ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ , 2 ਦੀ ਮੌਤ , ਜਾਂਚ 'ਚ ਜੁਟੀ ਪੁਲਿਸ

By  Shanker Badra September 5th 2019 12:45 PM

ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ , 2 ਦੀ ਮੌਤ , ਜਾਂਚ 'ਚ ਜੁਟੀ ਪੁਲਿਸ:ਤਰਨਤਾਰਨ : ਤਰਨਤਾਰਨ ਦੇ ਨੇੜੇ ਪਿੰਡ ਪੰਡੋਰੀ ਗੋਲਾ 'ਚ ਬੀਤੀ ਦੇਰ ਰਾਤ ਸੜਕ ਕਿਨਾਰੇ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧਮਾਕੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ।ਉਸ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। [caption id="attachment_336616" align="aligncenter" width="300"] TarnTaran village Pandori Gola explosion, Two Death ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ , 2 ਦੀ ਮੌਤ , ਜਾਂਚ 'ਚ ਜੁਟੀ ਪੁਲਿਸ[/caption] ਇਸ ਦੌਰਾਨ ਰਾਤ ਘਟਨਾ ਵਾਲੀ ਥਾਂ 'ਤੇ ਦੋਵੇਂ ਲਾਸ਼ਾਂ ਪਈਆਂ ਹੋਈਆਂ ਸਨ। ਮਿ੍ਤਕਾਂ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਬਚੜੇ, ਵਿਕਰਮ ਸਿੰਘ ਵਿੱਕੀ ਵਾਸੀ ਪਿੰਡ ਕਦਗਿਲ ਵਜੋਂ ਕੀਤੀ ਗਈ ਹੈ।ਜਦਕਿ ਗੰਭੀਰ ਰੂਪ 'ਚ ਜ਼ਖਮੀ ਨੌਜਵਾਨ ਗੁਰਜੰਟ ਸਿੰਘ ਜੰਟਾ ਬਚੜੇ ਦਾ ਰਹਿਣ ਵਾਲਾ ਹੈ। [caption id="attachment_336618" align="aligncenter" width="300"]TarnTaran village Pandori Gola explosion, Two Death ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ , 2 ਦੀ ਮੌਤ , ਜਾਂਚ 'ਚ ਜੁਟੀ ਪੁਲਿਸ[/caption] ਇਸ ਧਮਾਕੇ ਦੀ ਸੂਚਨਾ ਮਿਲਦਿਆਂ ਹੀ ਉਪ ਪੁਲਿਸ ਕਪਤਾਨ (ਡੀਐਸਪੀ) ਗੋਇੰਦਵਾਲ ਸਾਹਿਬ ਸਮੇਤ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਅਤੇ ਇਸ ਧਮਾਕੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਸੂਤਰਾਂ ਮੁਤਾਬਕ ਖੇਤ 'ਚ ਬੰਬਨੁਮਾ ਚੀਜ਼ ਨੂੰ ਦਬਾਇਆ ਗਿਆ ਸੀ, ਜਿਸ ਨੂੰ ਕੱਢਦੇ ਸਮੇਂ ਇਹ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਫਿੰਗਰਪ੍ਰਿੰਟ ਮਾਹਿਰਾਂ ਅਤੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਬੁਲਾ ਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅੱਤਵਾਦੀ ਕੁਨੈਕਸ਼ਨ ਦੀ ਵੀ ਜਾਂਚ ਕਰ ਰਹੀ ਹੈ। [caption id="attachment_336617" align="aligncenter" width="300"]TarnTaran village Pandori Gola explosion, Two Death ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ 'ਚ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ , 2 ਦੀ ਮੌਤ , ਜਾਂਚ 'ਚ ਜੁਟੀ ਪੁਲਿਸ[/caption] ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਟਾਲਾ ਪਟਾਕਾ ਫ਼ੈਕਟਰੀ ‘ਚ ਹੋਏ ਧਮਾਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇਪ੍ਰਗਟਾਇਆ ਦੁੱਖ ਇਸ ਦੌਰਾਨ ਮਾਰੇ ਗਏ ਨੌਜਵਾਨ ਹਰਪ੍ਰੀਤ ਸਿੰਘ ਤੇ ਵਿਕਰਮ ਸਿੰਘ ਨੇ ਆਪਣੇ ਚਿਹਰੇ ਢਕੇ ਹੋਏ ਸਨ।ਇਸ  ਮੌਕੇ ਤੋਂ ਮਿਲੇ ਰੁਮਾਲ 'ਤੇ ਬਾਰੂਦ ਦੇ ਨਿਸ਼ਾਨ ਪਾਏ ਗਏ ਹਨ। ਐੱਸਪੀਆਈ ਹਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਕ ਨੌਜਵਾਨ ਕਲੀਨ ਸ਼ੇਵ ਸੀ, ਜਦਕਿ ਇਕ ਹੋਰ ਮਿ੍ਤਕ ਕੇਸਧਾਰੀ ਸੀ। ਜ਼ਖ਼ਮੀ ਨੌਜਵਾਨ ਵੀ ਕੇਸਧਾਰੀ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਤਿੰਨੋਂ ਵਿਅਕਤੀ ਜਾਂ ਤਾਂ ਬੰੰਬ ਦੱਬਣ ਆਏ ਸੀ ਜਾਂ ਪਹਿਲਾਂ ਤੋਂ ਦੱਬੇ ਬੰਬ ਨੂੰ ਪੁੱਟਣ ਆਏ ਸੀ। -PTCNews

Related Post