ਤਨਮਨਜੀਤ ਢੇਸੀ ਨੇ ਨੋਵਾ ਹਾਊਸ ਦੇ ਮੁੱਦੇ 'ਤੇ ਕੀਤੀ ਸੰਸਦ 'ਚ ਚਰਚਾ

By  Joshi March 7th 2018 02:46 PM

Tan Dhesi MP for Slough spoke about Nova House in Parliamentary debate : 'ਕਲੈਡਿੰਗ ਐਂਡ ਰਿਮੈਡੀਅਲ ਫਾਇਰ ਸਕਿਉਰਟੀ ਵਰਕ' 'ਤੇ ਸੰਸਦੀ ਬਹਿਸ ਦੇ ਦੌਰਾਨ, ਸਲੋਅ ਤੋਂ ਐਮ.ਪੀ ਤਨਮਨਜੀਤ ਢੇਸੀ ਨੇ ਨੋਵਾ ਹਾਊਸ ਬਾਰੇ ਗੱਲ ਕੀਤੀ, ਜੋ ਕਿ ਸਲੋਅ ਟਾਊਨ ਸੈਂਟਰ ਅੰਦਰ ਬਣੀ 68 ਫਲੈਟਾਂ ਦੀ ਸੱਤ ਮੰਜ਼ਲੀ ਇਮਾਰਤ ਹੈ।

ਇਹ 2015 ਵਿਚ ਵਪਾਰਕ ਤੋਂ ਰਿਹਾਇਸ਼ੀ ਇਮਾਰਤ ਵਿਚ ਤਬਦੀਲ ਹੋ ਗਈ ਸੀ। ਪਰਿਵਰਤਨ ਦੇ ਹਿੱਸੇ ਵਜੋਂ, ਸਾਰੀ ਇਮਾਰਤ ਉਸ ਸਮੇਂ ਦੀ ਨਵੀਂ ਐਲੂਮੀਨੀਅਮ ਕਲੈਡਿੰਗ ਪ੍ਰਣਾਲੀ ਦੇ ਨਾਲ ਢੱਕੀ ਗਈ ਸੀ, ਜਿਸ ਨਾਲ ਇਮਾਰਤ ਨੂੰ ਮਿਸ਼ਰਿਤ ਰੈਂਡਰਿੰਗ ਅਤੇ ਮੈਟਲ ਫਿਨਿਸ਼ ਦਿੱਤੀ ਜਾ ਸਕੇ ਤਾਂ ਜੋ ਇਸਦੀ ਦਿੱਖ ਪੂਰੀ ਤਰ੍ਹਾਂ ਨਾਲ ਰਿਹਾਇਸ਼ੀ ਲੱਗੇ।

2017 ਦੀ ਗਰਮੀਆਂ ਵਿਚ ਗ੍ਰੇਨਫੈਲ ਹਾਰਰ ਤੋਂ ਬਾਅਦ, ਜੋ ਐੱਲ. ਐੱਮ. ਸੀ. ਐੱਲ. ਜੀ ਦੀ ਤਰਫੋਂ ਬਿਲਿੰਗ ਰਿਸਰਚ ਐਸਟੇਬਲਿਸ਼ਮੈਂਟ (ਬੀ.ਈ.ਈ.) ਵਿਖੇ ਕਰਵਾਏ ਗਏ ਦੋ ਟੈਸਟਾਂ ਵਿਚ ਅਲਮੀਨੀਅਮ ਕੰਪੋਜਿਟ ਸਮੱਗਰੀ ਦੀ ਕਲੈਡਿੰਗ ਫੇਲ ਸਾਬਿਤ ਹੋਈ ਹੈ।

ਸ: ਢੇਸੀ ਨੇ ਨੋਵਾ ਹਾਊਸ ਦੇ ਆਧਾਰ 'ਤੇ ਵਸਨੀਕਾਂ ਦੀ ਸੁਰੱਖਿਆ ਲਈ ਸਲੋਅ ਬਰੋ ਕੌਂਸਲ ਦੁਆਰਾ ਕੀਤੇ ਗਏ ਮਹਾਨ ਕੰਮ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਅਤੇ ਸਰਕਾਰ ਨੇ ਰਾਜ ਦੇ ਸਕੱਤਰ ਦੁਆਰਾ ਕੀਤੇ ਵਾਅਦੇ ਪੂਰੇ ਕੀਤੇ ਹਨ, ਜਿਸ ਵਿਚ ਸੁਰੱਖਿਆ ਦੇ ਖਰਚੇ ਵਿਚ ਯੋਗਦਾਨ ਪਾਉਣਾ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਇਹ ਖਰਚੇ ਸਥਾਨਕ ਕੌਂਸਲ ਟੈਕਸ ਭਰਨ ਵਾਲੇ ਲੋਕਾਂ 'ਤੇ ਪਾਉਣ ਦੀ ਬਜਾਏ ਉਹਨਾਂ ਨੇ ਇਸ ਚੀਜ਼ ਦੀ ਜ਼ਿੰਮੇਵਾਰੀ ਲੈ ਕੇ ਸ਼ਲਾਘਾਯੋਗ ਕੰਮ ਕੀਤਾ ਹੈ।

—PTC News

Related Post