ਤਲਵੰਡੀ ਸਾਬੋ : ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਦਾ ਮਾਮਲਾ , ਕਿਸਾਨਾਂ ਨੇ ਕੁਰਕੀ ਦੇ ਵਿਰੋਧ ਵਿੱਚ ਤਹਿਸੀਲਦਾਰ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ

By  Shanker Badra March 30th 2019 07:50 PM

ਤਲਵੰਡੀ ਸਾਬੋ : ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਦਾ ਮਾਮਲਾ , ਕਿਸਾਨਾਂ ਨੇ ਕੁਰਕੀ ਦੇ ਵਿਰੋਧ ਵਿੱਚ ਤਹਿਸੀਲਦਾਰ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ:ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਭਾਵੇਂ ਕਿ ਪੰਜਾਬ ਦੇ ਕਿਸਾਨਾਂ ਦੇ ਕਰਜੇ ਮਾਫ਼ ਕਰਨ ਦੇ ਨਾਲ -ਨਾਲ ਕਿਸਾਨਾਂ ਦੀ ਜ਼ਮੀਨ ਦੀ ਕੁਰਕੀ ਨਾ ਕਰਨ ਦੇ ਵੱਡੇ -ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਸ ਦੇ ਉਲਟ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲਾ ਦੇ ਇੱਕ ਕਿਸਾਨ ਦੀ ਜਮੀਨ ਦੀ ਕੁਰਕੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਥੇ ਕਿਸਾਨਾਂ ਨੇ ਕੁਰਕੀ ਵਿਰੋਧ ਵਿੱਚ ਤਲਵੰਡੀ ਸਾਬੋ ਵਿਖੇ ਤਹਿਸੀਲਦਾਰ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ।ਉਥੇ ਹੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖਿਲ਼ਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਹੈ। [caption id="attachment_276580" align="aligncenter" width="300"]talwandi-sabo-farmer-kurki-against-farmer-union-tehsildar-office-protest ਤਲਵੰਡੀ ਸਾਬੋ : ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਦਾ ਮਾਮਲਾ , ਕਿਸਾਨਾਂ ਨੇ ਕੁਰਕੀ ਦੇ ਵਿਰੋਧ ਵਿੱਚ ਤਹਿਸੀਲਦਾਰ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ[/caption] ਦਰਅਸਲ 'ਚ ਪਿੰਡ ਚੱਠੇਵਾਲਾ ਦੇ ਕਿਸਾਨ ਬਲਦੇਵ ਸਿੰਘ ਦਾ ਰਾਮਾਂ ਮੰਡੀ ਦੇ ਆੜਤੀਆਂ ਨਾਲ ਲੈਣ ਦੇਣ ਚਲਦਾ ਸੀ ਪਰ ਲੈਣ ਦੇਣ ਰੁੱਕਣ ਕਰਕੇ ਆੜਤੀਏ ਮਾਮਲਾ ਅਦਾਲਤ ਵਿੱਚ ਲੈ ਗਏ,ਜਿਥੇ ਅਦਾਲਤ ਨੇ ਕਿਸਾਨ ਦੀ ਜ਼ਮੀਨ ਕੁਰਕੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ।ਅੱਜ ਕੁਰਕੀ ਦੀ ਤਰੀਖ ਹੋਣ ਕਰਕੇ ਕਿਸਾਨ ਇੱਕਠੇ ਹੋ ਗਏ ਅਤੇ ਰੋਸ ਵਿੱਚ ਆਏ ਕਿਸਾਨਾਂ ਨੇ ਤਲਵੰਡੀ ਸਾਬੋ ਵਿਖੇ ਤਹਿਸੀਲਦਾਰ ਦਫਤਰ ਦਾ ਘਿਰਾਉ ਕਰ ਦਿੱਤਾ।ਕਿਸਾਨਾਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। [caption id="attachment_276584" align="alignnone" width="300"]talwandi-sabo-farmer-kurki-against-farmer-union-tehsildar-office-protest ਤਲਵੰਡੀ ਸਾਬੋ : ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਦਾ ਮਾਮਲਾ , ਕਿਸਾਨਾਂ ਨੇ ਕੁਰਕੀ ਦੇ ਵਿਰੋਧ ਵਿੱਚ ਤਹਿਸੀਲਦਾਰ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ[/caption] ਇਸ ਦੌਰਾਨ ਪੀੜਤ ਕਿਸਾਨ ਨੇ ਦੱਸਿਆ ਹੈ ਕਿ ਉਸਨੇ ਆੜਤੀਆਂ ਦਾ ਲੈਣ ਦੇਣ ਖਤਮ ਕਰ ਦਿੱਤਾ ਸੀ ਪਰ ਉਨ੍ਹਾਂ ਕੋਲ ਖਾਲੀ ਪਰਨੋਟ ਹੋਣ ਕਰਕੇ ਉਹਨਾਂ ਨੇ ਕੇਸ ਕਰ ਦਿੱਤਾ।ਕਿਸਾਨ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਰਜ਼ਾ ਮਾਫ ਕਰਨ ਅਤੇ ਕੁਰਕੀ ਨਾ ਕਰਨ ਦਾ ਵਾਅਦਾ ਕੀਤਾ ਸੀ ਪਰ ਉਸ ਦੇ ਉਲਟ ਉਹਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। [caption id="attachment_276583" align="alignnone" width="300"]talwandi-sabo-farmer-kurki-against-farmer-union-tehsildar-office-protest ਤਲਵੰਡੀ ਸਾਬੋ : ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਦਾ ਮਾਮਲਾ , ਕਿਸਾਨਾਂ ਨੇ ਕੁਰਕੀ ਦੇ ਵਿਰੋਧ ਵਿੱਚ ਤਹਿਸੀਲਦਾਰ ਦਫਤਰ ਅੱਗੇ ਕੀਤਾ ਰੋਸ ਪ੍ਰਦਰਸ਼ਨ[/caption] ਉਧਰ ਦੂਜੇ ਪਾਸੇ ਧਰਨੇ ਵਿੱਚ ਆਏ ਇੱਕ ਹੋਰ ਕਿਸਾਨ ਨੇ ਦੱਿਸਆ ਕਿ ਉਸ ਨੂੰ ਵੀ ਅਦਾਲਤ ਵੱਲੋ ਨੋਟਿਸ ਜਾਰੀ ਕਰ ਦਿੱਤਾ ਹੈ।ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸਾਰਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਤੇ ਹੁਣ ਸਰਕਾਰ ਕਿਸਾਨਾਂ ਦੀ ਕੋਈ ਬਾਹ ਨਹੀ ਫੜ ਰਹੀ।ਜਦੋਂ ਕਿ ਕਿਸਾਨ ਆਗੂਆਂ ਨੇ ਸਰਕਾਰ ਨੂੰ ਆੜੇ ਹੱਥੀ ਲਿਆ ਹੈ।ਉਹਨਾਂ ਕਿਹਾ ਕਿ ਸਰਕਾਰ ਕੁਰਕੀਆਂ ਨਾ ਕਰਨ ਦੇ ਵੱਡੇ -ਵੱਡੇ ਦਾਅਵੇ ਕਰ ਰਹੀ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਕਥਿਤ ਤੌਰ 'ਤੇ ਮੋਟੀਆਂ ਰਿਸ਼ਵਤਾਂ ਲੈ ਕੇ ਕੁਰਕੀਆਂ ਕਰਨ ਲਈ ਪਿੰਡ ਵਿੱਚ ਜਾ ਰਹੇ ਹਨ।ਸਨੀਵਾਰ ਦੀ ਛੁੱਟੀ ਹੋਣ ਕਰਕੇ ਦਿੱਤੇ ਧਰਨੇ 'ਤੇ ਕਿਸਾਨ ਆਗੂਆਂ ਨੇ ਦੱਸਿਆਂ ਕਿ ਉਨ੍ਹਾਂ ਨੂੰ ਤਹਿਸੀਲਦਾਰ ਨੇ ਕਿਹਾ ਹੈ ਕਿ ਜੇ ਸਿਆਸੀ ਦਬਾਅ ਪੈ ਗਿਆ ਤਾਂ ਕੁਰਕੀ ਕਰਨੀ ਪੈ ਸਕਦੀ ਹੈ। -PTCNews

Related Post