ਗੁਰਦਾਸਪੁਰ ਸੀਟ ਲਈ ਕਾਂਗਰਸ ਵੱਲੋਂ ਸੁਨੀਲ ਜਾਖੜ ਚੋਣਾਂ ਲੜਣਗੇ

By  Joshi September 20th 2017 03:31 PM -- Updated: September 20th 2017 03:40 PM

ਫਿਲਮ ਅਭਿਨੇਤਾ ਅਤੇ ਬੀਜੇਪੀ ਸਾਂਸਦ ਰਹੇ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਲੋਕ ਸਭਾ ਸੀਟ ਲਈ ਕਾਂਗਰਸ ਵੱਲੋਂ ਸੁਨੀਲ ਜਾਖੜ ਦਾ ਨਾਮ ਉਮੀਦਵਾਰ ਵਜੋਂ ਐਲਾਨਿਆ ਗਿਆ ਹੈ। ਚੋਣ ਆਯੋਗ ਨੇ ੧੧ ਅਕਤੂਬਰ ਨੂੰ ਗੁਰਦਾਸਪੁਰ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ।

sunil jakhar will contest elections from gurdaspur seatਸੱਤਾ 'ਚ ਆਉਣ ਤੋਂ ਲਗਭਗ 6 ਮਹੀਨੇ ਦੇ ਅੰਦਰ ਆਈਆਂ ਇਹ ਚੋਣਾਂ ਅਮਰਿੰਦਰ ਸਿੰਘ ਲਈ ਕਾਫੀ ਮਹੱਤਵਪੂਰਨ ਹਨ।

ਦੱਸਣਯੋਗ ਹੈ ਕਿ ਸੁਨੀਲ ਜਾਖੜ ਨੂੰ ਇਸ ਸੀਟ 'ਤੇ ਟਿਕਟ ਮਿਲਣ ਦਾ ਸਿੱਧਾ ਸੰਬੰਧ ਅਮਰਿੰਦਰ ਸਿੰਘ ਨਾਲ ਗੂੜਾ ਰਿਸ਼ਤਾ ਦੱਸਿਆ ਜਾ ਰਿਹਾ ਹੈ।

sunil jakhar will contest elections from gurdaspur seatਸੂਤਰਾਂ ਮੁਤਾਬਕ, ਗੁਰਦਾਸਪੁਰ ਸੀਟ ਲਈ ਕਦੀ ਰਾਹੁਲ ਗਾਂਧੀ ਦੇ ਸਭ ਤੋਂ ਕਰੀਬੀ ਮੰਨੇ ਜਾਂਦੇ ਪ੍ਰਤਾਪ ਸਿੰਘ ਬਾਜਵਾ ਇਸ ਸੀਟ ਲਈ ਸਹੀ ਉਮੀਦਵਾਰ ਹੋ ਸਕਦੇ ਸਨ ਪਰ ਅਮਰਿੰਦਰ ਕਾਰਨ ਰਾਹੁਲ ਗਾਂਧੀ ਨੂੰ ਬਾਜਵਾ ਨੂੰ ਪਿੱਛੇ ਕਰਨਾ ਪਿਆ ਹੈ।

—PTC News

Related Post