ਝੋਨਾ ਲਾਉਣ ਜਾ ਰਹੇ ਮਜ਼ਦੂਰਾਂ ਦੀ ਟਰਾਲੀ ਨੂੰ ਸ਼ਰਾਬ ਤਸਕਰਾਂ ਦੀ ਗੱਡੀ ਨੇ ਮਾਰੀ ਟੱਕਰ , ਔਰਤ ਦੀ ਮੌਤ, ਕਈ ਜ਼ਖ਼ਮੀ

By  Shanker Badra June 29th 2019 08:19 PM

ਝੋਨਾ ਲਾਉਣ ਜਾ ਰਹੇ ਮਜ਼ਦੂਰਾਂ ਦੀ ਟਰਾਲੀ ਨੂੰ ਸ਼ਰਾਬ ਤਸਕਰਾਂ ਦੀ ਗੱਡੀ ਨੇ ਮਾਰੀ ਟੱਕਰ , ਔਰਤ ਦੀ ਮੌਤ, ਕਈ ਜ਼ਖ਼ਮੀ:ਤਲਵੰਡੀ ਸਾਬੋ : ਬਠਿੰਡਾ 'ਚ ਪੈਂਦੇ ਪਿੰਡ ਕੋਟਸ਼ਮੀਰ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਇਕ ਔਰਤ ਦੀ ਮੌਤ ਹੋ ਗਈ, ਜਦਕਿ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਝੋਨਾ ਲਾਉਣ ਲਈ ਟਰਾਲੀ ਵਿੱਚ ਜਾ ਰਹੀ ਲੇਬਰ ਨੂੰ ਸ਼ਰਾਬ ਸਮੱਗਲਰਾਂ ਦੀ ਤੇਜ਼ ਰਫ਼ਤਾਰ ਇਨੋਵਾ ਗੱਡੀ ਨੇ ਟੱਕਰ ਮਾਰ ਦਿੱਤੀ। [caption id="attachment_313034" align="aligncenter" width="300"]Talwandi Sabo Village Kotshamir Road Accident , woman death, Many Injured
ਝੋਨਾ ਲਾਉਣ ਜਾ ਰਹੇ ਮਜ਼ਦੂਰਾਂ ਦੀ ਟਰਾਲੀ ਨੂੰ ਸ਼ਰਾਬ ਤਸਕਰਾਂ ਦੀ ਗੱਡੀ ਨੇ ਮਾਰੀ ਟੱਕਰ , ਔਰਤ ਦੀ ਮੌਤ, ਕਈ ਜ਼ਖ਼ਮੀ[/caption] ਹਰਿਆਣਾ ਮਾਰਕ ਸ਼ਰਾਬ ਨਾਲ ਭਰੀ ਹੋਈ ਇੱਕ ਗੱਡੀ ਤਲਵੰਡੀ ਸਾਬੋ ਤੋਂ ਬਠਿੰਡਾ ਵੱਲ ਜਾ ਰਹੀ ਸੀ, ਪੁਲਿਸ ਵਲੋਂ ਪਿੱਛਾ ਕੀਤਾ ਜਾ ਰਿਹਾ ਸੀ।ਇਸ ਹਾਦਸੇ ਵਿੱਚ ਗੁਲਾਬ ਕੌਰ ਨਾਂ ਦੀ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਜਦਕਿ 13 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। [caption id="attachment_313035" align="aligncenter" width="300"]Talwandi Sabo Village Kotshamir Road Accident , woman death, Many Injured
ਝੋਨਾ ਲਾਉਣ ਜਾ ਰਹੇ ਮਜ਼ਦੂਰਾਂ ਦੀ ਟਰਾਲੀ ਨੂੰ ਸ਼ਰਾਬ ਤਸਕਰਾਂ ਦੀ ਗੱਡੀ ਨੇ ਮਾਰੀ ਟੱਕਰ , ਔਰਤ ਦੀ ਮੌਤ, ਕਈ ਜ਼ਖ਼ਮੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ ਪੁਣੇ ‘ਚ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਦਾ ਐਲਾਨ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਇਨੋਵਾ ਸਵਾਰ ਹਰਿਆਣਾ ਤੋਂ ਬਲੈਕ ਵਿੱਚ ਸ਼ਰਾਬ ਲੈ ਕੇ ਆ ਰਹੇ ਸਨ, ਜਿਨ੍ਹਾਂ ਦੇ ਪਿੱਛੇ ਠੇਕੇ ਵਾਲੇ ਲੱਗੇ ਹੋਏ ਸਨ। ਇਸ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਨੇ ਇੱਕ ਇਨੋਵਾ ਸਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ। -PTCNews

Related Post