ਸੁਖਪਾਲ ਖਹਿਰਾ ਨੂੰ ਝਟਕਾ ,ਅਰਵਿੰਦ ਕੇਜਰੀਵਾਲ ਨੇ ਮਿਲਣ ਤੋਂ ਕੀਤਾ ਇਨਕਾਰ

By  Shanker Badra June 20th 2018 02:16 PM -- Updated: June 20th 2018 02:28 PM

ਸੁਖਪਾਲ ਖਹਿਰਾ ਨੂੰ ਝਟਕਾ ,ਅਰਵਿੰਦ ਕੇਜਰੀਵਾਲ ਨੇ ਮਿਲਣ ਤੋਂ ਕੀਤਾ ਇਨਕਾਰ:ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਵੱਡਾ ਹੀ ਝਟਕਾ ਲੱਗਾ ਹੈ।ਸੁਖਪਾਲ ਖਹਿਰਾ ਅੱਜ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਗਏ ਸਨ।ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਸੁਖਪਾਲ ਖਹਿਰਾ ਦੇ ਖਾਲਿਸਤਾਨ ਪੱਖੀ ਬਿਆਨ ਤੋਂ ਅਰਵਿੰਦ ਕੇਜਰੀਵਾਲ ਵੀ ਨਰਾਜ਼ ਦੱਸੇ ਜਾ ਰਹੇ ਹਨ।ਅਰਵਿੰਦ ਕੇਜਰੀਵਾਲ ਨੇ ਸੁਖਪਾਲ ਖਹਿਰਾ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਖਹਿਰਾ ਨੇ ਨੋਟਿਸ ਮਿਲਣ ਨੂੰ ਵੀ ਲੈ ਕੇ ਇਨਕਾਰ ਕਰ ਦਿੱਤਾ ਹੈ।

ਸੂਤਰਾਂ ਅਨੁਸਾਰ ਸੁਖਪਾਲ ਖਹਿਰਾ ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਮਿਲੇ ਹਨ।ਮਨੀਸ਼ ਸਿਸੋਦੀਆ ਨੇ ਸੁਖਪਾਲ ਖਹਿਰਾ ਨੂੰ ਜਮਕੇ ਫਟਕਾਰ ਲਗਾਈ ਹੈ।ਮਨੀਸ਼ ਸਿਸੋਦੀਆ ਨੇ ਕਿਹਾ ਕਿ ਰੈਫਰੈਂਡਮ-2020' ਵਰਗੇਵਿਵਾਦਤ ਬਿਆਨ ਨੂੰ ਪਾਰਟੀ  ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।ਉਨ੍ਹਾਂ ਨੇ ਸੁਖਪਾਲ ਖਹਿਰਾ ਨੂੰ ਪੰਜਾਬ ਇਕਾਈ ਦੇ ਰਾਹੀਂ ਆਪਣਾ ਜਵਾਬ ਭੇਜਣ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਆਪ' ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੇ ਬੀਤੇ ਦਿਨੀਂ ਰੈਫਰੈਂਡਮ-2020' 'ਤੇ ਵਿਵਾਦਤ ਬਿਆਨ ਦਿੱਤਾ ਸੀ,ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਖਹਿਰਾ ਦੇ ਇਸ ਵਿਵਾਦਤ ਬਿਆਨ 'ਤੇ ਅਰਵਿੰਦ ਕੇਜਰੀਵਾਲ ਨੂੰ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਸੀ।ਪੰਜਾਬ ਦੇ ਵਿੱਚ ਸੁਖਪਾਲ ਖਹਿਰਾ ਕੋਲੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਸੀ ਪਰ ਖਹਿਰਾ ਨੇ ਅਜੇ ਤੱਕ ਕੋਈ ਵੀ ਸਪਸ਼ਟੀਕਰਨ ਨਹੀਂ ਦਿੱਤਾ।ਜਿਸ ਤੋਂ ਬਾਅਦ ਆਪ' ਪਾਰਟੀ ਦੇ ਅੰਦਰ ਹੀ ਕਾਫ਼ੀ ਬਗਾਵਤ ਦੇਖਣ ਨੂੰ ਮਿਲੀ ਹੈ।ਜਿਸ ਦੇ ਲਈ ਖਹਿਰਾ 'ਰੈਫਰੈਂਡਮ-2020' ਮਾਮਲੇ 'ਤੇ ਆਪਣਾ ਪੱਖ ਰੱਖਣ ਲਈ ਅੱਜ ਦਿੱਲੀ ਪਹੁੰਚੇ ਸਨ।

-PTCNews

Related Post