'ਕਿਸਾਨ ਅੰਦੋਲਨ ਦੀ ਹਿਮਾਇਤ ਦੇ ਚਲਦਿਆਂ ਸਿਰਸਾ ਖਿਲਾਫ ਕੀਤੀ ਜਾ ਰਹੀ ਕੇਂਦਰ ਵੱਲੋਂ ਕੂਟ ਨੀਤੀ ਨਿੰਦਣਯੋਗ'

By  Jagroop Kaur January 22nd 2021 07:55 PM -- Updated: January 22nd 2021 07:57 PM

ਚੰਡੀਗੜ੍ਹ, 22 ਜਨਵਰੀ : ਬੀਤੇ ਦਿਨੀ ਦਿੱਲੀ ਸਿੱਖ ਗੁਰੂਦਵਾਰਾ ਪ੍ਰਬੰਧਕ ਕਮੇਟੀ ਮਨਜਿੰਦਰ ਸਿੰਘ ਸਿਰਸਾ ਨੂੰ ਯੂਪੀ ਪੁਲੀ ਸਵੱਲੋਂ ਗਿਰਫ਼ਤਾਰ ਕੀਤਾ ਗਿਆ , ਜਿਸ ਦੀ ਨਿਖੇਧੀ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਮਨਜਿੰਦਰ ਸਿੰਘ ਸਿਰਸਾ ਖਿਲਾਫ ਕੂੜ ਪ੍ਰਚਾਰ ਮੁਹਿੰਮ ਵਿੱਢੀ ਜਾ ਰਹੀ ਹੈ , ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿਰਸਾ ਖਿਲਾਫ ਝੂਠਾ ਕੇਸ ਦਰਜ ਕਰਵਾਇਆ ਗਿਆ ਹੈ ਕਿਉਂਕਿ ਉਹ ਲੰਗਰ ਸੇਵਾ ਅਤੇ ਮਨੁੱਖਤਾ ਦੀ ਹੋਰ ਸਹਾਇਤਾ ਨਾਲ ਦਿੱਲੀ ਬਾਰਡਰਾਂ ’ਤੇ ਕਿਸਾਨ ਅੰਦੋਲਨ ਦੀ ਮਦਦ ਕਰ ਰਹੇ ਹਨ।Make farmers' tractor march on Republic Day a rousing success: Sukhbir Singh Badalਹੋਰ ਪੜ੍ਹੋ :ਯੂਪੀ ਪੁਲਿਸ ਵੱਲੋਂ ਹਿਰਾਸਤ ‘ਚ ਲਏ ਗਏ ਮਨਜਿੰਦਰ ਸਿੰਘ ਸਿਰਸਾ, ਪੁੱਛਿਆ ਮੈਂ ਕੀ ਕੀਤਾ ਅਪਰਾਧ ?

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੁਨੀਆਂ ਭਰ ਵਿਚ ਬੈਠੇ ਪੰਜਾਬੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਸਾਨ ਸੰਘਰਸ਼ ਦੇ ਸਾਰੇ ਹਮਾਇਤੀਆਂ ਨੁੰ ਡਰਾਉਣ ਧਮਕਾਉਣ ਲਈ ਵਰਤੀ ਜਾ ਰਹੀ ਬਾਂਹ ਮਰੋੜੋ ਵਾਲੀ ਤਰਕੀਬ ਵੇਖ ਕੇ ਹੈਰਾਨ ਹਨ। ਉਹਨਾਂ ਕਿਹਾ ਕਿ ਹੁਣ ਕੇਂਦਰ ਦਿੱਲੀ ਗੁਰਦੁਆਰਾ ਕਮੇਟੀ ਦੇ ਪਿੱਛੇ ਪੈ ਗਿਆ ਹੈ ਕਿਉਂਕਿ ਇਹ ਕਿਸਾਨ ਅੰਦੋਲਨ ਨੁੰ ਸਹਾਇਤਾ ਦੇਣ ਵਿਚ ਸਭ ਤੋਂ ਮੂਹਰੇ ਹੈ।

Sukhbir Singh Badal condemns registration of false case against Manjinder Singh Sirsaਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਸਿੰਘੂ ਤੇ ਟੀਕਰੀ ਬਾਰਡਰ ’ਤੇ 26 ਨਵੰਬਰ ਨੁੰ ਪਹੁੰਚਣ ਦੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਲਈ ਲੰਗਰ ਤੇ ਹੋਰ ਸੇਵਾਵਾਂ ਦੇ ਲਗਤਾਰ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹੀ ਸੰਸਥਾ ਹੈ ਜਿਸਦੀ ਕੋਰੋਨਾ ਸੰਕਟ ਤੇ ਹੋਰ ਕੁਦਰਤੀ ਆਫਤਾਂ ਵੇਲੇ ਮਨੁੱਖਤਾ ਲਈ ਦਿੱਤੀਆਂ ਸੇਵਾਵਾਂ ਲਈ ਦੁਨੀਆਂ ਭਰ ਵਿਚ ਸ਼ਲਾਘਾ ਹੋਈ ਹੈ। ਉਹਨਾਂ ਕਿਹਾ ਕਿ ਹੁਣ ਇਹਨਾਂ ਨੂੰ ਹੀ ਮਾੜ ਕਰਾਰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੀਆਂ ਕਾਇਰਾਨਾ ਹਰਕਤਾਂ ਨਾਲ ਦਿੱਲੀ ਗੁਰਦੁਆਰਾ ਕਮੇਟੀ ’ਤੇ ਕੋਈ ਅਸਰ ਨਹੀਂ ਪਵੇਗਾ ਤੇ ਉਹ ਕਿਸਾਨ ਭਰਾਵਾਂ ਦੀਮਦਦ ਤੋਂ ਇਕ ਵੀ ਪੈਰ ਪਿੱਛੇ ਨਹੀਂ ਪੁੱਟੇਗੀ।

Farmers Protest : Modi government refuses to repeal Agriculture laws

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮਨਜਿੰਦਰ ਸਿੰਘ ਸਿਰਸਾ ਤੇ ਹੋਰਨਾਂ ਖਿਲਾਫ ਉਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ ਜਿਸਦੀ ਸ਼ਿਕਾਇਤ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੇ ਖਿਲਾਫ 2018 ਵਿਚ ਕੀਤੀ ਗਈ ਸੀ। ਉਹਨਾਂ ਕਿਹਾ ਕਿ ਅਸਲ ਸ਼ਿਕਾਇਤ ਵਿਚ ਸ੍ਰੀ ਸਿਰਸਾ ਦਾ ਨਾਂ ਸ਼ਾਮਲ ਨਹੀਂ ਸੀ ਪਰ ਹੁਣ ਉਹਨਾਂ ਦਾ ਨਾਂ ਸ਼ਾਮਲ ਕਰ ਕੇ ਜੀ ਕੇ ਦਾ ਨਾਂ ਕੱਢ ਦਿੱਤਾ ਗਿਆ ਹੈ।

ਪੜ੍ਹੋ ਪੜ੍ਹੋ :ਹੁਣ ਤੱਕ ਸਭ ਤੋਂ ਵੱਧ ਹੋਈਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ, ਇਸ ਸੂਬੇ ‘ਚ ਹੋਇਆ ਰਿਕਾਰਡ ਤੋੜ ਕੀਮਤ 92.04 ਰੁਪਏ’

Uttar Pradesh Police has arrested me: Manjinder Singh Sirsa

ਇਸ ਤੋਂ ਪਤਾ ਚਲਦਾ ਹੈ ਕਿ ਕਿਵੇਂ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਦੀ ਭਾਜਪਾ ਵੱਲੋਂ ਆਪਣੇ ਵਿਰੋਧੀਆਂ ਖਿਲਾਫ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਅਜਿਹਾ ਕਿਸਾਨ ਆਗੂਆਂ ਤੇ ਗੀਤ ਲੇਖਕਾਂ, ਗਾਇਕਾਂ ਤੇ ਆੜ੍ਹਤੀਆਂ ਖਿਲਾਫ ਵੀ ਕੀਤਾ ਗਿਆ ਸੀ ਜਿਹਨਾਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ। ਬਾਦਲ ਨੇ ਕੱਲ੍ਹ ਦੇਰ ਰਾਤ ਬਿਲਾਸਪੁਰ ਵਿਚ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੂੰ ਗ੍ਰਿਫਤਾਰ ਕਰਨ ਦੀ ਵੀ ਨਿਖੇਧੀ ਕੀਤੀ। ਸ੍ਰੀ ਸਿਰਸਾ ਉਥੇ ਸਥਾਨਕ ਪੁਲਿਸ ਵੱਲੋਂ ਜਿਹਨਾਂ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ, ਉਹਨਾਂ ਦੀ ਮਦਦ ਕਰਨ ਵਾਸਤੇ ਗਏ ਸਨ ਕਿਉਂਕਿ ਪੁਲਿਸ ਕਿਸਾਨਾਂ ਨੂੰ ਗਣਤੰਤਰ ਦਿਵਸ ਮਾਰਚ ਵਿਚ ਸ਼ਾਮਲ ਹੋਣ ਤੋਂ ਰੋਕ ਰਹੀ ਸੀ।

Farmers Protest : Kisan Jathebandi Meeting with Central Government's on Farmers laws

ਉਹਨਾਂ ਸਵਾਲ ਕੀਤਾ ਕਿ ਕੀ ਕਿਸਾਨਾਂ ਦੀ ਮਦਦ ਕਰਨਾ ਫੌਜਦਾਰੀ ਗੁਨਾਹ ਹੈ ? ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਮੰਨਿਆ ਹੈ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਦਾ ਹੱਕ ਹੈ। ਕੇਂਦਰ ਸਰਕਾਰ ਨੁੰ ਇਸ ਤਰੀਕੇ ਲੋਕਤੰਤਰ ਦੀ ਆਵਾਜ਼ ਨਹੀਂ ਦਬਾਉਣੀ ਚਾਹੀਦੀ। ਉਹਨਾਂ ਕਿਹਾ ਕਿ ਜੋ ਇਸਦੀਆਂ ਲੋਕ ਵਿਰੋਧੀ ਤੇ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧੀ ਹਨ, ਉਹਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਥਾਂ ਸਰਕਾਰ ਨੂੰ ਤਿੰਨ ਨਫਰਤ ਭਰੇ ਖੇਤੀ ਕਾਨੁੰਨ ਤੁਰੰਤ ਖਾਰਜ ਕਰਨੇ ਚਾਹੀਦੇ ਹਨ। ਸ੍ਰੀ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਸ੍ਰੀ ਸਿਰਸਾ ਖਿਲਾਫ ਦਰਜ ਕੀਤਾ ਗਿਆ ਝੂਠਾ ਕੇਸਾ ਤੁਰੰਤ ਵਾਪਸ ਲਿਆ ਜਾਵੇ।

Related Post