬਲਕਿ 5 ਅਵਾਰਾ ਕੁੱਤਿਆਂ ਨੂੰ ਬੰਦ ਕਰ ਦਿੱਤਾ ਗਿਆ ਤਾਂ ਜੋ ਉਨ੍ਹਾਂ ਨੂੰ ਦੇਖ ਕੇ ਤੇਂਦੂਏ ਪਿੰਜਰੇ 'ਚ ਆ ਜਾਵੇ ਤੇ ਉਸ ਨੂੰ ਫੜਿਆ ਜਾ ਸਕੇ। ਬੇਦਰਦ ; ਤੇਂਦੂਏ ਨੂੰ ਫੜਨ ਲਈ ਕੁੱਤਿਆਂ ਨੂੰ ਬਣਾਇਆ 'ਸ਼ਿਕਾਰ'ਹੈਰਾਨੀ ਦੀ ਗੱਲ ਇਹ ਹੈ ਕਿ ਪਿੰਜਰੇ 'ਚ ਬੰਦ ਇਨ੍ਹਾਂ ਬੇਜ਼ੁਬਾਨ ਜਾਨਵਰਾਂ ਨੂੰ ਪੰਜ ਦਿਨ ਤੱਕ ਭੁੱਖੇ-ਪਿਆਸੇ ਰੱਖਿਆ ਗਿਆ। ਦਿਨ ਵੇਲੇ 45 ਡਿਗਰੀ ਤਾਪਮਾਨ ਵਿੱਚ ਖੁੱਲ੍ਹੇ ਅਸਮਾਨ ਹੇਠ ਰੱਖੇ ਇਨ੍ਹਾਂ ਪਿੰਜਰਿਆਂ ਦੀਆਂ ਸਲਾਖਾਂ ਇੰਨੀਆਂ ਗਰਮ ਹੋ ਜਾਂਦੀਆਂ ਹਨ ਕਿ ਕੁੱਤੇ ਵੀ ਇਨ੍ਹਾਂ ਵਿੱਚ ਬੈਠ ਨਹੀਂ ਸਕਦੇ। ਇਨ੍ਹਾਂ ਬੇਗੁਨਾਹਾਂ 'ਤੇ ਅਜਿਹੇ ਜ਼ੁਲਮ ਕੀਤੇ ਗਏ, ਜਿਸ ਨੂੰ ਉਹ ਬਿਆਨ ਵੀ ਨਹੀਂ ਕਰ ਸਕਦੇ। ਬੇਦਰਦ ; ਤੇਂਦੂਏ ਨੂੰ ਫੜਨ ਲਈ ਕੁੱਤਿਆਂ ਨੂੰ ਬਣਾਇਆ 'ਸ਼ਿਕਾਰ'ਜਦੋਂ ਜੰਗਲਾਤ ਵਿਭਾਗ ਯੂਨੀਅਨ ਦੇ ਮੁਖੀ ਨੇ ਮਾਮਲਾ ਉਠਾਇਆ ਅਤੇ ਮਾਮਲਾ ਮੀਡੀਆ ਤਕ ਪੁੱਜਿਆ ਤਾਂ ਚਿੜੀਆਘਰ ਦੇ ਪ੍ਰਬੰਧਕਾਂ ਨੇ ਆਪਣੀ ਅਣਗਹਿਲੀ ਛੁਪਾਉਣ ਲਈ ਕੁੱਤਿਆਂ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਲਿਆ। ਜੇ ਕੁੱਤਿਆਂ ਨੂੰ ਇੱਕ ਦਿਨ ਹੋਰ ਪਿੰਜਰੇ ਵਿੱਚ ਰੱਖਿਆ ਗਿਆ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਚਿੜੀਆਘਰ ਦੇ ਪ੍ਰਬੰਧਕਾਂ ਨੇ ਕੁੱਤਿਆਂ ਨੂੰ ਪਿੰਜਰੇ 'ਚੋਂ ਕੱਢਿਆ, ਹੁਣ ਉਨ੍ਹਾਂ ਦੀ ਥਾਂ 'ਤੇ ਜ਼ਿੰਦਾ ਮੁਰਗੇ ਰੱਖੇ ਗਏ ਹਨ ਅਤੇ ਬਾਅਧ ਵਿੱਚ ਮੁਰਗੇ ਦਾ ਮੀਟ ਰੱਖ ਦਿੱਤਾ। ਜਿਹੜੇ ਕੁੱਤੇ ਪਹਿਲਾਂ ਪਿੰਜਰਿਆਂ ਵਿੱਚ ਰੱਖੇ ਜਾਂਦੇ ਸਨ, ਉਹ ਪਿੰਡਾਂ ਵਿੱਚੋਂ ਲਿਆਂਦੇ ਜਾਂਦੇ ਸਨ। ਚਿੜੀਆਘਰ ਦੇ ਪ੍ਰਬੰਧਕਾਂ ਦੇ ਇਸ ਕਾਰੇ ਦੀ ਇਲਾਕੇ ਵਿੱਚ ਕਾਫੀ ਚਰਚਾ ਹੋ ਰਹੀ ਹੈ। ਲੋਕਾਂ ਵਿੱਚ ਇਸ ਨੂੰ ਲੈ ਕੇ ਭਾਰੀ ਰੋਸ ਹੈ। ਬੇਦਰਦ ; ਤੇਂਦੂਏ ਨੂੰ ਫੜਨ ਲਈ ਕੁੱਤਿਆਂ ਨੂੰ ਬਣਾਇਆ 'ਸ਼ਿਕਾਰ'ਚਿੜੀਆਘਰ ਦੇ ਪ੍ਰਬੰਧਕਾਂ ਨੇ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਸੁਰੱਖਿਆ ਦੇ ਕੋਈ ਠੋਸ ਪ੍ਰਬੰਧ ਨਹੀਂ ਕੀਤੇ ਹਨ। ਉਨ੍ਹਾਂ ਕੋਲ ਪਸ਼ੂਆਂ ਨੂੰ ਫੜਨ ਲਈ ਆਪਣਾ ਪਿੰਜਰਾ ਵੀ ਨਹੀਂ ਹੈ। ਪਿੰਜਰੇ ਵੀ ਜੰਗਲਾਤ ਰੋਪੜ ਰੇਂਜ ਤੋਂ ਮੰਗਵਾਏ ਗਏ ਹਨ। ਲੋਕਾਂ ਦਾ ਦੋਸ਼ ਹੈ ਕਿ ਚਿੜੀਆਘਰ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਦੂਜੇ ਪਾਸੇ ਚਿੜੀਆਘਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਕਰਕੇ ਸੂਚਨਾ ਦਿੱਤੀ ਗਈ ਸੀ।

ਸਾਡੀ ਟੀਮ ਅਲਰਟ 'ਤੇ ਹੈ। 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਚਿੜੀਆਘਰ ਵਿੱਚ ਤੇਂਦੂਏ ਦੇ ਆਉਣ ਤੇ ਜਾਣ ਦਾ ਕੋਈ ਠੋਸ ਸਬੂਤ ਨਹੀਂ ਹੈ। ਲੋਕਾਂ ਨੇ ਉਸ ਨੂੰ ਘੱਗਰ ਨੇੜੇ ਦੇਖਿਆ ਹੈ। ਹਿਰਨ 'ਤੇ ਹਮਲਾ ਹੋਣ ਦੀ ਗੱਲ ਸਾਹਮਣੇ ਆਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਨੇ ਕੁੱਤੇ ਨੂੰ ਚਿੜੀਆਘਰ ਦੇ ਬਾਹਰ ਪਿੰਜਰੇ ਵਿੱਚ ਬੰਦ ਕਰ ਦਿੱਤਾ ਸੀ। ਮੈਨੂੰ ਪਤਾ ਲੱਗਦਿਆਂ ਹੀ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਅਜਿਹਾ ਕਿਸ ਨੇ ਕੀਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪੜ੍ਹੋ : ਆਸ਼ਾ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ

Top News view more...

Latest News view more...