ਅਦਾਕਾਰਾ ਤਨੂਸ਼੍ਰੀ ਦੱਤਾ ਦੀ ਸ਼ਿਕਾਇਤ ਤੋਂ ਬਾਅਦ ਨਾਨਾ ਪਾਟੇਕਰ ਸਮੇਤ 4 ਵਿਰੁੱਧ ਮਾਮਲਾ ਦਰਜ

By  Shanker Badra October 11th 2018 02:17 PM

ਅਦਾਕਾਰਾ ਤਨੂਸ਼੍ਰੀ ਦੱਤਾ ਦੀ ਸ਼ਿਕਾਇਤ ਤੋਂ ਬਾਅਦ ਨਾਨਾ ਪਾਟੇਕਰ ਸਮੇਤ 4 ਵਿਰੁੱਧ ਮਾਮਲਾ ਦਰਜ:ਬਾਲੀਵੁੱਡ ਦੀ ਅਦਾਕਾਰਾ ਤਨੁਸ਼੍ਰੀ ਦੱਤਾ ਨੇ ਬੀਤੇ ਦਿਨੀਂ ਇੱਕ ਇੰਟਰਵਿਊ ਦੌਰਾਨ ਨਾਨਾ ਪਾਟੇਕਰ ‘ਤੇ ਜਿਣਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ।ਨਾਨਾ ਪਾਟੇਕਰ 'ਤੇ ਦਸ ਸਾਲ ਪੁਰਾਣੇ ਜਿਨਸੀ ਸ਼ੋਸ਼ਣ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਅਦਾਕਾਰਾ ਤਨੂਸ਼੍ਰੀ ਦੱਤਾ ਮੁੰਬਈ ਪੁਲਿਸ ਥਾਣੇ 'ਚ ਬੁਰਕਾ ਪਾ ਕੇ ਚੁੱਪ-ਚੁਪੀਤੇ ਆਪਣਾ ਬਿਆਨ ਦਰਜ ਕਰਾਉਣ ਪੁੱਜੀ।ਤਨੂਸ਼੍ਰੀ ਨੇ ਨਾਨਾ ਦੇ ਨਾਲ ਕੋਰੀਓਗ੍ਰਾਫ਼ਰ ਗਣੇਸ਼ ਆਚਾਰਿਆ ਦਾ ਨਾਂ ਵੀ ਦਰਜ ਕਰਾਇਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਨਾਨਾ ਸਮੇਤ ਚਾਰ ਜਾਣਿਆ ਵਿਰੁੱਧ ਐਫਆਈਆਰ ਦਰਜ ਕੀਤੀ। ਨਾਨਾ 'ਤੇ ਦੋਸ਼ ਲਗਾਉਂਦਿਆਂ ਤਨੂਸ਼੍ਰੀ ਨੇ ਦੱਸਿਆ ਕਿ ਸਾਲ 2008 'ਚ ਆਈ ਫ਼ਿਲਮ 'ਹਾਰਨ ਓਕੇ ਪਲੀਜ਼' ਲਈ ਉਸ ਨੂੰ ਇੱਕ ਆਈਟਮ ਸਾਂਗ ਕਰਨਾ ਸੀ ਜਿਸ ਦੌਰਾਨ ਉੱਥੇ ਮੌਜੂਦ ਨਾਨਾ ਨੇ ਤਨੂਸ਼੍ਰੀ ਨੂੰ ਗਲਤ ਢੰਗ ਨਾਲ ਟੱਚ ਕੀਤਾ।ਇਸ ਦਾ ਵਿਰੋਧ ਕਰਨ 'ਤੇ ਨਾਨਾ ਨੇ ਤਨੂਸ਼੍ਰੀ ਨਾਲ ਬਦਤਮੀਜ਼ੀ ਕੀਤੀ।ਤਨੂਸ਼੍ਰੀ ਨੇ ਮਾਮਲੇ ਦੀ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਦੱਸ ਦਈਏ ਜਿਸ ਗਾਣੇ 'ਤੇ ਤਨੂਸ਼੍ਰੀ ਨੇ ਡਾਂਸ ਕਰਨਾ ਸੀ ਉਹ ਗਣੇਸ਼ ਆਚਾਰਿਆ ਹੀ ਕੋਰੀਓਗ੍ਰਾਫ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਨਾਨਾ ਨੇ ਆਪਣੇ ਉਪਰ ਤਨੂਸ਼੍ਰੀ ਵੱਲੋਂ ਲਗਾਏ ਦੋਸ਼ਾਂ ਨੂੰ ਝੂਠਾ ਦੱਸਿਆ ਤੇ ਕਿਹਾ ਕਿ ਉਸ ਨੂੰ ਉਸ ਦੇ ਵਕੀਲ ਨਾ ਮਾਮਲੇ ਸਬੰਧੀ ਚੁੱਪੀ ਬਣਾਏ ਰੱਖਣ ਦੀ ਸਲਾਹ ਦਿੱਤੀ ਹੈ। -PTCNews

Related Post