ਚੇਤਨ ਸਿੰਘ ਜੌੜਾਮਾਜਰਾ ਵੱਲੋਂ ਅੰਮ੍ਰਿਤਸਰ ਮੈਡੀਕਲ ਕਾਲਜ ਦਾ ਅਚਨਚੇਤ ਦੌਰਾ

By  Jasmeet Singh October 4th 2022 04:47 PM

ਅੰਮ੍ਰਿਤਸਰ, 4 ਅਕਤੂਬਰ: ਅੱਜ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿੱਚ ਅਚਨਚੇਤ ਪਹੁੰਚ ਗਏ, ਜਿੱਥੇ ਪਹੁੰਚਣ ਤੇ ਤੁਰੰਤ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਹੋਰ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਇਸ ਸੰਬਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਕੁਝ ਕੁ ਪੈਂਡਿੰਗ ਪਏ ਕਾਰਜਾਂ ਸੰਬਧੀ ਅੱਜ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਪਹੁੰਚੇ ਹਾਂ। ਇਸ ਮੌਕੇ ਗੱਲਬਾਤ ਕਰਦਿਆਂ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ 'ਆਪ' ਸਰਕਾਰ ਆਪਣੇ ਵਾਅਦਿਆਂ 'ਤੇ ਖਰੀ ਉਤਰੇਗੀ।

ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇ ਦੇ ਜਿਹੜੇ ਵੀ ਕਚੇ ਮੁਲਾਜ਼ਮ ਨੇ, ਉਨ੍ਹਾਂ ਨੂੰ ਪੱਕਿਆਂ ਜ਼ਰੂਰ ਕੀਤਾ ਜਾਵੇਗਾ ਪਰ ਥੋੜਾ ਸਮਾਂ ਜਰੂਰ ਲੱਗੇਗਾ। 'ਆਪ' ਨੂੰ ਪੰਜਾਬ ਵਿੱਚ ਸਰਕਾਰ ਬਣਾਇਆ ਕੁਝ ਮਹੀਨੇ ਦਾ ਸਮਾਂ ਬੀਤਿਆ ਹੈ, ਥੋੜੇ ਸਮੇਂ 'ਚ ਲੋਕਾਂ ਨੂੰ ਵਧੀਆ ਨਤੀਜੇ ਵੇਖਣ ਨੂੰ ਮਿਲਣਗੇ।

ਪੰਜਾਬ ਵਿੱਚ ਪੁਲਿਸ ਗ੍ਰਿਫ਼ਤ ਵਿੱਚੋਂ ਭੱਜੇ ਗੈਗਸਟਰ ਸੰਬਧੀ ਉਹਨਾ ਕਿਹਾ ਕਿ ਇਸ ਸੰਬਧੀ ਪੁਲਿਸ ਪ੍ਰਸ਼ਾਸ਼ਨ ਨੂੰ ਹਿਦਾਇਤਾਂ ਦੇ ਕੇ ਸੁਰੱਖਿਆ ਪਰਬੰਧ ਕੜੇ ਕਰਨ ਸੰਬਧੀ ਕਿਹਾ ਗਿਆ ਹੈ।

-PTC News

Related Post