ਪੰਜਾਬ 'ਚ 'Monkeypox' ਦਾ ਆਇਆ ਸ਼ੱਕੀ ਕੇਸ, ਅਲਰਟ ਜਾਰੀ, ਯਾਤਰੀਆਂ ਦੀ ਟੈਸਟਿੰਗ ਸ਼ੁਰੂ

By  Riya Bawa July 27th 2022 01:38 PM -- Updated: July 27th 2022 01:40 PM

ਅੰਮ੍ਰਿਤਸਰ: ਅੰਮ੍ਰਿਤਸਰ 'ਚ ਮੌਂਕੀਪੌਕਸ ਦਾ ਸ਼ੱਕੀ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਏਅਰਪੋਰਟ ਤੇ ਅਟਾਰੀ 'ਤੇ ਆਉਣ ਵਾਲੇ ਯਾਤਰੀਆਂ ਦੀ ਟੈਸਟਿੰਗ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਦੇ ਏਅਰਪੋਰਟ ਅਤੇ ਅਟਾਰੀ 'ਤੇ ਪਹਿਲਾਂ ਤੋਂ ਤੈਨਾਤ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਕੀਤੇ ਹਨ ਅਤੇ ਲੱਛਣਾਂ ਦੀ ਸੂਚੀ ਵੀ ਭੇਜੀ ਗਈ ਹੈ। ਅੰਮ੍ਰਿਤਸਰ 'ਚ ਆਏ ਸ਼ੱਕੀ ਯਾਤਰੀ ਨੇ ਦਿੱਲੀ ਵਾਲੇ ਪਾਜ਼ੀਟਿਵ ਮੁਸਾਫਰ ਨਾਲ ਸਫਰ ਕੀਤਾ ਸੀ।

ਹੁਣ ਪੰਜਾਬ ਦੇ ਇਸ ਹਸਪਤਾਲ 'ਚ ਹੋਵੇਗਾ 'Monkeypox' ਦਾ ਟੈਸਟ

ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਮੁਤਾਬਕ ਸ਼ੱਕੀ ਯਾਤਰੀ ਨੂੰ ਕੁਆਰਨਟੀਨ ਕਰ ਦਿੱਤਾ ਹੈ। ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਟੀਮਾਂ ਤਿਆਰ ਹਨ ਅਤੇ ਸੈੰਪਲਾਂ ਦੀ ਜਾਂਚ ਹੋਵੇਗੀ। ਸਕਿਨ ਵਿਭਾਗ ਦੇ ਮੁਖੀ ਮੌਂਕੀਪੌਕਸ ਦੇ ਯਾਤਰੀਆਂ ਦੇ ਟੈਸਟਾਂ ਦੀ ਨਿਗਰਾਨੀ ਕਰਨਗੇ।

ਹੁਣ ਪੰਜਾਬ ਦੇ ਇਸ ਹਸਪਤਾਲ 'ਚ ਹੋਵੇਗਾ 'Monkeypox' ਦਾ ਟੈਸਟ

ਇਹ ਵੀ ਪੜ੍ਹੋ : ਮਾਤਾ ਨੈਣਾ ਦੇਵੀ ਸਾਉਣ ਅਸ਼ਟਮੀ ਮੇਲੇ ਦੌਰਾਨ ਰੋਡ 'ਤੇ ਨਹੀਂ ਲਗਾਏ ਜਾ ਸਕਣਗੇ ਲੰਗਰ

ਦੱਸ ਦੇਈਏ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਦੀ ਲੈਬ ਨੂੰ ਮੰਕੀਪਾਕਸ ਦੀ ਟੈਸਟਿੰਗ ਦਾ ਜ਼ਿੰਮਾ ਮਿਲਿਆ ਹੈ। ਕੇਂਦਰ ਸਰਕਾਰ ਨੇ ਦੇਸ਼ ਦੀਆਂ 15 ਲੈਬਾਂ ਨੂੰ ਮੰਕੀਪਾਕਸ ਦੀ ਟੈਸਟਿੰਗ ਜ਼ਿੰਮੇਵਾਰੀ ਦਿੱਤੀ ਹੈ ਜਿਸ ਵਿੱਚ ਇਕ ਲੈਬ ਪੰਜਾਬ ਦੇ ਅੰਮ੍ਰਿਤਸਰ ਮੈਡੀਕਲ ਕਾਲਜ ਦੀ ਸ਼ਾਮਲ ਹਨ। ਲੈਬ 'ਚ ਮੰਕੀਪਾਕਸ ਦੀ ਟੈਸਟਿੰਗ ਨੂੰ ਲੈ ਕੇ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ। ਇਹ ਲੈਬ ਜ਼ਰੂਰਤ ਪੈਣ 'ਤੇ ਮੰਕੀਪਾਕਸ ਦੀ ਟੈਸਟਿੰਗ ਕਰੇਗੀ।

Monkeypox

ਹਾਲਾਂਕਿ, ਇੱਥੇ ਤੁਰੰਤ ਟੈਸਟਿੰਗ ਸ਼ੁਰੂ ਨਹੀਂ ਹੋ ਸਕੇਗੀ। ਕਿਉਂਕਿ ਮੌਜੂਦਾ ਸਮੇਂ ਵਿੱਚ ਇਸ ਲਈ ਲੋੜੀਂਦਾ ਸਾਮਾਨ ਲੈਬਾਰਟਰੀ ਵਿੱਚ ਉਪਲਬਧ ਨਹੀਂ ਹੈ। ਇਸ ਦੇ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਹੁਣ ਵਾਇਰਲ ਰਿਸਰਚ ਐਂਡ ਡਾਇਗਨੌਸਟਿਕ ਲੈਬਾਰਟਰੀ ਹੁਣ ਦੇਸ਼ ਦੀਆਂ 15 ਲੈਬਾਂ ਵਿੱਚੋਂ ਇੱਕ ਬਣ ਗਈ ਹੈ ,ਜਿੱਥੇ ਮੌਂਕੀਪੌਕਸ ਦੀ ਜਾਂਚ ਕੀਤੀ ਜਾਵੇਗੀ।

-PTC News

Related Post