ਸਰਜੀਕਲ ਸਟ੍ਰਾਈਕ-2 :ਨਵਜੋਤ ਸਿੰਘ ਸਿੱਧੂ ਨੇ ਕੀਤਾ ਟਵੀਟ , ਲੋਕਾਂ ਨੇ ਦਿੱਤਾ ਇੰਝ ਜਵਾਬ

By  Shanker Badra February 26th 2019 12:49 PM -- Updated: February 26th 2019 12:51 PM

ਸਰਜੀਕਲ ਸਟ੍ਰਾਈਕ-2 :ਨਵਜੋਤ ਸਿੰਘ ਸਿੱਧੂ ਨੇ ਕੀਤਾ ਟਵੀਟ , ਲੋਕਾਂ ਨੇ ਦਿੱਤਾ ਇੰਝ ਜਵਾਬ:ਅੰਮ੍ਰਿਤਸਰ : ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤੀ ਹਵਾਈ ਫ਼ੌਜ ਨੇ ਅੱਜ ਪਾਕਿਸਤਾਨ ਖਿਲਾਫ਼ ਇੱਕ ਵਾਰ ਫਿਰ ਸਰਜੀਕਲ ਸਟ੍ਰਾਈਕ-2 ਕੀਤੀ ਹੈ।ਇਸ ਹਮਲੇ ਤੋਂ ਬਾਅਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਟਵੀਟ ਸਾਹਮਣੇ ਆਇਆ ਹੈ।ਜਿਸ ਵਿੱਚ ਸਿੱਧੂ ਨੇ ਲਿਖਿਆ ਹੈ ਕਿ : ਲੋਹੇ ਨੂੰ ਲੋਹਾ ਕੱਟਦਾ ਹੈ ,ਅੱਗ ਅੱਗ ਨੂੰ ਕੱਟਦੀ ਹੈ।ਦੂਜੇ ਟਵੀਟ ਵਿੱਚ ਲਿਖਿਆ ਕਿ ਸਹੀ ਅਤੇ ਗ਼ਲਤ ਦੇ ਯਤਨਾਂ ਵਿੱਚ ਤੁਸੀਂ ਨਿਰਪੱਖ ਹੋ ਸਕਦੇ ਹੋ।

Surgical airstrike After Navjot Singh Sidhu tweet
ਸਰਜੀਕਲ ਸਟ੍ਰਾਈਕ-2 : ਨਵਜੋਤ ਸਿੰਘ ਸਿੱਧੂ ਨੇ ਕੀਤਾ ਟਵੀਟ , ਲੋਕਾਂ ਨੇ ਦਿੱਤਾ ਇੰਝ ਜਵਾਬ

ਨਵਜੋਤ ਸਿੰਘ ਸਿੱਧੂ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਕੁਮੈਂਟ ਰਾਹੀਂ ਕਾਫ਼ੀ ਲਾਹਨਤਾਂ ਪਈਆਂ ਹਨ।ਇਸ ਦੌਰਾਨ ਲੋਕਾਂ ਨੇ ਸਿੱਧੂ ਨੂੰ ਕਿਹਾ ਹੈ ਕਿ ਤੁਮ ਵੀ ਬੰਦ ਕਮਰੇ ਵਿੱਚ ਬੈਠ ਕੇ ਰੋ ਰਹੇ ਸੀ ਆਪਣੀ ਮਾਲਕਿਨ ਦੀ ਤਰ੍ਹਾਂ।ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਹੁਣ ਬਹੁਤ ਦੇਰ ਕਰ ਦਿੱਤੀ ਹੈ।ਇਸ ਦੌਰਾਨ ਲੋਕਾਂ ਦਾ ਗੁੱਸਾ ਦੇਖ ਕੇ ਸਿੱਧੂ ਪਲਟੀ ਮਾਰ ਗਿਆ ਹੈ ਕਿਆ ? ਵੈਸੇ ਬਾਂਦਰ ਵੀ ਤੇਰੇ ਜਿਹੀ ਪਲਟੀ ਨਹੀਂ ਮਾਰਦਾ।

Surgical airstrike After Navjot Singh Sidhu tweet
ਸਰਜੀਕਲ ਸਟ੍ਰਾਈਕ-2 : ਨਵਜੋਤ ਸਿੰਘ ਸਿੱਧੂ ਨੇ ਕੀਤਾ ਟਵੀਟ , ਲੋਕਾਂ ਨੇ ਦਿੱਤਾ ਇੰਝ ਜਵਾਬ

ਦੱਸ ਦੇਈਏ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਹਮਾਇਤ ਨਾਲ ਸਬੰਧਤ ਮਸਲਿਆਂ ‘ਤੇ ਨਵਜੋਤ ਸਿੰਘ ਸਿੱਧੂ ਵਿਵਾਦਾਂ ‘ਚ ਘਿਰੇ ਰਹੇ ਹਨ।ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ ਸੀ ”ਮੁੱਠੀਭਰ ਲੋਕਾਂ ਲਈ ਪੂਰੇ ਦੇਸ਼ ਨੂੰ ਜਿੰਮੇਵਾਰ ਕਿਵੇਂ ਠਹਿਰਾਇਆ ਜਾ ਸਕਦਾ ਹੈ।ਉਹਨਾਂ ਇਹ ਵੀ ਕਿਹਾ ਸੀ ਕਿ ਅੱਤਵਾਦ ਦਾ ਨਾ ਤਾਂ ਕੋਈ ਮੁਲਕ ਹੁੰਦਾ ਹੈ ਅਤੇ ਨਾ ਹੀ ਕੋਈ ਧਰਮ।ਜਿਸ ਕਰਕੇ ਅੱਜ ਲੋਕਾਂ ਨੇ ਟਵਿੱਟਰ 'ਤੇ ਸਿੱਧੂ ਨੂੰ ਜਵਾਬ ਦਿੱਤਾ ਹੈ।

-PTCNews

Related Post