ਸੁਪਰੀਮ ਕੋਰਟ ਨੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ 'ਤੇ ਲਗਾਈ ਰੋਕ

By  Shanker Badra June 18th 2020 04:42 PM

ਸੁਪਰੀਮ ਕੋਰਟ ਨੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ 'ਤੇ ਲਗਾਈ ਰੋਕ:ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬਹੁਤ ਵੱਡਾ ਫ਼ੈਸਲਾ ਲੈਂਦਿਆਂ ਇਸ ਸਾਲ ਓਡੀਸ਼ਾ ਦੇ ਪੁਰੀ 'ਚ ਨਿਕਲਣ ਵਾਲੀ ਭਗਵਾਨ ਜਗਨਨਾਥ ਰੱਥ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ। ਓਡੀਸ਼ਾ 'ਚ ਲਗਾਤਾਰ ਸਾਹਮਣੇ ਆਉਂਦੇ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਲਿਆ ਹੈ।

ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਲੱਖਾਂ ਲੋਕਾਂ ਦੀ ਭੀੜ ਨੂੰ ਇਕ ਜਗ੍ਹਾ 'ਤੇ ਇਕੱਤਰ ਨਹੀਂ ਹੋਣ ਦਿੱਤਾ ਜਾ ਸਕਦਾ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਹਦਾਇਤ ਦਿੱਤੀ ਹੈ ਕਿ ਭਗਵਾਨ ਜਗਨਨਾਥ ਰੱਥ ਯਾਤਰਾ ਨਾਲ ਜੁੜੇ ਕਿਸੇ ਪ੍ਰੋਗਰਾਮ ਨੂੰ ਇਜਾਜ਼ਤ ਨਾ ਦਿੱਤੀ ਜਾਵੇ।

Supreme Court ban Lord Jagannath rath yatra ਸੁਪਰੀਮ ਕੋਰਟ ਨੇ ਭਗਵਾਨ ਜਗਨਨਾਥ ਦੀ ਰੱਥ ਯਾਤਰਾ 'ਤੇ ਲਗਾਈ ਰੋਕ

ਇਸ ਸਬੰਧੀ ਕੋਰਟ 'ਚ ਪਟੀਸ਼ਨਾਂ ਦਾਇਰ ਕਰ ਕੇ ਅਪੀਲ ਕੀਤੀ ਗਈ ਸੀ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਰੱਥ ਯਾਤਰਾ ਨੂੰ ਜਾਂ ਤਾਂ ਰੱਦ ਜਾਂ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ। ਇਹ ਯਾਤਰਾ 10 ਤੋਂ 12 ਦਿਨਾਂ ਤੱਕ ਚੱਲਦੀ ਹੈ ਅਤੇ ਇਸ 'ਚ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੁੰਦੇ ਹਨ।

ਇਸ ਤੋਂ ਪਹਿਲਾਂ ਹਾਈਕੋਰਟ ਨੇ ਕਿਹਾ ਸੀ ਕਿ ਇਹ ਸੂਬਾ ਸਰਕਾਰ 'ਤੇ ਨਿਰਭਰ ਹੈ ਕਿ ਉਹ ਧਾਰਮਿਕ ਪ੍ਰੋਗਰਾਮ ਹੋਣ ਦਿੰਦੀ ਹੈ ਜਾਂ ਨਹੀਂ ਪਰ ਜੇਕਰ ਉਹ ਪ੍ਰੋਗਰਾਮ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਉਸ ਨੂੰ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਨਾਲ ਸੰਬੰਧਤ ਸਾਰੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ ਅਤੇ ਨਾਲ ਹੀ ਰਥ ਨੂੰ ਵਿਅਕਤੀਆਂ ਦੀ ਜਗ੍ਹਾ ਮਸ਼ੀਨ ਜਾਂ ਹਾਥੀ ਵਰਗੇ ਮਾਧਿਅਮਾਂ ਨਾਲ ਖਿੱਚਣ 'ਤੇ ਵਿਚਾਰ ਕਰਨਾ ਚਾਹੀਦਾ।

-PTCNews

Related Post