ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਤੋਂ ਚੋਣ ਮੈਦਾਨ 'ਚ ਉਤਰਨ ਦਾ ਐਲਾਨ

By  Jagroop Kaur March 14th 2021 02:45 PM -- Updated: March 14th 2021 03:26 PM

ਜਲਾਲਾਬਾਦ ਦੀ ਦਾਣਾ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਵਲ਼ੋਂ ਕੀਤੀ ਗਈ 'ਪੰਜਾਬ ਮੰਗਦਾ ਜਵਾਬ' ਰੈਲੀ ਵਿਚ ਭਰਵੇਂ ਇਕੱਠ ਵਿਚ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੀ ਵਜਾ ਦਿੱਤਾ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀਆਂ 2022 ਵਿਚ ਚੋਣਾਂ ਲਈ ਪਾਰਟੀ ਲਈ ਉਮੀਦਵਾਰਾਂ ਦੇ ਐਲਾਨ ਦੀ ਸ਼ੁਰੂਆਤ ਕਰਦੇ ਹੋਏ ਜਲਾਲਾਬਾਦ ਤੋਂ ਖ਼ੁਦ ਨੂੰ ਉਮੀਦਵਾਰ ਐਲਾਨੀਆ।

READ MORE : ਹਲਵਾਰਾ ਵਿਖੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕਵੀ ਦਰਬਾਰ ਵਿੱਚ 14 ਸਿਰਕੱਢ ਕਵੀਆਂ ਨੇ ਲਿਆ ਭਾਗ 

ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ਵਲੋਂ ਕੀਤੇ ਗਏ ਝੂਠੇ ਵਾਅਦੇ ਅਤੇ ਹਲਕਾ ਜਲਾਲਾਬਾਦ ਵਲ਼ੋਂ ਵਿਧਾਇਕ ਆਵਲਾ ਵਲ਼ੋਂ ਅਕਾਲੀ ਵਰਕਰਾਂ 'ਤੇ ਕੀਤੀ ਗਈ ਜ਼ਿਆਦਤੀ ਦਾ ਹਿਸਾਬ ਲੈਣ ਦੀ ਗੱਲ ਵੀ ਕੀਤੀ।

ਇਸ ਦਾ ਐਲਾਨ ਸੁਖਬੀਰ ਬਾਦਲ ਵਲੋਂ ਜਲਾਲਾਬਾਦ ਵਿਖੇ ਰੱਖੀ ਗਈ ‘ਪੰਜਾਬ ਮੰਗਦਾ ਜਵਾਬ’ਰੈਲੀ ਵਿਚ ਕੀਤਾ ਗਿਆ ਹੈ। ਇਸ ਦੇ ਨਾਲ ਉਨ੍ਹਾਂ ਸਾਰੀਆਂ ਅਟਕਲਾਂ ’ਤੇ ਵਿਰਾਮ ਲੱਗ ਗਿਆ ਹੈ, ਜਿਨ੍ਹਾਂ ਵਿਚ ਆਖਿਆ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਆਪਣਾ ਹਲਕਾ ਜਲਾਲਾਬਾਦ ਛੱਡ ਕੇ ਲੰਬੀ ਤੋਂ ਚੋਣ ਲੜ ਸਕਦੇ ਹਨ। ਵਰਕਰ ਅਤੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦੀ ਸਮੂਹ ਲੀਡਰਸ਼ਿਪ। ਅੱਜ ਝੂਠੀ ਅਤੇ ਧੋਖੇਬਾਜ਼ ਕੈਪਟਨ ਸਰਕਾਰ ਤੋਂ ਲੋਕਾਂ ਨਾਲ ਕੀਤੇ ਤਮਾਮ ਝੂਠੇ ਵਾਅਦਿਆਂ ਦਾ ਜੁਆਬ ਮੰਗਿਆ ।

Read more : ਕੋਰੋਨਾ ਦਾ ਕਹਿਰ ਜਾਰੀ , ਹੁਣ ਇਸ ਸੂਬੇ ‘ਚ ਨਾਈਟ ਕਰਫਿਊ ਦੇ ਹੁਕਮ

ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਸਮੇਂ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਹਨ ਅਤੇ ਜੇਕਰ ਸੁਖਬੀਰ ਬਾਦਲ ਜਲਾਲਾਬਾਦ ਤੋਂ ਚੋਣ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਸੀਟ ਤੋਂ ਅਸਤੀਫ਼ਾ ਦੇਣਾ ਪਵੇਗਾ। ਫਿਲਹਾਲ ਮੌਜੂਦਾ ਸਮੇਂ ਵਿਚ ਜਲਾਲਾਬਾਦ ਤੋਂ ਕਾਂਗਰਸ ਦੇ ਰਮਿੰਦਰ ਆਵਲਾ ਵਿਧਾਇਕ ਹਨ |

ਹੁਣ ਜਦੋਂ ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ, ਅਜਿਹੇ ਵਿਚ ਜਲਾਲਾਬਾਦ ਸੀਟ ਤੋਂ ਚੋਣ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਮਿੰਦਰ ਆਂਵਲਾ ਨੂੰ ਹੰਕਾਰ ਵੀ ਭਰੀ ਕਿ ਸਮਾਂ ਬਹੁਤ ਘਟ ਰਹਿ ਗਿਆ ਹੈ , ਪੰਜਾਬ ਦੀ ਜਨਤਾ ਨਾਲ ਕੀਤੀ ਵਧੀਕੀ ਦਾ ਜੁਆਬ ਲਿਆ ਜਾਵੇਗਾ |

Related Post