ਅਧਿਆਪਕਾਂ ਨੂੰ ਮੰਗਾਂ ਮੰਨਣ ਦਾ ਲਾਰਾ ਲਗਾ ਕੇ ਮੁਕਰੀ ਪੰਜਾਬ ਸਰਕਾਰ , ਅਧਿਆਪਕਾਂ ਨੇ ਕੈਪਟਨ ਸਮੇਤ ਮੰਤਰੀਆਂ ਦੇ ਫੂਕੇ ਪੁਤਲੇ 

By  Shanker Badra December 5th 2019 07:20 PM -- Updated: December 5th 2019 07:22 PM

ਅਧਿਆਪਕਾਂ ਨੂੰ ਮੰਗਾਂ ਮੰਨਣ ਦਾ ਲਾਰਾ ਲਗਾ ਕੇ ਮੁਕਰੀ ਪੰਜਾਬ ਸਰਕਾਰ , ਅਧਿਆਪਕਾਂ ਨੇ ਕੈਪਟਨ ਸਮੇਤ ਮੰਤਰੀਆਂ ਦੇ ਫੂਕੇ ਪੁਤਲੇ:ਚੰਡੀਗੜ੍ਹ : 24 ਨਵੰਬਰ ਨੂੰ ਬੇਰੁਜ਼ਗਾਰ ਅਧਿਆਪਕਾਂ ਨਾਲ ਮੰਗਾਂ ਦੇ ਹੱਲ ਸਬੰਧੀ ਹੋਏ ਵਾਅਦੇ ਉਪਰੰਤ ਪੰਜਾਬ ਕੈਬਨਿਟ ਦੀ ਦੂਜੀ ਮੀਟਿੰਗ 'ਚ ਵੀ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ 'ਤੇ ਵਿਚਾਰ ਨਾ ਹੋਣ 'ਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਨਾਭਾ ਵਿਖੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ,ਗੁਰੂ ਹਰਸਹਾਏ ਵਿਖੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਬਠਿੰਡਾ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਹੈ। [caption id="attachment_366580" align="aligncenter" width="300"]Teachers Today Punjab CM Including Cabinet Ministers Against protest ਅਧਿਆਪਕਾਂ ਨੂੰ ਮੰਗਾਂ ਮੰਨਣ ਦਾ ਲਾਰਾ ਲਗਾ ਕੇ ਮੁਕਰੀ ਪੰਜਾਬ ਸਰਕਾਰ , ਅਧਿਆਪਕਾਂ ਨੇ ਕੈਪਟਨ ਸਮੇਤ ਮੰਤਰੀਆਂ ਦੇ ਫੂਕੇ ਪੁਤਲੇ[/caption] ਇਸ ਮੌਕੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ ਅਤੇ ਸੂਬਾ ਆਗੂ ਸੰਦੀਪ ਸਾਮਾ ਨੇ ਕਿਹਾ ਕਿ ਪੰਜਾਬ ਭਰ ਦੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਨਜ਼ਰਾਂ ਕੈਬਨਿਟ ਮੀਟਿੰਗ 'ਤੇ ਟਿਕੀਆਂ ਵੀ ਹੋਈਆਂ ਸਨ ਅਤੇ ਆਸ ਵੀ ਸੀ ਕਿ ਵਾਅਦੇ ਮੁਤਾਬਿਕ ਈਟੀਟੀ ਉਮੀਦਵਾਰਾਂ ਲਈ ਲਾਜ਼ਮੀ ਕੀਤੀ ਗਈ ਗ੍ਰੈਜੂਏਸ਼ਨ ਅਤੇ ਬੀਐੱਡ ਉਮੀਦਵਾਰਾਂ ਲਈ ਗ੍ਰੈਜੂਏਸ਼ਨ 'ਚੋਂ 55 ਫੀਸਦੀ ਅੰਕਾਂ ਵਾਲੀ ਸ਼ਰਤ ਵਾਪਸ ਲੈ ਲਈ ਜਾਵੇਗੀ ਅਤੇ ਈ.ਟੀ.ਟੀ /ਬੀਐੱਡ ਦੀ ਨਵੀਂ ਭਰਤੀ ਬਾਰੇ ਵਿਚਾਰ ਹੋਵੇਗਾ। [caption id="attachment_366577" align="aligncenter" width="300"]Teachers Today Punjab CM Including Cabinet Ministers Against protest ਅਧਿਆਪਕਾਂ ਨੂੰ ਮੰਗਾਂ ਮੰਨਣ ਦਾ ਲਾਰਾ ਲਗਾ ਕੇ ਮੁਕਰੀ ਪੰਜਾਬ ਸਰਕਾਰ , ਅਧਿਆਪਕਾਂ ਨੇ ਕੈਪਟਨ ਸਮੇਤ ਮੰਤਰੀਆਂ ਦੇ ਫੂਕੇ ਪੁਤਲੇ[/caption] ਉਨ੍ਹਾਂ ਕਿਹਾ ਕਿ 24 ਨਵੰਬਰ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਮੂਹਰੇ ਪ੍ਰਦਰਸ਼ਨ ਦੌਰਾਨ ਮੌਕੇ 'ਤੇ ਮੌਜੂਦ ਡਿਊਟੀ ਮੈਜਿਸਟਰੇਟ ਬਬਨਜੀਤ ਸਿੰਘ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਡੀਸੀ ਸੰਗਰੂਰ ਦੇ ਹਵਾਲਿਆਂ ਨਾਲ ਇਹ ਵਿਸ਼ਵਾਸ ਦਿਵਾਉਂਦਿਆਂ ਧਰਨਾ ਚੁਕਵਾਇਆ ਸੀ ਕਿ ਆਗਾਮੀ ਕੈਬਨਿਟ ਮੀਟਿੰਗ 'ਚ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕੱਢਿਆ ਜਾਵੇਗਾ। ਇਹੀ ਨਹੀਂ 23 ਨਵੰਬਰ ਨੂੰ ਡੀਪੀਆਈ ਇੰਦਰਜੀਤ ਸਿੰਘ ਅਤੇ ਸੁਖਜੀਤਪਾਲ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਵੀ ਬੇਰੁਜ਼ਗਾਰ ਅਧਿਆਪਕਾਂ ਨੂੰ ਅਧਿਆਪਕ ਭਰਤੀ ਦੀਆਂ ਇਤਰਾਜ਼ ਵਾਲੀਆਂ ਸ਼ਰਤਾਂ ਵਾਪਸ ਲੈਣ ਦਾ ਵਿਸ਼ਵਾਸ ਦਿੱਤਾ ਗਿਆ ਸੀ। ਲਗਾਤਾਰ ਦੂਜੀ ਕੈਬਨਿਟ ਮੀਟਿੰਗ 'ਚ ਅਣਗ਼ੌਲ਼ੇ ਹੋਣ 'ਤੇ ਬੇਰੁਜ਼ਗਾਰ ਅਧਿਆਪਕਾਂ ਨੇ ਮੁੜ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ 15 ਦਸੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ ਹੈ। [caption id="attachment_366581" align="aligncenter" width="300"]Teachers Today Punjab CM Including Cabinet Ministers Against protest ਅਧਿਆਪਕਾਂ ਨੂੰ ਮੰਗਾਂ ਮੰਨਣ ਦਾ ਲਾਰਾ ਲਗਾ ਕੇ ਮੁਕਰੀ ਪੰਜਾਬ ਸਰਕਾਰ , ਅਧਿਆਪਕਾਂ ਨੇ ਕੈਪਟਨ ਸਮੇਤ ਮੰਤਰੀਆਂ ਦੇ ਫੂਕੇ ਪੁਤਲੇ[/caption] ਜ਼ਿਕਰਯੋਗ ਹੈ ਕਿ ਪਿਛਲੇ ਢਾਈ ਮਹੀਨਿਆਂ ਤੋਂ ਟੈੱਟ ਪਾਸ ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਅਧਿਆਪਕਾਂ ਨੇ ਸੰਗਰੂਰ ਵਿਖੇ ਪੱਕੇ-ਮੋਰਚੇ ਲਾਏ ਹੋਏ ਹਨ ਅਤੇ ਕਈ ਸਿੱਖਿਆ ਮੰਤਰੀ ਦੀ ਕੋਠੀ ਦੇ ਘਿਰਾਓ ਦੌਰਾਨ ਲਾਠੀਚਾਰਜ ਦਾ ਸੇਕ ਝੱਲ ਚੁੱਕੇ ਹਨ। ਭਰਾਤਰੀ ਜਥੇਬੰਦੀਆਂ ਵਜੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਵਿਕਰਮਦੇਵ ਸਿੰਘ, ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ ਦੇ ਹਰਵਿੰਦਰ ਥੂਹੀ ਨੇ ਬੋਲਦਿਆਂ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ, ਜੋ ਬੇਰੁਜ਼ਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਜ਼ਬਰੀ ਦਬਾਉਣ ਲਈ ਚਾਲਾਂ ਚੱਲ ਰਹੀ ਹੈ। ਇਸ ਦੌਰਾਨ ਰਣਬੀਰ ਨਦਾਮਪੁਰ, ਬਲਕਾਰ ਮੰਘਾਣੀਆਂ, ਅਮਨ ਸੇਖ਼ਾ, ਗੁਰੀ ਨਾਭਾ, ਖੁਸ਼ਦੀਪ ਬਾਲਦ ਕਲਾਂ, ਦਿਲਬਾਗ ਮੰਡਵੀ, ਗੁਰਜੰਟ ਪਟਿਆਲਾ ਨੇ ਵੀ ਸੰਬੋਧਨ ਕੀਤਾ। -PTCNews

Related Post