ਤਰਨਤਾਰਨ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਹਥਿਆਰਾਂ ਸਣੇ 3 ਕਾਬੂ

By  Jashan A October 7th 2019 08:14 AM

ਤਰਨਤਾਰਨ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਹਥਿਆਰਾਂ ਸਣੇ 3 ਕਾਬੂ,ਤਰਨਤਾਰਨ: ਤਰਨਤਾਰਨ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ ਨੇ ਬੀਤੀ ਰਾਤ ਲੁੱਟਾਂ ਖੋਹਾਂ ਕਰਨ ਵਾਲੇ 8 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ, ਜਿਨ੍ਹਾਂ 'ਚ ਪੁਲਿਸ ਨੇ 3 ਜਣਿਆ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਨੇ ਇਹਨਾਂ ਪਾਸੋਂ 4 ਪਿਸਟਲ, 10 ਜ਼ਿੰਦਾ ਕਾਰਤੂਸ, ਇੱਕ ਸਵਿਫਟ ਡਿਜ਼ਾਇਰ ਕਾਰ ਅਤੇ ਚਾਰ ਬਿਨਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤੇ।ਮਿਲੀ ਜਾਣਕਾਰੀ ਮੁਤਾਬਕ ਇਹ ਗਿਰੋਹ ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।

ਹੋਰ ਪੜ੍ਹੋ:ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆਂ ਬਾਰੇ ਲਏ ਫੈਸਲੇ ਨੂੰ ਅਕਾਲੀ ਦਲ ਨੇ ਵੱਡੀ ਸ਼ੁਰੂਆਤ ਕਰਾਰ ਦਿੱਤਾ

ਫਿਲਹਾਲ ਪੁਲਿਸ ਨੇ ਉਕਤ ਵਿਕਅਤੀਆਂ ਖਿਲਾਫ ਮਾਮਲਾ ਦਰਜ ਕਰ ਬਾਕੀ ਫਰਾਰ ਲੋਕਾਂ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀ ਅੱਜ ਬਾਅਦ ਦੁਪਿਹਰ ਜਾਣਕਾਰੀ ਸਾਂਝੀ ਕਰਨਗੇ।

-PTC News

Related Post