ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਨਸ਼ੇ ਦੇ ਪਦਾਰਥ ਸਮੇਤ ਔਰਤ ਕਾਬੂ

By  Shanker Badra September 14th 2019 09:57 AM

ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਨਸ਼ੇ ਦੇ ਪਦਾਰਥ ਸਮੇਤ ਔਰਤ ਕਾਬੂ:ਸੁਲਤਾਨਪੁਰ ਲੋਧੀ : ਗੁਰੂਆਂ, ਪੀਰਾਂ ਅਤੇ ਪੰਜ ਪਾਣੀਆਂ ਦੀ ਧਰਤੀ ‘ਤੇ ਹੁਣ ਨਸ਼ੇ ਦਾ ਛੇਵਾਂ ਦਰਿਆ ਵਹਿ ਰਿਹਾ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਹੁਣ ਨਸ਼ੇ ਦੇ ਕਾਰੋਬਾਰ ਵਿੱਚ ਔਰਤਾਂ ਵੀ ਮਰਦਾਂ ਤੋਂ ਪਿੱਛੇ ਨਹੀਂ ਰਹੀਆਂ। ਹੁਣ ਘਰੇਲੂ ਔਰਤਾਂ ਵੀ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ‘ਚ ਨਸ਼ਾ ਸਮੱਗਲਿੰਗ ਦੀ ਦਲਦਲ ‘ਚ ਧਸ ਚੁੱਕੀਆਂ ਹਨ। ਅਜਿਹਾ ਹੀ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ। [caption id="attachment_339634" align="aligncenter" width="300"]Sultanpur Lodhi drugs Including Woman smuggler Arrested ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਨਸ਼ੇ ਦੇ ਪਦਾਰਥ ਸਮੇਤ ਔਰਤ ਕਾਬੂ[/caption] ਜਿਥੇ ਸੁਲਤਾਨਪੁਰ ਲੋਧੀ ਪੁਲਿਸ ਨੇ ਇਕ ਔਰਤ ਸਮੱਗਲਰ ਨੂੰ ਨਸ਼ੇ ਦੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਹੈ।ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਬੱਸ ਸਟੈਂਡ ਨੇੜੇ ਗਸ਼ਤ ਕਰਨ ਜਾ ਰਹੀ ਸੀ। ਇਸ ਦੌਰਾਨ ਇਕ ਔਰਤ ਨੂੰ ਪੈਦਲ ਆਉਂਦੇ ਵੇਖਿਆ, ਜੋ ਪੁਲਿਸ ਨੂੰ ਵੇਖ ਕੇ ਘਬਰਾ ਗਈ। [caption id="attachment_339633" align="aligncenter" width="300"]Sultanpur Lodhi drugs Including Woman smuggler Arrested ਨਸ਼ੇ ਦੇ ਕਾਰੋਬਾਰ ‘ਚ ਔਰਤਾਂ ਵੀ ਸਰਗਰਮ , ਨਸ਼ੇ ਦੇ ਪਦਾਰਥ ਸਮੇਤ ਔਰਤ ਕਾਬੂ[/caption] ਜਦੋਂ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਉਕਤ ਔਰਤ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਨਾਂ ਸ਼ਰਨਜੀਤ ਕੌਰ ਪਤਨੀ ਬੇਅੰਤ ਸਿੰਘ ਵਾਸੀ ਲਾਟੀਆਂਵਾਲ ਦੱਸਿਆ।ਉਸ ਕੋਲੋਂ 110 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਔਰਤ ਸਮੱਗਲਰ ਖਿਲਾਫ ਐੱਨ.ਡੀ.ਪੀ.ਸੀ. ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। -PTCNews

Related Post