ਸੁਸ਼ਮਾ ਸਵਰਾਜ ਦੀ ਮੌਤ ਨਾਲ ਸੋਗ 'ਚ ਡੁੱਬਿਆ ਬਾਲੀਵੁੱਡ ਜਗਤ, ਸਿਤਾਰਿਆਂ ਨੇ ਕੀਤੇ ਭਾਵੁਕ ਟਵੀਟ

By  Jashan A August 7th 2019 02:34 PM -- Updated: August 7th 2019 02:35 PM

ਸੁਸ਼ਮਾ ਸਵਰਾਜ ਦੀ ਮੌਤ ਨਾਲ ਸੋਗ 'ਚ ਡੁੱਬਿਆ ਬਾਲੀਵੁੱਡ ਜਗਤ, ਸਿਤਾਰਿਆਂ ਨੇ ਕੀਤੇ ਭਾਵੁਕ ਟਵੀਟ,ਭਾਜਪਾ ਦੀ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਦੇਹਾਂਤ ਹੋ ਗਿਆ। 67 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਪੈਣ ਕਾਰਨ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਦੀ ਖਬਰ ਸੁਣਦੇ ਹੀ ਪੂਰੇ ਦੇਸ਼ 'ਚ ਸੋਗ ਦੀ ਲਹਿਰ ਛਾਈ ਹੈ।

sushma 4ਜਿਥੇ ਵੱਖ-ਵੱਖ ਆਗੂਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਉਥੇ ਹੀ ਬਾਲੀਵੁੱਡ ਜਗਤ ਵੀ ਸੋਗ 'ਚ ਡੁੱਬ ਗਿਆ। ਸੁਸ਼ਮਾ ਦੇ ਦੇਹਾਂਤ 'ਤੇ ਵੱਖ-ਵੱਖ ਸਿਤਾਰਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।

Sushma UN Speech 1ਇਸ ਦੌਰਾਨ 'ਕੰਗਨਾ ਰਣੌਤ ਨੇ ਇਕ ਇੰਟਰਵਿਊ ਦੌਰਾਨ ਕਿਹਾ, 'ਸੁਸ਼ਮਾ ਸਵਰਾਜ ਦੇ ਜਾਣ ਦੀ ਖਬਰ ਸੁਣ ਕੇ ਮੈਂ ਹੈਰਾਨ ਹਾਂ। ਦੇਸ਼ ਨੇ ਮਹਿਲਾ ਸ਼ਕਤੀਕਰਨ ਦੀ ਆਈਕਾਨ ਤੇ ਮਹਾਨ ਨੇਤਾ ਨੂੰ ਗੁਆ ਦਿੱਤਾ ਹੈ। ਇਸ ਸਮੇਂ ਪੂਰਾ ਦੇਸ਼ 'ਚ ਸੋਗ 'ਚ ਡੁੱਬਾ ਹੈ।

https://twitter.com/SrBachchan/status/1158837920217759746?s=20

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਸੁਸ਼ਮਾ ਸਵਰਾਜ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਇਕ ਬੇਹੱਦ ਦੁੱਖੀ ਸਮਾਚਾਰ! ਇਕ ਬਹੁਤ ਹੀ ਪ੍ਰਬਲ ਰਾਜਨੀਤੀ, ਇਕ ਮਿਲਣਸਾਰ ਵਿਅਕਤੀ। ਆਤਮਾ ਦੀ ਸ਼ਾਂਤੀ ਲਈ ਪ੍ਰਾਥਨਾ।

https://twitter.com/mangeshkarlata/status/1158803846807732226?s=20

ਸੁਸ਼ਮਾ ਸਵਰਾਜ ਨੂੰ ਯਾਦ ਕਰਦੇ ਹੋਏ ਲਤਾ ਮੰਗੇਸ਼ਕਰ ਨੇ ਕਿਹਾ, 'ਸੁਸ਼ਮਾ ਸਵਰਾਜ ਜੀ ਦੇ ਜਾਣ ਦੀ ਖਬਰ ਸੁਣ ਕੇ ਡੂੰਘੇ ਸਦਮੇ 'ਚ ਹਾਂ। ਇਕ ਸ਼ਾਨਦਾਰ, ਈਮਾਨਦਾਰ ਨੇਤਾ, ਬਹੁਤ ਹੀ ਸੰਵੇਦਨਸ਼ੀਲ, ਉਨ੍ਹਾਂ ਨੂੰ ਕਵਿਤਾਵਾਂ ਤੇ ਸੰਗੀਤ ਦੀ ਕਾਫੀ ਸਮਝ ਸੀ। ਅਸੀਂ ਹਮੇਸ਼ਾ ਉਨ੍ਹਾਂ ਨੂੰ ਯਾਦ ਕਰਾਂਗੇ।'

https://twitter.com/iamsunnydeol/status/1158801671947821056?s=20

ਸੰਨੀ ਦਿਓਲ ਨੇ ਲਿਖਿਆ, 'ਸੁਸ਼ਮਾ ਸਵਰਾਜ ਜੀ ਦੇ ਦਿਹਾਂਤ ਦੀ ਖਬਰ ਸਣ ਕੇ ਮੈਂ ਕਾਫੀ ਦੁੱਖ ਹਾਂ। ਸਾਡੇ ਦੇਸ਼ ਦੇ ਬਿਹਤਰੀਨ ਨੇਤਾਵਾਂ 'ਚੋਂ ਇਕ ਸਨ। ਉਹ ਸਾਡੇ ਲਈ ਵਿਸ਼ੇਸ਼ ਸੀ ਅਤੇ ਅਸੀਂ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਾਂਗੇ।'

https://twitter.com/ayushmannk/status/1158805617701601280?s=20

ਦੱਸਣਯੋਗ ਹੈ ਕਿ ਸੁਸ਼ਮਾ ਸਵਰਾਜ ਦਾ ਮੰਗਲਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। 67 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਏਮਜ਼ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 3 ਵਜੇ ਲੋਧੀ ਰੋਡ ਦੇ ਸ਼ਮਸ਼ਾਨ ਘਾਟ ‘ਤੇ ਕੀਤਾ ਜਾਵੇਗਾ।

https://twitter.com/AnilKapoor/status/1158940363542786049?s=20

https://twitter.com/iamsonalibendre/status/1158942289768488961?s=20

https://twitter.com/SirPareshRawal/status/1158941174348025857?s=20

https://twitter.com/dreamgirlhema/status/1158948235655778304?s=20

-PTC News

 

Related Post