ਪਾਕਿ ਖਿਲਾਫ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ, ਬਾਲੀਵੁੱਡ ਅਦਾਕਰ ਅਕਸ਼ੈ ਕੁਮਾਰ ਨੇ ਕੱਢੀ ਭੜਾਸ, ਕਿਹਾ 'ਅੰਦਰ ਵੜ ਕੇ ਮਾਰੋ'

By  Jashan A February 26th 2019 02:03 PM

ਪਾਕਿ ਖਿਲਾਫ ਭਾਰਤੀ ਹਵਾਈ ਫੌਜ ਦੀ ਵੱਡੀ ਕਾਰਵਾਈ, ਬਾਲੀਵੁੱਡ ਅਦਾਕਰ ਅਕਸ਼ੈ ਕੁਮਾਰ ਨੇ ਕੱਢੀ ਭੜਾਸ, ਕਿਹਾ 'ਅੰਦਰ ਵੜ ਕੇ ਮਾਰੋ',ਜੰਮੂ-ਕਸ਼ਮੀਰ ਦੇ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਅੱਜ ਭਾਰਤ ਨੇ ਵੱਡੀ ਕਾਰਵਾਈ ਕਰਦਿਆਂ ਜਵਾਬ ਦਿੱਤਾ ਹੈ।ਇਸ ਦੌਰਾਨ 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਠਿਕਾਣਿਆਂ ‘ਤੇ ਬੰਬ ਸੁੱਟੇ ਗਏ ਹਨ। ਜਿਸ ਕਾਰਨ 300 ਅੱਤਵਾਦੀਆਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਹਮਲੇ ਤੋਂ ਬਾਅਦ ਜਿਥੇ ਪੂਰੇ ਦੇਸ਼ 'ਚ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ, ਉਥੇ ਹੀ ਬਾਲੀਵੁਡ ਦੀਆਂ ਨਾਮੀ ਹਸਤੀਆਂ ਵੱਲੋਂ ਭਾਰਤੀ ਏਅਰ ਫੋਰਸ ਦੀ ਬਹਾਦਰੀ ਨੂੰ ਪੂਰਾ ਦੇਸ਼ ਸਲਾਮ ਕੀਤੀ ਜਾ ਰਹੀ ਹੈ। ਬਾਲੀਵੁੱਡ ਦੇ ਦਿੱਗਜ਼ ਸਿਤਾਰੇ ਸੈਨਾ ਨੂੰ ਸਲਾਮ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ। ਇਸ ਦੌਰਾਨ ਬਾਲੀਵੁਡ ਅਦਾਕਾਰ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ, ''ਭਾਰਤੀ ਏਅਰ ਫੋਰਸ 'ਤੇ ਮਾਣ ਹੈ, ਸਾਡੇ ਫਾਈਟਰ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਖਤਮ ਕਰ ਰਹੇ ਹਨ। ਅੰਦਰ ਵੜ੍ਹ ਕੇ ਮਾਰੋ।'' ਉਥੇ ਹੀ ਅਨੁਪਮ ਖੇਰ, ਪਰੇਸ਼ ਰਾਵਲ, ਅਜੇ ਦੇਵਗਨ ਤੇ ਅਕਸ਼ੈ ਕੁਮਾਰ ਵਰਗੇ ਸਿਤਾਰਿਆਂ ਨੇ ਟਵੀਟ ਕੀਤਾ ਹੈ। ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਮੰਗਲਵਾਰ ਤੜਕੇ 3.30 ਦੇ ਕਰੀਬ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਪੀ. ਓ. ਕੇ. 'ਚ ਦਾਖਲ ਹੋ ਕੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ 'ਤੇ ਹਮਲੇ ਕੀਤੇ। -PTC News

Related Post