ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਪਾਰਟੀ ਨੂੰ ਹੈ ਪੂਰਨ ਭਰੋਸਾ, ਸੁਖਬੀਰ ਦੇ ਹੱਥਾਂ 'ਚ ਹੀ ਪਾਰਟੀ ਦਾ ਭਵਿੱਖ ਸੁਰੱਖਿਅਤ

By  Shanker Badra October 29th 2018 06:41 PM -- Updated: October 29th 2018 06:45 PM

ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਪਾਰਟੀ ਨੂੰ ਹੈ ਪੂਰਨ ਭਰੋਸਾ, ਸੁਖਬੀਰ ਦੇ ਹੱਥਾਂ 'ਚ ਹੀ ਪਾਰਟੀ ਦਾ ਭਵਿੱਖ ਸੁਰੱਖਿਅਤ:ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪ੍ਰਧਾਨਗੀ ਛੱਡਣ ਦੀ ਪੇਸ਼ਕਸ਼ ਨੂੰ ਮੂਲੋ ਰੱਦ ਕੀਤਾ ਹੈ।ਉਨਾਂ ਕਿਹਾ ਕਿ ਪਾਰਟੀ ਨੂੰ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਪੂਰਨ ਭਰੋਸਾ ਹੈ।ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਜਿੱਤਾਂ ਅਤੇ ਚੜਦੀਕਲਾ ਲਈ ਅਹਿਮ ਭੂਮਿਕਾ ਨਿਭਾਉਦੇ ਆ ਰਹੇ ਹਨ।ਉਹਨਾਂ ਨਿਰਾਸ਼ ਆਗੂਆਂ ਨੂੰ ਸਲਾਹ ਦਿੱਤੀ ਕਿ ਸਿਆਸਤ ਵਿਚ ਉਤਰਾਅ ਚੜਾਅ ਆਮ ਗੱਲ ਹੈ, ਲੋੜ ਪਾਰਟੀ ਦੀ ਮਜਬੂਤੀ ਵਲ ਧਿਆਨ ਦੇਣ ਦੀ ਹੈ।ਇਹ ਅਕਾਲੀ ਦਲ ਦੀ ਖੁਸ਼ਕਿਸਮਤੀ ਹੈ ਕਿ ਉਸ ਨੂੰ ਸੁਖਬੀਰ ਬਦਲ ਦੇ ਰੂਪ 'ਚ ਇਕ ਸੁਪਨਸਾਜ਼, ਸਿਰਤੋੜ ਮਿਹਨਤੀ ਅਤੇ ਜਾਗਰੂਕ ਸਿਆਸੀ ਨੇਤਾ ਦੀ ਅਗਵਾਈ ਹਾਸਲ ਹੈ।

ਉਹਨਾਂ ਕਿਹਾ ਕਿ ਸੁਖਬੀਰ ਬਾਦਲ ਆਪਣੀ ਸਿਆਸੀ ਸਮਰੱਥਾ ਅਤੇ ਪ੍ਰਬੰਧਕੀ ਲਿਆਕਤ ਸਿੱਧ ਕਰਨ ਕਰਕੇ ਇਸ ਮੁਕਾਮ 'ਤੇ ਹਨ।ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਦਲ ਨੂੰ ਲਗਾਤਾਰ ਦੂਸਰੀ ਵਾਰ ਸਰਕਾਰ ਬਣਾਉਣ ਦਾ ਇਤਿਹਾਸ ਸੰਭਵ ਹੋਇਆ। 2007 ਦੀਆਂ ਚੋਣਾਂ ਦੌਰਾਨ ਉਹਨਾਂ ਆਪ ਚੋਣ ਨਾ ਲੜ ਕੇ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਸਖਤ ਮਿਹਨਤ ਕੀਤੀ।ਪਾਰਟੀ ਲਈ ਪਾਏ ਗਏ ਯੋਗਦਾਨ ਬਦਲੇ 31 ਜਨਵਰੀ 2008 ਦੌਰਾਨ ਇਸ ਨੌਜਵਾਨ ਆਗੂ 'ਤੇ ਭਰੋਸਾ ਪ੍ਰਗਟ ਕਰਦਿਆਂ ਪਾਰਟੀ ਪ੍ਰਧਾਨਗੀ ਦੀ ਜਿਮੇਵਾਰੀ ਸੌਪੀ ਗਈ।ਉਸ ਮੌਕੇ ਉਹਨਾਂ ਦੇ ਨਾਮ ਦੀ ਤਜਵੀਜ਼ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਰੱਖੀ ਗਈ ਸੀ,ਜਿਸ ਨੂੰ ਕਿ ਸੁਖਦੇਵ ਸਿੰਘ ਢੀਂਡਸਾ ਨੇ ਸਮਰਥਨ ਦਿੱਤਾ ਸੀ ਜਦਕਿ ਇਸ ਤੋਂ ਪਹਿਲਾਂ ਉਹ 2002 ਦੌਰਾਨ ਯੂਥ ਵਿੰਗ ਦੀ ਕਮਾਨ ਸੰਭਾਲ ਕੇ ਨੌਜਵਾਨ ਵਰਗ 'ਚ ਸਰਗਰਮ ਭੂਮਿਕਾ ਨਿਭਾ ਚੁਕੇ ਸਨ।

ਉਹਨਾਂ ਕਿਹਾ ਕਿ ਇਹ ਸੁਖਬੀਰ ਬਾਦਲ ਦੀ ਲਿਆਕਤ ਹੀ ਸੀ ਕਿ ਉਹਨਾਂ ਸੱਤਾ ਮਿਲਦਿਆਂ ਹੀ ਪੰਜਾਬ ਦੇ ਸਰਵਪੱਖੀ ਵਿਕਾਸ ਦੀ ਵਿਉਂਤਬੰਦੀ ਕੀਤੀ।ਬਿਜਲੀ ਸਰਪਲਸ ਸੂਬਾ ਬਣਾਉਣ ਤੋਂ ਇਲਾਵਾ ਵਿਕਾਸ 'ਚ ਤੇਜੀ ਲਿਆਉਣ ਲਈ ਰਾਜ ਵਿਚ ਅਣਗਿਣਤ ਸ਼ੜਕਾਂ, ਪੁਲਾਂ ਦੀ ਉਸਾਰੀ, ਰਾਸ਼ਟਰੀ ਅਤੇ ਅੰਤਰਾਸ਼ਟੀ ਹਵਾਈ ਅਡੇ ਤਾਮੀਰ ਕੀਤੇ ਗਏ।ਸ੍ਰੀ ਦਰਬਾਰ ਸਾਹਿਬ ਨੂੰ ਜਾਂਦਾ ਰਸਤਾ, ਘੰਟਾ ਘਰ ਅੱਗੇ ਪਲਾਜਾ, ਸ੍ਰੀ ਅਨੰਦਪੁਰ ਵਿਰਾਸਤੀ ਯਾਦਗਾਰ, ਜੰਗੀ ਸ਼ਹੀਦਾਂ ਦੀ ਯਾਦਗਾਰ, ਅਜਾਦੀ ਸੰਗਰਾਮੀਆਂ ਦੀ ਯਾਦਗਾਰ ਆਦਿ ਉਸਾਰੇ ਗਏ।ਪ੍ਰਸ਼ਾਸਨਿਕ ਸੁਧਾਰਾਂ ਦੇ ਮਾਮਲੇ 'ਚ ਦੂਜੇ ਸੂਬਿਆਂ ਦੇ ਮੁਕਾਬਲੇ ਬਾਜੀ ਮਾਰਨੀ ਆਪਣੇ ਆਪ 'ਚ ਹੀ ਇੱਕ ਵੱਡੀ ਪ੍ਰਾਪਤੀ ਰਹੀ।

ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਅਕਾਲੀ ਸਰਕਾਰ ਦੌਰਾਨ ਕਿਸਾਨਾਂ, ਗਰੀਬਾਂ ਅਤੇ ਦਲਿਤ ਭਾਈਚਾਰੇ ਦੀ ਜੋ ਸੁਣਵਾਈ ਹੋਏ ਉਹ ਆਪਣੇ ਆਪ 'ਚ ਮਿਸਾਲ ਹਨ।ਸੱਤਾ ਦੌਰਾਨ ਲਾਗੂ ਲੋਕ ਹਿਤੂ ਅਤੇ ਵਿਕਾਸਸ਼ੀਲ ਨੀਤੀਆਂ ਕਾਰਨ ਹੀ ਅਕਾਲੀ ਦਲ ਆਪਣੀ ਵੋਟ ਬੈਕ ਨੂੰ ਬਣਾਈ ਰਖਣ ਕਾਮਯਾਬ ਰਿਹਾ।ਸੁਖਬੀਰ ਸਿੰਘ ਬਾਦਲ ਨੇ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਪਾਰਟੀ ਦੇ ਸੈਕੁਲਰ ਅਕਸ ਨੂੰ ਵਧਾਇਆ, ਉਹਨਾਂ ਦੀ ਸਿਆਸੀ ਲਿਆਕਤ ਦਾ ਲੋਹਾ ਵਿਰੋਧੀਆਂ ਨੇ ਵੀ ਮੰਨਿਆ ਹੈ।ਸੁਖਬੀਰ ਬਾਦਲ ਦੇ ਹੱਥਾਂ 'ਚ ਅਕਾਲੀ ਦਲ ਦਾ ਭਵਿਖ ਸੁਰਖਿਅਤ ਹੈ ਅਜਿਹੇ ਵਿਚ ਅਕਾਲੀ ਦਲ ਲਈ ਸੁਖਬੀਰ ਬਾਦਲ ਦੀ ਲੀਡਰਸ਼ਿਪ ਤੋਂ ਕਿਨਾਰਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਇਸ ਮੌਕੇ ਅਤੇ ਯੁਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਤਲਬੀਰ ਸਿੰਘ ਗਿਲ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।

-PTCNews

Related Post