ਰਾਜਿੰਦਰਾ ਹਸਪਤਾਲ ਤੋਂ ਆਈ ਚੰਗੀ ਖ਼ਬਰ , ਬਲੈਕ ਫੰਗਸ ਦੇ ਮਰੀਜ਼ ਦਾ ਦੂਰਬੀਨ ਨਾਲ ਸਫ਼ਲ ਓਪਰੇਸ਼ਨ
Jagroop Kaur
May 25th 2021 08:31 PM
ਅੱਜ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਮਾਹਰ ਡਾਕਟਰਾਂ ਨੇ ਇੱਕ ਵੱਡਾ ਮਾਅਰਕਾ ਮਾਰਦਿਆਂ ਬਲੈਕ ਫੰਗਸ ਦੇ ਪੋਸਟ ਕੋਵਿਡ ਮਰੀਜ ਦਾ ਦੂਰਬੀਨ ਨਾਲ ਸਫ਼ਲ ਆਪਰੇਸ਼ਨ ਕੀਤਾ। ਇਸ ਦੌਰਾਨ ਮਰੀਜ ਦੀ ਅੱਖ ਦੇ ਆਲੇ-ਦੁਆਲਿਓਂ ਬਲੈਕ ਫੰਗਸ ਨੂੰ ਸਾਫ ਕਰਕੇ ਅੱਖ ਨੂੰ ਬਚਾਇਆ ਗਿਆ। ਇਹ ਆਪਰੇਸ਼ਨ ਈ.ਐਨ.ਟੀ. ਵਿਭਾਗ ਦੇ ਮਾਹਰ ਡਾਕਟਰਾਂ, ਡਾ. ਸੰਜੀਵ ਭਗਤ, ਡਾ. ਦਿਨੇਸ਼ ਕੁਮਾਰ ਸ਼ਰਮਾ, ਡਾ. ਵਿਸ਼ਵ ਯਾਦਵ ਅਤੇ ਐਨਸਥੀਜੀਆ ਵਿਭਾਗ ਦੇ ਮਾਹਰ ਡਾਕਟਰਾਂ ਦੀ ਦੇਖ-ਰੇਖ ਵਿੱਚ ਹੋਇਆ। ਇਸ ਬਾਰੇ ਚਾਨਣਾ ਜਾਣਕਾਰੀ ਦਿੰਦਿਆਂ ਈ.ਐਨ.ਟੀ. ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਸੰਜੀਵ ਭਗਤ ਨੇ ਦੱਸਿਆ ਕਿ ਬਲੈਕ ਫੰਗਸ ਤੋਂ ਅੱਖ ਅਤੇ ਆਲੇ-ਦੁਆਲੇ ਦੇ ਦੂਜੇ ਹਿੱਸਿਆਂ ਨੂੰ ਬਚਾਉਣ ਲਈ ਇਸ ਨੂੰ ਜਲਦੀ ਪਛਾਣ ਕੇ ਜਲਦੀ ਆਪਰੇਸ਼ਨ ਕਰਨਾ ਬਹੁਤ ਜਰੂਰੀ ਹੈ। READ More : ਇਲਾਜ ਦੇ ਨਾਂ ‘ਤੇ ਗਰੀਬਾਂ ਨਾਲ ਹੋਣ ਵਾਲੀ ਲੁੱਟ ‘ਤੇ ਕਾਬੂ ਪਾਉਣ ਲਈ ਸੁਖਬੀਰ…