ਸਵਾਈਨ ਫਲੂ ਦਾ ਖੌਫ , ਪੰਜਾਬ 'ਚ ਸਵਾਈਨ ਫਲੂ ਨੇ ਬੱਚੇ ਸਮੇਤ ਲਈਆਂ 2 ਹੋਰ ਜ਼ਿੰਦਗੀਆਂ

By  Shanker Badra January 22nd 2019 01:04 PM -- Updated: January 22nd 2019 01:24 PM

ਸਵਾਈਨ ਫਲੂ ਦਾ ਖੌਫ , ਪੰਜਾਬ 'ਚ ਸਵਾਈਨ ਫਲੂ ਨੇ ਬੱਚੇ ਸਮੇਤ ਲਈਆਂ 2 ਹੋਰ ਜ਼ਿੰਦਗੀਆਂ:ਮਾਲੋਟ: ਪੰਜਾਬ ਸਮੇਤ ਦੇਸ਼ ਭਰ ‘ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਦੌਰਾਨ ਕਈ ਕੇਸ ਸਾਹਮਣੇ ਆ ਚੁੱਕੇ ਹਨ।ਦੇਸ਼ ਵਿੱਚ ਸਵਾਈਨ ਫਲੂ ਨਾਲ ਲਗਾਤਰ ਹੋ ਰਹੀਆਂ ਮੌਤਾਂ ਨੇ ਲੋਕਾਂ ਲਈ ਫ਼ਿਕਰ ਪੈਦਾ ਕਰ ਦਿੱਤਾ ਹੈ। [caption id="attachment_243924" align="aligncenter" width="300"]swine flu Due Malout 5 year children And barnala Woman Death ਸਵਾਈਨ ਫਲੂ ਦਾ ਖੌਫ , ਪੰਜਾਬ 'ਚ ਸਵਾਈਨ ਫਲੂ ਨੇ ਬੱਚੇ ਸਮੇਤ ਲਈਆਂ 2 ਹੋਰ ਜ਼ਿੰਦਗੀਆਂ[/caption] ਹੁਣ ਮੁਕਤਸਰ ਦੇ ਕਸਬਾ ਮਾਲੋਟ ਦੇ ਪਿੰਡ ਦਾਲੀ ਕੁੰਦਨ ਸਿੰਘ ਵਾਲੀ 'ਚ ਇਕ ਪੰਜ ਸਾਲ ਦੇ ਬੱਚੇ ਦੀ ਸਵਾਈਨ ਫਲੂ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਤੋਂ ਇਲਾਵਾ ਪੰਜਾਬ ਵਿੱਚ ਸਵਾਈਨ ਫਲੂ ਦੀ ਬਿਮਾਰੀ ਨੇ ਕਈ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। [caption id="attachment_243946" align="aligncenter" width="300"]swine flu Due Malout 5 year children And barnala Woman Death ਸਵਾਈਨ ਫਲੂ ਦਾ ਖੌਫ , ਪੰਜਾਬ 'ਚ ਸਵਾਈਨ ਫਲੂ ਨੇ ਬੱਚੇ ਸਮੇਤ ਲਈਆਂ 2 ਹੋਰ ਜ਼ਿੰਦਗੀਆਂ[/caption] ਇਸ ਤੋਂ ਇਲਾਵਾ ਬਰਨਾਲਾ ਵਿੱਚ ਵੀ ਸਵਾਈਨ ਫਲੂ ਦੇ ਹੁਣ ਤੱਕ 5 ਮਾਮਲੇ ਸਾਹਮਣੇ ਆ ਗਏ ਹਨ।ਜਿਸ 'ਚੋਂ 3 ਦਵਾਈ ਲੈਣ ਤੋਂ ਬਾਅਦ ਠੀਕ ਹੋ ਗਏ ਹਨ ਅਤੇ ਇੱਕ ਮਰੀਜ਼ ਲੁਧਿਆਣਾ 'ਚ ਇਲਾਜ਼ ਅਧੀਨ ਹੈਜਦਕੇ ਇੱਕ ਦੀ ਬੀਤੀ ਰਾਤ ਮੌਤ ਹੋ ਗਈ ਹੈ। [caption id="attachment_243923" align="aligncenter" width="300"]swine flu Due Malout 5 year children And barnala Woman Death ਸਵਾਈਨ ਫਲੂ ਦਾ ਖੌਫ , ਪੰਜਾਬ 'ਚ ਸਵਾਈਨ ਫਲੂ ਨੇ ਬੱਚੇ ਸਮੇਤ ਲਈਆਂ 2 ਹੋਰ ਜ਼ਿੰਦਗੀਆਂ[/caption] ਦੱਸ ਦੇਈਏ ਕਿ ਸਵਾਈਨ ਫਲੂ ਨਾਂਅ ਦੀ ਬੀਮਾਰੀ ਨੇ ਲੋਕਾਂ ਨੂੰ ਖੌਫ ਦੀ ਦਲਦਲ ‘ਚ ਧਕੇਲਿਆ ਹੈ।ਪਿਛਲੇ ਕਈ ਸਾਲਾਂ ਤੋਂ ਇਸ ਬੀਮਾਰੀ ਨੇ ਸੰਸਾਰ ਵਿੱਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ।ਸਵਾਈਨ ਫਲੂ ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫੈਲਦੀ ਹੈ। [caption id="attachment_243925" align="aligncenter" width="300"]swine flu Due Malout 5 year children And barnala Woman Death ਸਵਾਈਨ ਫਲੂ ਦਾ ਖੌਫ , ਪੰਜਾਬ 'ਚ ਸਵਾਈਨ ਫਲੂ ਨੇ ਬੱਚੇ ਸਮੇਤ ਲਈਆਂ 2 ਹੋਰ ਜ਼ਿੰਦਗੀਆਂ[/caption] ਇਸ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ ਤਕ ਪੁੱਜਦਾ ਹੈ।ਦੇਸ਼ ਭਰ ਵਿੱਚ ਕਈ ਸੂਬਿਆਂ ਦੇ ਨਾਲ ਪੰਜਾਬ ‘ਚ ਵੀ ਇਸਦਾ ਕਹਿਰ ਜਾਰੀ ਹੈ। -PTCNews

Related Post