ਮੁੰਬਈ 'ਚ ਮੁੜ ਖੁੱਲ੍ਹਣਗੇ ਡਾਂਸ ਬਾਰ ,ਸੁਪਰੀਮ ਕੋਰਟ ਨੇ ਕੁੱਝ ਸ਼ਰਤਾਂ ਦੇ ਨਾਲ ਦਿੱਤੀ ਮਨਜ਼ੂਰੀ

By  Shanker Badra January 17th 2019 06:15 PM

ਮੁੰਬਈ 'ਚ ਮੁੜ ਖੁੱਲ੍ਹਣਗੇ ਡਾਂਸ ਬਾਰ ,ਸੁਪਰੀਮ ਕੋਰਟ ਨੇ ਕੁੱਝ ਸ਼ਰਤਾਂ ਦੇ ਨਾਲ ਦਿੱਤੀ ਮਨਜ਼ੂਰੀ :ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੁੰਬਈ 'ਚ 'ਡਾਂਸ ਬਾਰ' ਨੂੰ ਕੁੱਝ ਸ਼ਰਤਾਂ ਦੇ ਨਾਲ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਹੈ।ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕੁੱਝ ਨਵੀਂਆਂ ਸ਼ਰਤਾਂ ਰੱਖੀਆਂ ਹਨ।ਸੂਬਾ ਸਰਕਾਰ ਵੱਲੋਂ ਬਣਾਏ ਨਵੇਂ ਨਿਯਮਾਂ ਦੇ ਸਦਕਾ ਬਾਰ ਮਾਲਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਦੇ ਚਲਦਿਆਂ ਉਨ੍ਹਾਂ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ।ਹੁਣ ਕੋਰਟ ਨੇ ਕਿਹਾ ਕਿ ਆਪਣੇ ਜੀਵਨ ਨੂੰ ਚਲਾਉਣ ਲਈ ਕਮਾਉਣ ਦਾ ਹੱਕ ਹਰ ਇੱਕ ਨੂੰ ਹੈ। [caption id="attachment_241820" align="aligncenter" width="300"]Supreme Court Mumbai 'Dance Bar' Some conditions open Approval
ਮੁੰਬਈ 'ਚ ਮੁੜ ਖੁੱਲ੍ਹਣਗੇ ਡਾਂਸ ਬਾਰ , ਸੁਪਰੀਮ ਕੋਰਟ ਨੇ ਕੁੱਝ ਸ਼ਰਤਾਂ ਦੇ ਨਾਲ ਦਿੱਤੀ ਮਨਜ਼ੂਰੀ[/caption] ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਮਹਾਰਾਸ਼ਟਰ 'ਚ ਡਾਸ ਬਾਰ ਨੂੰ ਲਾਇਸੈਂਸ ਅਤੇ ਸੰਚਾਲਨ 'ਤੇ ਪਾਬੰਦੀ ਲਗਾਉਣ ਵਾਲੇ 2016 ਦੇ ਮਹਾਰਾਸ਼ਟਰ ਦੇ ਕੁੱਝ ਪ੍ਰਬੰਧਾਂ 'ਚ ਸੋਧ ਕੀਤਾ ਹੈ।ਡਾਂਸ ਬਾਰਾਂ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀਆਂ ਸ਼ਰਤਾਂ ਨੂੰ ਰੱਦ ਕੀਤਾ ਹੈ।ਇਸ ਦੇ ਨਾਲ ਹੀ ਅਦਾਲਤ ਨੇ ਬਾਰ ਡਾਂਸਰ ਨੂੰ ਟਿੱਪ ਦਿੱਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਉਨ੍ਹਾਂ ਉੱਪਰ ਨੋਟ ਸੁੱਟਣ 'ਤੇ ਪਾਬੰਦੀ ਲੱਗਾ ਦਿੱਤੀ ਹੈ। [caption id="attachment_241821" align="aligncenter" width="300"]Supreme Court Mumbai 'Dance Bar' Some conditions open Approval
ਮੁੰਬਈ 'ਚ ਮੁੜ ਖੁੱਲ੍ਹਣਗੇ ਡਾਂਸ ਬਾਰ , ਸੁਪਰੀਮ ਕੋਰਟ ਨੇ ਕੁੱਝ ਸ਼ਰਤਾਂ ਦੇ ਨਾਲ ਦਿੱਤੀ ਮਨਜ਼ੂਰੀ[/caption] ਕੋਰਟ ਵੱਲੋਂ ਲਾਗੂ ਕੀਤੀਆਂ ਸ਼ਰਤਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਮਹਾਰਾਸ਼ਟਰ 'ਚ ਡਾਂਸ ਬਾਰ ਧਾਰਮਿਕ ਸਥਾਨਾਂ ਅਤੇ ਵਿੱਦਿਅਕ ਸੰਸਥਾਵਾਂ ਤੋਂ ਇੱਕ ਕਿੱਲੋਮੀਟਰ ਦੀ ਦੂਰੀ 'ਤੇ ਹੋਣੇ ਚਾਹੀਦੇ ਹਨ।ਸੁਪਰੀਮ ਕੋਰਟ ਨੇ ਡਾਂਸ ਬਾਰ ਦਾ ਸਮਾਂ 6:30 ਵਜੇ ਤੋਂ ਰਾਤ 11:30 ਵਜੇ ਤੱਕ ਤੈਅ ਕਰਨ ਦੀ ਸ਼ਰਤ ਨੂੰ ਬਰਕਰਾਰ ਰੱਖਿਆ ਹੈ। [caption id="attachment_241819" align="aligncenter" width="300"]Supreme Court Mumbai 'Dance Bar' Some conditions open Approval
ਮੁੰਬਈ 'ਚ ਮੁੜ ਖੁੱਲ੍ਹਣਗੇ ਡਾਂਸ ਬਾਰ , ਸੁਪਰੀਮ ਕੋਰਟ ਨੇ ਕੁੱਝ ਸ਼ਰਤਾਂ ਦੇ ਨਾਲ ਦਿੱਤੀ ਮਨਜ਼ੂਰੀ[/caption] ਇਸ ਦੌਰਾਨ ਬੈਂਚ ਨੇ ਡਾਂਸ ਬਾਰਾਂ 'ਚ ਡਾਂਸਰਾਂ ਦੀ ਤਨਖਾਹ 'ਤੇ ਬੋਲਦਿਆਂ ਕਿਹਾ ਕਿ ਇੱਕ ਡਾਂਸ ਬਾਰ ਦੇ ਕੋਲ ਇੱਕ ਡਾਂਸਰ ਨਾਲ ਲਿਖਤੀ ਕੰਟ੍ਰੈਕਟ ਹੋ ਸਕਦਾ ਹੈ ਪਰ ਸਰਕਾਰ ਇੱਕ ਡਾਂਸਰ ਲਈ ਮਹੀਨਾਵਾਰ ਤਨਖਾਹ ਨਹੀਂ ਤੈਅ ਕਰ ਸਕਦੀ।ਬੈਂਚ ਅਨੁਸਾਰ ਇਹ ਕਰਮਚਾਰੀ ਅਤੇ ਮਾਲਕ ਵਿਚਕਾਰ ਗੱਲ ਹੈ।ਬਾਰ 'ਚ ਪੈਸੇ ਉਛਾਲਣ ਨੂੰ ਰੱਦ ਕਰਦਿਆਂ ਬੈਂਚ ਨੇ ਕਿਹਾ ਕਿ ਪ੍ਰਫੌਰਮ ਕਰਨ ਵਾਲਿਆਂ ਨੂੰ ਸਿੱਧੀ ਟਿਪ ਦਿੱਤੀ ਜਾ ਸਕਦੀ ਹੈ । -PTCNews

Related Post