ਇਸ ਤਾਰੀਕ ਤੋਂ ਤਾਮਿਲਨਾਡੂ 'ਚ ਬੈਨ ਹੋ ਸਕਦੀ ਹੈ PEPSI ਤੇ COKE, ਜਾਣੋ ਮਾਮਲਾ

By  Jashan A May 17th 2019 04:53 PM

ਇਸ ਤਾਰੀਕ ਤੋਂ ਤਾਮਿਲਨਾਡੂ 'ਚ ਬੈਨ ਹੋ ਸਕਦੀ ਹੈ PEPSI ਤੇ COKE, ਜਾਣੋ ਮਾਮਲਾ,ਤਾਮਿਲਨਾਡੂ: ਆਉਣ ਵਾਲੀ 15 ਅਗਸਤ ਤੋਂ ਤਾਮਿਲਨਾਡੂ 'ਚ ਕੋਕਾ ਕੋਲਾ ਅਤੇ ਪੇਪਸੀ ਨਹੀਂ ਵਿਕੇਗੀ। ਦਰਅਸਲ, ਵਪਾਰੀਆਂ ਦੀ ਯੂਨੀਅਨ ਦੇ ਅਧਿਕਾਰੀ ਨੇ ਇਹ ਐਲਾਨ ਕੀਤਾ ਹੈ। [caption id="attachment_296400" align="aligncenter" width="300"]coke ਇਸ ਤਾਰੀਕ ਤੋਂ ਤਾਮਿਲਨਾਡੂ 'ਚ ਬੈਨ ਹੋ ਸਕਦੀ ਹੈ PEPSI ਤੇ COKE, ਜਾਣੋ ਮਾਮਲਾ[/caption] ਹੋਰ ਪੜ੍ਹੋ:ਹਰਸਿਮਰਤ ਕੌਰ ਬਾਦਲ ਨੇ ਸਬੂਤ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੇ ਝੂਠਾਂ ਦੀ ਖੋਲ੍ਹੀ ਪੋਲ੍ਹ ਉਹਨਾਂ ਕਿਹਾ ਕਿ 15 ਅਗਸਤ ਤੋਂ ਉਹ ਕੋਕਾ ਕੋਲਾ ਅਤੇ ਪੇਪਸੀ ਨਹੀਂ ਵੇਚਣਗੇ ਯਾਨੀ ਕਿ ਸੂਬੇ ਵਿਚ ਇਨ੍ਹ੍ਹਾਂ ਦੋਵਾਂ ਕੰਪਨੀਆਂ ਦੀ ਵਿਕਰੀ ਨੂੰ ਬੈਨ ਕਰ ਰਹੇ ਹਨ। ਇਸ ਤੋਂ ਪਹਿਲਾਂ ਮਾਰਚ 2017 'ਚ ਵੀ ਇਸ ਸੂਬੇ ਵਿਚ ਇਹ ਕੰਪਨੀਆਂ ਬੈਨ ਹੋਈਆਂ ਸਨ। ਇਸ ਮਾਮਲੇ ਵਿਚ ਚੇਨਈ ਦੇ ਇਕ ਵੱਡੇ FMCG ਰਿਟੇਲ ਚੇਨ ਦੇ ਪ੍ਰਬੰਧਕ ਨੇ ਕਿਹਾ ਕਿ ਵਪਾਰੀਆਂ ਵਲੋਂ ਲਗਾਇਆ ਜਾ ਰਿਹਾ ਇਹ ਬੈਨ ਕਿੰਨੇ ਦਿਨਾਂ ਤੱਕ ਜਾਰੀ ਰਹੇਗਾ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਹੋਰ ਪੜ੍ਹੋ:ਕੇਰਲ ‘ਚ ਹੜ੍ਹ ਤੋਂ ਬਾਅਦ ਲੈਪਟੋਸਪਾਇਰੋਸਿਸ ਨਾਮੀ ਬਿਮਾਰੀ ਦਾ ਕਹਿਰ, 10 ਲੋਕਾਂ ਦੀ ਹੋਈ ਮੌਤ [caption id="attachment_296401" align="aligncenter" width="300"]coke ਇਸ ਤਾਰੀਕ ਤੋਂ ਤਾਮਿਲਨਾਡੂ 'ਚ ਬੈਨ ਹੋ ਸਕਦੀ ਹੈ PEPSI ਤੇ COKE, ਜਾਣੋ ਮਾਮਲਾ[/caption] ਜ਼ਿਕਰਯੋਗ ਹੈ ਕਿ 2017 'ਚ ਤਾਮਿਲਨਾਡੂ ਵਾਨੀਗਰ ਸੰਗਮ ਅਤੇ ਤਾਮਿਲਨਾਡੂ ਟ੍ਰੇਡਰਸ ਫੈਡਰੇਸ਼ਨ ਨੇ ਕਿਹਾ ਸੀ ਕਿ ਦੋਵੇਂ ਕੰਪਨੀਆਂ ਸੂਬੇ 'ਚ ਮੌਜੂਦ ਜਲ ਸਰੋਤਾਂ ਦਾ ਸ਼ੋਸ਼ਣ ਕਰ ਰਹੀਆਂ ਹਨ ਅਤੇ ਸੋਕੇ ਦੇ ਬਾਵਜੂਦ ਇਨ੍ਹਾਂ ਦੋਵਾਂ ਕੰਪਨੀਆਂ ਨੇ ਇਸ ਨੂੰ ਜਾਰੀ ਰੱਖਿਆ ਹੈ। ਹਾਲਾਂਕਿ 6-7 ਮਹੀਨੇ ਬਾਅਦ ਹੀ ਤਾਮਿਲਨਾਡੂ 'ਚ ਫਿਰ ਤੋਂ ਪੈਪਸੀ ਅਤੇ ਕੋਕਾ ਕੋਲਾ ਦੀ ਵਿਕਰੀ ਸ਼ੁਰੂ ਹੋ ਗਈ ਸੀ। -PTC News

Related Post