ਅਮਰੀਕੀ ਫੁੱਟਬਾਲ ਲੀਗ 'ਚ ਗੂੰਜੀ ਕਿਸਾਨ ਅੰਦੋਲਨ ਦੀ ਆਵਾਜ਼

By  Jagroop Kaur February 8th 2021 03:58 PM -- Updated: February 8th 2021 06:02 PM

ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦੀ ਗੁੰਜ ਹੁਣ ਦੇਸ਼ ਭਰ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਤੱਕ ਇਸ ਦੀ ਗੂੰਜ ਸੁਣਾਈ ਦੇ ਰਹੀ ਹੈ।ਜਿਥੇ ਵਿਦੇਸ਼ੀ ਕਲਾਕਾਰ ਵੀ ਕਿਸਾਨ ਅੰਦੋਲਨ ਦਾ ਜ਼ੋਰਦਾਰ ਸਮਰਥਨ ਕਰ ਰਹੇ ਹਨ । ਉੱਥੇ ਹੀ ਕਿਸਾਨ ਅੰਦੋਲਨ ਨਾਲ ਜੁੜਿਆ ਇੱਕ ਇਸ਼ਤਿਹਾਰ ਅਮਰੀਕੀ ਨੈਸ਼ਨਲ ਫੁੱਟਬਾਲ ਲੀਗ ਯਾਨੀ #Super Bowl ਵਿੱਚ ਵੀ ਚਲਾਇਆ ਗਿਆ।

india farmers protest

ਪੜ੍ਹੋ ਹੋਰ ਖ਼ਬਰਾਂ : ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ 1178 ਖਾਤਿਆਂ ‘ਤੇ ਕਾਰਵਾਈ ਕਰਨ ਲਈ ਕਿਹਾ

ਜਿੱਥੇ ਸਿਰਫ ਦੁਨੀਆ ਦੇ ਸਭ ਤੋਂ ਮਸ਼ਹੂਰ ਵਪਾਰਕ ਇਸ਼ਤਿਹਾਰ ਹੀ ਪ੍ਰਸਾਰਿਤ ਕੀਤੇ ਜਾਂਦੇ ਹਨ। Super Bowl ਵਿੱਚ ਕਿਸਾਨ ਅੰਦੋਲਨ ਨਾਲ ਜੁੜੇ ਇੱਕ ਇਸ਼ਤਿਹਾਰ ਦੀ ਵੀਡੀਓ ਨੂੰ ਜੈਜ਼ੀ ਬੀ ਆਪਣੇ ਟਵਿੱਟਰ ਹੈਂਡਲ ਤੋਂ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਕਿ ਦੁਨੀਆ ਇਸ ਨੂੰ ਦੇਖ ਰਹੀ ਹੈ|

 

ਦਰਅਸਲ, Super Bowl ਵਿੱਚ ਪ੍ਰਸਾਰਿਤ ਕੀਤਾ ਗਿਆ ਕਿਸਾਨ ਅੰਦੋਲਨ ਦਾ ਇਹ ਇਸ਼ਤਿਹਾਰ ਲੋਕਾਂ ਦਾ ਖੂਬ ਧਿਆਨ ਖਿੱਚ ਰਿਹਾ ਹੈ। ਉੱਥੇ ਹੀ ਇਸ ਇਸ਼ਤਿਹਾਰ ਨਾਲ ਜੁੜੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੈਜੀ ਬੀ ਨੇ ਲਿਖਿਆ, “ਦੁਨੀਆ ਦੇਖ ਰਹੀ ਹੈ, ਕਿਸਾਨਾਂ ਦਾ ਇਸ਼ਤਿਹਾਰ ਵੀ ਸੁਪਰ ਬਾਊਲ ਵਿੱਚ ਚਲਾਇਆ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਪ੍ਰਧਾਨ ਮੰਤਰੀ ਨੇ ਕਿਹਾ – MSP ਸੀ, ਹੈ ਅਤੇ ਰਹੇਗਾ , ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ

ਦੱਸ ਦੇਈਏ ਕਿ Super Bowl ਵਿੱਚ ਹਮੇਸ਼ਾ ਵਪਾਰਕ ਇਸ਼ਤਿਹਾਰ ਹੀ ਚਲਾਏ ਜਾਂਦੇ ਸਨ, ਪਰ ਇਸ ਵਾਰ ਅਮਰੀਕੀ ਫੁੱਟਬਾਲ ਲੀਗ ਨੇ ਹਰ ਇੱਕ ਦਾ ਧਿਆਨ ਕਿਸਾਨ ਅੰਦੋਲਨ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। #SuperBowl ਵਿੱਚ ਚਲਾਇਆ ਗਿਆ ਕਿਸਾਨ ਅੰਦੋਲਨ ਦਾ ਇਹ ਇਸ਼ਤਿਹਾਰ ਨਾ ਸਿਰਫ ਕੈਲੀਫੋਰਨੀਆ, ਬਲਕਿ ਦੂਜੇ ਰਾਜਾਂ ਵਿੱਚ ਵੀ ਚਲਾਇਆ ਗਿਆ ਹੈ। ਇਸ 30 ਸੈਕਿੰਡ ਦੇ ਇਸ਼ਤਿਹਾਰ ਦੀ ਸ਼ੁਰੂਆਤ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਕੋਟ ਨਾਲ ਹੋਈ,

ਜਿਸ ਵਿੱਚ ਭਾਰਤ ਵਿੱਚ ਹੋ ਰਹੇ ਕਿਸਾਨ ਅੰਦੋਲਨ ਨੂੰ “ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ” ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੁਪਰ ਬਾਊਲ ਦੇ ਦਰਸ਼ਕ ਬਹੁਤ ਜ਼ਿਆਦਾ ਹਨ, ਅਜਿਹੀ ਸਥਿਤੀ ਵਿੱਚ ਇਸ ਖੇਡ ਦੇ ਦੌਰਾਨ ਪ੍ਰਸਾਰਿਤ ਕੀਤੇ ਜਾਣ ਵਾਲੇ ਇਸ਼ਤਿਹਾਰ ਵੀ ਬਹੁਤ ਮਹਿੰਗੇ ਹੁੰਦੇ ਹਨ।

super bowl Tells India 'We Stand With You

Related Post