PAU ਪਹੁੰਚੇ ਸੁਖਬੀਰ ਸਿੰਘ ਬਾਦਲ, ਧਰਨੇ 'ਤੇ ਬੈਠੇ ਵਿਦਿਆਰਥੀ ਦੇ ਹੱਕ 'ਚ ਬੁਲੰਦ ਕੀਤੀ ਆਵਾਜ

By  Riya Bawa August 4th 2022 07:42 PM -- Updated: August 4th 2022 07:46 PM

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪਿਛਲੇ ਨੌਂ ਦਿਨਾਂ ਤੋਂ ਧਰਨੇ 'ਤੇ ਬੈਠੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਪਹੁੰਚੇ। ਵਿਦਿਆਰਥੀਆਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਖਾਲੀ ਪਈਆਂ ਨੌਕਰੀਆਂ ਨੂੰ ਭਰਿਆ ਜਾਵੇ। ਵਿਦਿਆਰਥੀਆਂ ਨੇ ਕਿਹਾ ਕਿ ਜਿੰਨੇ ਵੀ ਵਿਦਿਆਰਥੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੜ੍ਹ ਕੇ ਜਾਂਦੇ ਨੇ ਉਹ ਬੇਰੋਜ਼ਗਾਰ ਹਨ।

PAU ਪਹੁੰਚੇ ਸੁਖਬੀਰ ਸਿੰਘ ਬਾਦਲ, ਧਰਨੇ 'ਤੇ ਬੈਠੇ ਵਿਦਿਆਰਥੀ ਦੇ ਹੱਕ 'ਚ ਬੁਲੰਦ ਕੀਤੀ ਆਵਾਜ

ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਹ ਵਿਦਿਆਰਥੀਆਂ ਦੇ ਨਾਲ ਖੜ੍ਹੇ ਹਨ ਅਤੇ ਵਿਦਿਆਰਥੀਆਂ ਦੇ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਜਲਦ ਗਵਰਨਰ ਨਾਲ ਮੁਲਾਕਾਤ ਕਰੇਗਾ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਬੈਠ ਕੇ ਖ਼ੁਦ ਚਲਾ ਰਹੇ ਹਨ। ਪੰਜਾਬ ਦੇ ਵਿੱਚ ਸਰਕਾਰ ਕੋਈ ਵੀ ਕੰਮ ਨਹੀਂ ਕਰ ਰਹੀ।

ਇਹ ਵੀ ਪੜ੍ਹੋ : ਜਲੰਧਰ 'ਚ ਹੋਈ ਵੱਡੀ ਲੁੱਟ ਦੀ ਵਾਰਦਾਤ, ਲੁਟੇਰਿਆਂ ਨੇ ਯੂਕੋ ਬੈਂਕ 'ਚੋਂ ਲੁੱਟੇ 13 ਲੱਖ ਰੁਪਏ

ਇਸ ਦੇ ਨਾਲ ਹੀ  ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਿਆ ਕਿ ਉਹ ਸਿਹਤ ਤੇ ਸਿੱਖਿਆ ਵਿਭਾਗ ਵਿਚ ਤਰਜੀਹ ਦੇ ਆਧਾਰ ’ਤੇ ਸਾਰੀਆਂ ਖਾਲੀ ਆਸਾਮੀਆਂ ਭਰਨ ਵਾਸਤੇ ਵੱਡੀ ਭਰਤੀ ਮੁਹਿੰਮ ਦਾ ਐਲਾਨ ਕਰਨ ਅਤੇ ਨਾਲ ਹੀ ਹੋਰ ਵਿਭਾਗਾਂ ਵਿਚ ਵੀ ਖਾਲੀ ਆਸਾਮੀਆਂ ਭਰੀਆਂ ਜਾਣ ਤਾਂ ਜੋ ਲੋਕਾਂ ਨੂੰ ਪ੍ਰਭਾਵਸ਼ਾਲੀ ਸੇਵਾਵਾਂ ਦੇਣਾ ਯਕੀਨੀ ਬਣਾਇਆ ਜਾ ਸਕੇ। ਪਾਰਟੀ ਨੇ ਇਹ ਵੀ ਕਿਹਾ ਕਿ ਨੌਜਵਾਨ ਵਰਗ ਸਰਕਾਰ ਦੇ ਵਾਅਦੇ ਮੁਤਾਬਕ ਨਵੀਂਆਂ ਸਰਕਾਰੀ ਨੌਕਰੀਆਂ ਦੀ ਸਿਰਜਣਾ ਵੱਲ ਵੇਖ ਰਿਹਾ ਹੈ ਪਰ ਆਪ ਸਰਕਾਰ ਤਾਂ ਖਾਲੀ ਆਸਾਮੀਆਂ ਵੀ ਨਹੀਂ ਭਰ ਰਹੀ ਤੇ ਕੁਝ ਆਸਾਮੀਆਂ ਤਾਂ ਖਤਮ ਵੀ ਕਰ ਦਿੱਤੀਆਂ ਹਨ।

PAU ਪਹੁੰਚੇ ਸੁਖਬੀਰ ਸਿੰਘ ਬਾਦਲ, ਧਰਨੇ 'ਤੇ ਬੈਠੇ ਵਿਦਿਆਰਥੀ ਦੇ ਹੱਕ 'ਚ ਬੁਲੰਦ ਕੀਤੀ ਆਵਾਜ

ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਿਹਤ ਤੇ ਸਿੱਖਿਆ ਖੇਤਰ ਵਿਚ ਸੀਨੀਅਰ ਡਾਕਟਰਾਂ ਦੇ ਵੱਡੀ ਗਿਣਤੀ ਵਿਚ ਨੌਕਰੀ ਛੱਡ ਜਾਣ ਅਤੇ ਸਰਕਾਰੀ ਸਕੂਲਾਂ ਵਿਚ ਖਾਲੀ ਆਸਾਮੀਆਂ ਦੀ ਭਰਮਾਰ ਹੋਣ ਕਾਰਨ ਸਿਹਤ ਤੇ ਸਿੱਖਿਆ ਵਿਭਾਗਾਂ ਦੇ ਪ੍ਰਭਾਵਤ ਹੋਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਸਬ ਡਵੀਜ਼ਨਲ ਮੈਜਿਸਟਰੇਅ ਲਹਿਰਾਗਾਗਾ ਨੂੰ ਰੋਕੇ ਜਾਣ ਤੋਂ ਇਹ ਝਲਕਦਾ ਹੈ ਕਿ ਲੋਕਾਂ ਵਿਚ ਸਰਕਾਰੀ ਸਕੂਲ ਸਹੀ ਤਰੀਕੇ ਨਾ ਚਲਾ ਸਕਣ ’ਤੇ ਸਰਕਾਰ ਖਿਲਾਫ ਕਿੰਨਾ ਗੁੱਸਾ ਹੈ।

PAU ਪਹੁੰਚੇ ਸੁਖਬੀਰ ਸਿੰਘ ਬਾਦਲ, ਧਰਨੇ 'ਤੇ ਬੈਠੇ ਵਿਦਿਆਰਥੀ ਦੇ ਹੱਕ 'ਚ ਬੁਲੰਦ ਕੀਤੀ ਆਵਾਜ

ਉਹਨਾਂ ਕਿਹਾ ਕਿ ਐਸ ਡੀ ਐਫ ਦਫਤਰ ਦਾ ਰੋਹ ਰੋਕਣ ਤੋਂ ਪਹਿਲਾਂ ਚਾਰ ਦਿਨ ਲੰਬਾ ਧਰਨਾ ਚੱਲਿਆ ਜਿਸ ਵਿਚ ਮੰਗ ਕੀਤੀ ਗਈ ਕਿ ਇਕ ਅਧਿਆਪਕ ਦੀ ਬਦਲੀ ਪਿੰਡ ਦੇ ਸਕੂਲ ਵਾਸਤੇ ਕੀਤੀ ਜਾਵੇ ਪਰ ਇਹ ਮੰਗ ਬੋਲੇ ਕੰਨਾ ’ਤੇ ਪਈ ਤੇ ਕੋਈ ਅਸਰ ਨਾ ਹੋਇਆ ਜਿਸ ਤੋਂ ਮਜਬੂਰ ਹੋ ਕੇ ਲੋਕਾਂ ਨੇ ਐਸ ਡੀ ਐਮ ਦਫਤਰ ਦਾ ਘਿਰਾਓ ਕੀਤਾ।

-PTC News

Related Post