ਸੁਸ਼ਮਾ ਸਵਰਾਜ ਦਾ ਪਾਕਿਸਤਾਨ ਨੂੰ ਦੋ-ਟੁੱਕ ਜਵਾਬ, ਕਿਸੇ ਵੀ ਹਾਲਤ 'ਚ ਅੱਤਵਾਦ ਬਰਦਾਸ਼ਤ ਨਹੀਂ 

By  Joshi September 21st 2017 01:05 PM

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੰਤਰਰਾਸ਼ਟਰੀ ਸਤਰ 'ਤੇ ਅੱਤਵਾਦ 'ਤੇ ਦੋ ਟੁੱਕ ਆਪਣੀ ਗੱਲ ਰੱਖੀ ਹੈ। ਉਹਨਾਂ ਕਿਹਾ ਹੈ ਕਿ ਕਿਸੇ ਵੀ ਕੀਮਤ 'ਤੇ ਅੱਤਵਾਦ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਾਰਤ ਅੱਤਵਾਦ ਦੀ ਕੜੀ ਨਿੰਦਾ ਕਰਦਾ ਹੈ।

Sushma Swaraj at SCO meet, Terrorism can’t be justified in any wayਸੁਸ਼ਮਾ ਸਵਰਾਜ ਨੇ ਕਿਹਾ," ਭਾਰਤ ਅੱਤਵਾਦ ਦੀ ਕੜੀ ਨਿੰਦਾ ਕਰਦਾ ਹੈ ਅਤੇ ਕਿਸੇ ਵੀ ਪ੍ਰਕਾਰ ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਹੈ।"

Sushma Swaraj at SCO meet, Terrorism can’t be justified in any wayਉਹਨਾਂ ਨੇ ਕਿਹਾ ਕਿ ਐਸਸੀਓ ਦੇ ਨਾਲ ਭਾਰਤ ਦੀ ਕਨੈਕਟੀਵਟੀ ਭਾਰਤ ਦੀ ਪ੍ਰਾਥਮਿਕਤਾ ਹੈ ਅਤੇ ਨਾਲ ਹੀ ਉਹਨਾਂ ਨੇ ਭਰੋਸ ਦਵਾਇਆ ਕਿ ਭਾਰਤ ਚਾਹੁੰਦਾ ਹੈ ਕਿ ਸਾਰੇ ਦੇਸ਼ਾਂ ਨਾਲ ਸਹਿਯੋਗ ਅਤੇ ਵਿਸ਼ਵਾਸ ਦਾ ਰਿਸ਼ਤਾ ਕਾਇਮ ਹੋ ਸਕੇ।

Sushma Swaraj at SCO meet, Terrorism can’t be justified in any wayਸੁਸ਼ਮਾ ਸਵਰਾਜ ਨੇ ਕਿਹਾ ਕਿ ਐਸਸੀਓ ਦੇ ਮੈਂਬਰ ਦੇ ਰੂਪ 'ਚ ਭਾਰਤ ਇੱਕ ਪ੍ਰਭਾਵੀ ਖੇਤਰੀ ਮੰਚ ਦੇ ਏਕੀਕਰਨ ਦੇ ਲਈ ਵੱਡੇ ਪੈਮਾਨੇ 'ਤੇ ਸਹਿਯੋਗ ਕਰੇਗਾ।

—PTC News

Related Post