ਤਰਨਤਾਰਨ : ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਦਾ ਗਲਾ ਘੁੱਟ ਕੇ ਅਤੇ ਕਰੰਟ ਲਗਾ ਕੇ ਕੀਤੀ ਹੱਤਿਆ

By  Shanker Badra December 30th 2019 10:54 AM

ਤਰਨਤਾਰਨ : ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਦਾ ਗਲਾ ਘੁੱਟ ਕੇ ਅਤੇ ਕਰੰਟ ਲਗਾ ਕੇ ਕੀਤੀ ਹੱਤਿਆ:ਤਰਨਤਾਰਨ : ਤਰਨਤਾਰਨ ਦੇ ਨਜ਼ਦੀਕੀ ਕਸਬਾ ਸੇਰੋਂ ਵਿਖੇ ਪ੍ਰੇਮਿਕਾ ਨੂੰ ਮਿਲਣ ਗਏ ਇਕ ਨੌਜਵਾਨ ਦਾ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਗਲਾ ਘੁੱਟ ਕੇ ਅਤੇ ਕਰੰਟ ਲਗਾ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨੌਜਵਾਨ ਗੁਰਿੰਦਰਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਗਲੀ ਬਾਘੀ ਵਾਲੀ ,ਤਰਨਤਾਰਨ ਵਜੋਂ ਹੋਈ ਹੈ। [caption id="attachment_374225" align="aligncenter" width="300"]Tarantaran meet the girlfriend young man Murder ਤਰਨਤਾਰਨ : ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਦਾ ਗਲਾ ਘੁੱਟ ਕੇ ਅਤੇ ਕਰੰਟ ਲਗਾ ਕੇ ਕੀਤੀ ਹੱਤਿਆ[/caption] ਮਿਲੀ ਜਾਣਕਾਰੀ ਅਨੁਸਾਰ ਇੱਕ ਨਾਬਾਲਗ ਪ੍ਰੇਮੀ ਗੁਰਵਿੰਦਰ ਸਿੰਘ (16), ਇੱਕ ਵਿਆਹੁਤਾ ਔਰਤ ਨੂੰ ਮਿਲਣ ਉਸਦੇ ਘਰ ਪਹੁੰਚਿਆ ਤਾਂ ਉਸ ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕੁੱਟ-ਕੁੱਟ ਕੇ ਅਤੇ ਅਤੇ ਕਰੰਟ ਲਗਾ ਕੇਮਾਰ ਦਿੱਤਾ ਹੈ। ਇਹ ਕੇਸ ਤਰਨਤਾਰਨ ਤੋਂ ਕਾਂਗਰਸੀ ਵਿਧਾਇਕ ਧਰਮਵੀਰ ਅਗਨੀਹੋਤਰੀ ਦੇ ਨਿੱਜੀ ਪੀਏ ਮਨਪ੍ਰੀਤ ਸਿੰਘ ਅਤੇ ਉਸ ਦੇ ਪਰਿਵਾਰ ਨਾਲ ਸਬੰਧਤ ਹੈ। [caption id="attachment_374223" align="aligncenter" width="300"]Tarantaran meet the girlfriend young man Murder ਤਰਨਤਾਰਨ : ਪ੍ਰੇਮਿਕਾ ਨੂੰ ਮਿਲਣ ਗਏ ਨੌਜਵਾਨ ਦਾ ਗਲਾ ਘੁੱਟ ਕੇ ਅਤੇ ਕਰੰਟ ਲਗਾ ਕੇ ਕੀਤੀ ਹੱਤਿਆ[/caption] ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐੱਸ.ਪੀ. ਕੰਵਲਜੀਤ ਸਿੰਘ ਪੱਟੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਮ੍ਰਿਤਕ ਨੌਜਵਾਨ ਗੁਰਿੰਦਰਜੀਤ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਬਿਆਨਾਂ 'ਤੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਇਕ ਲੜਕੀ ਅਤੇ ਉਸ ਦੀ ਮਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।ਜਦੋਂਕਿ ਪੀਏ ਅਤੇ ਹੋਰ ਫਰਾਰ ਹਨ। -PTCNews

Related Post