ਤਰਨਤਾਰਨ ਦੇ ਪੱਟੀ ਇਲਾਕੇ 'ਚ ਲੜਕੀ ਨੂੰ ਅਗਵਾ ਕਰ ਰਹੇ ਬਦਮਾਸ਼ਾਂ ਨੇ ਆਪ ਆਗੂ ਨੂੰ ਮਾਰੀ ਗੋਲੀ

By  Shanker Badra March 14th 2019 12:29 PM -- Updated: March 14th 2019 12:51 PM

ਤਰਨਤਾਰਨ ਦੇ ਪੱਟੀ ਇਲਾਕੇ 'ਚ ਲੜਕੀ ਨੂੰ ਅਗਵਾ ਕਰ ਰਹੇ ਬਦਮਾਸ਼ਾਂ ਨੇ ਆਪ ਆਗੂ ਨੂੰ ਮਾਰੀ ਗੋਲੀ:ਪੱਟੀ : ਤਰਨਤਾਰਨ ਦੇ ਪੱਟੀ ਇਲਾਕੇ 'ਚ ਕੁੱਝ ਬਦਮਾਸ਼ਾਂ ਦੀ ਸ਼ਰੇਆਮ ਗੁੰਡਾ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ।

TarnTaran Patti area girl Kidnapping A man shoot ਤਰਨਤਾਰਨ ਦੇ ਪੱਟੀ ਇਲਾਕੇ 'ਚ ਲੜਕੀ ਨੂੰ ਅਗਵਾ ਕਰ ਰਹੇ ਬਦਮਾਸ਼ਾਂ ਨੇ ਇੱਕ ਵਿਅਕਤੀ ਨੂੰ ਮਾਰੀ ਗੋਲੀ

ਓਥੇ ਕੁੱਝ ਬਦਮਾਸ਼ ਇੱਕ ਲੜਕੀ ਨੂੰ ਅਗਵਾ ਕਰਨ ਆਏ ਸਨ ,ਇਸ ਦੌਰਾਨ ਉਨ੍ਹਾਂ ਬਦਮਾਸ਼ਾਂ ਨੇ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ।ਇਸ ਦੌਰਾਨ ਓਥੇ ਮੌਜੂਦ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ ,ਜਿਸ ਨੂੰ ਇਲਾਜ਼ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।

TarnTaran Patti area girl Kidnapping A man shoot ਤਰਨਤਾਰਨ ਦੇ ਪੱਟੀ ਇਲਾਕੇ 'ਚ ਲੜਕੀ ਨੂੰ ਅਗਵਾ ਕਰ ਰਹੇ ਬਦਮਾਸ਼ਾਂ ਨੇ ਇੱਕ ਵਿਅਕਤੀ ਨੂੰ ਮਾਰੀ ਗੋਲੀ

ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਵਿਅਕਤੀ ਦੀ ਪਛਾਣ ਚੇਤਨ ਸਿੰਘ ਜੋੜ ਮਾਜਰਾ ਦੇ ਰੂਪ 'ਚ ਹੋਈ ਹੈ ,ਜੋ ਪਟਿਆਲਾ ਤੋਂ ਆਮ ਆਦਮੀ ਪਾਰਟੀ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ।ਓਥੇ ਕੁੱਝ ਬਦਮਾਸ਼ਾਂ ਵੱਲੋਂ ਚਲਾਈ ਗੋਲੀ ਚੇਤਨ ਸਿੰਘ ਜੋੜ ਮਾਜਰਾ ਦੇ ਗਲ ਵਿੱਚ ਲੱਗੀ ਹੈ।

TarnTaran Patti area girl Kidnapping A man shoot ਤਰਨਤਾਰਨ ਦੇ ਪੱਟੀ ਇਲਾਕੇ 'ਚ ਲੜਕੀ ਨੂੰ ਅਗਵਾ ਕਰ ਰਹੇ ਬਦਮਾਸ਼ਾਂ ਨੇ ਇੱਕ ਵਿਅਕਤੀ ਨੂੰ ਮਾਰੀ ਗੋਲੀ

ਪੱਟੀ ਦੇ ਲਾਹੌਰ ਚੌਕ ਵਿੱਚ 6 ਬਦਮਾਸ਼ਾਂ ਵੱਲੋਂ ਕਾਰ ਵਿੱਚ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ,ਇਸ ਦੌਰਾਨ ਜਦੋਂ ਚੇਤਨ ਸਿੰਘ ਲੜਕੀ ਨੂੰ ਛੁਡਵਾਉਣ ਲੱਗੇ ਤਾਂ ਬਦਮਾਸ਼ਾਂ ਨੇ ਉਸਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ ,ਜਿਸ ਨਾਲ ਚੇਤਨ ਸਿੰਘ ਜ਼ਖਮੀ ਹੋ ਗਿਆ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸ਼੍ਰੋਮਣੀ ਕਮੇਟੀ ਵੱਲੋਂ ਸੰਮਤ ਨਾਨਕਸ਼ਾਹੀ 551 ਵੇਂ ਵਰ੍ਹੇ ਦੀ ਆਰੰਭਤਾ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ

-PTCNews

Related Post