ਅਮਰੀਕੀ ਫੁੱਟਬਾਲ ਲੀਗ 'ਚ ਗੂੰਜੀ ਕਿਸਾਨ ਅੰਦੋਲਨ ਦੀ ਆਵਾਜ਼
ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਦੀ ਗੁੰਜ ਹੁਣ ਦੇਸ਼ ਭਰ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਤੱਕ ਇਸ ਦੀ ਗੂੰਜ ਸੁਣਾਈ ਦੇ ਰਹੀ ਹੈ।ਜਿਥੇ ਵਿਦੇਸ਼ੀ ਕਲਾਕਾਰ ਵੀ ਕਿਸਾਨ ਅੰਦੋਲਨ ਦਾ ਜ਼ੋਰਦਾਰ ਸਮਰਥਨ ਕਰ ਰਹੇ ਹਨ । ਉੱਥੇ ਹੀ ਕਿਸਾਨ ਅੰਦੋਲਨ ਨਾਲ ਜੁੜਿਆ ਇੱਕ ਇਸ਼ਤਿਹਾਰ ਅਮਰੀਕੀ ਨੈਸ਼ਨਲ ਫੁੱਟਬਾਲ ਲੀਗ ਯਾਨੀ #Super Bowl ਵਿੱਚ ਵੀ ਚਲਾਇਆ ਗਿਆ।
ਪੜ੍ਹੋ ਹੋਰ ਖ਼ਬਰਾਂ : ਕੇਂਦਰ ਨੇ ਟਵਿੱਟਰ ਨੂੰ ਪਾਕਿਸਤਾਨ ਅਤੇ ਖਾਲਿਸਤਾਨ ਪੱਖੀ 1178 ਖਾਤਿਆਂ ‘ਤੇ ਕਾਰਵਾਈ ਕਰਨ ਲਈ ਕਿਹਾ
ਜਿੱਥੇ ਸਿਰਫ ਦੁਨੀਆ ਦੇ ਸਭ ਤੋਂ ਮਸ਼ਹੂਰ ਵਪਾਰਕ ਇਸ਼ਤਿਹਾਰ ਹੀ ਪ੍ਰਸਾਰਿਤ ਕੀਤੇ ਜਾਂਦੇ ਹਨ। Super Bowl ਵਿੱਚ ਕਿਸਾਨ ਅੰਦੋਲਨ ਨਾਲ ਜੁੜੇ ਇੱਕ ਇਸ਼ਤਿਹਾਰ ਦੀ ਵੀਡੀਓ ਨੂੰ ਜੈਜ਼ੀ ਬੀ ਆਪਣੇ ਟਵਿੱਟਰ ਹੈਂਡਲ ਤੋਂ ਵੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਕਿ ਦੁਨੀਆ ਇਸ ਨੂੰ ਦੇਖ ਰਹੀ ਹੈ|
ਦਰਅਸਲ, Super Bowl ਵਿੱਚ ਪ੍ਰਸਾਰਿਤ ਕੀਤਾ ਗਿਆ ਕਿਸਾਨ ਅੰਦੋਲਨ ਦਾ ਇਹ ਇਸ਼ਤਿਹਾਰ ਲੋਕਾਂ ਦਾ ਖੂਬ ਧਿਆਨ ਖਿੱਚ ਰਿਹਾ ਹੈ। ਉੱਥੇ ਹੀ ਇਸ ਇਸ਼ਤਿਹਾਰ ਨਾਲ ਜੁੜੀ ਵੀਡੀਓ ਨੂੰ ਸਾਂਝਾ ਕਰਦੇ ਹੋਏ ਜੈਜੀ ਬੀ ਨੇ ਲਿਖਿਆ, “ਦੁਨੀਆ ਦੇਖ ਰਹੀ ਹੈ, ਕਿਸਾਨਾਂ ਦਾ ਇਸ਼ਤਿਹਾਰ ਵੀ ਸੁਪਰ ਬਾਊਲ ਵਿੱਚ ਚਲਾਇਆ ਗਿਆ ਹੈ।World is watching! Farmers add played at #SuperBowl #FarmerProtest #NoFarmersNoFood pic.twitter.com/583H2l3hax — Jazzy B (@jazzyb) February 7, 2021