ਦੋਸਤਾਂ ਨੂੰ ਬਦਮਾਸ਼ਾਂ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਵੱਜੇ ਮੁੱਕੇ ਨਾਲ ਨੌਜਵਾਨ ਦੀ ਹੋਈ ਮੌਤ 

By  Joshi February 12th 2018 06:37 PM -- Updated: February 12th 2018 06:41 PM

Teen dies by single punch as he tried to protect his friends from thugs: ਦੋਸਤਾਂ ਨੂੰ ਬਦਮਾਸ਼ਾਂ ਤੋਂ ਬਚਾਉਣ ਦੀ ਕੋਸ਼ਿਸ਼ ਦੌਰਾਨ ਵੱਜੇ ਮੁੱਕੇ ਨਾਲ ਨੌਜਵਾਨ ਦੀ ਹੋਈ ਮੌਤ ਯੂ.ਕੇ 'ਚ ਇੱਕ ਨੌਜਵਾਨ ਨੂੰ ਆਪਣੇ ਦੋਸਤਾਂ ਨੂੰ ਬਦਮਾਸ਼ਾਂ ਤੋਂ ਬਚਾਉਣਾ ਉਸ ਸਮੇਂ ਜਾਨਲੇਵਾ ਸਾਬਿਤ ਹੋਇਆ, ਜਦੋਂ ਬਦਮਾਸ਼ਾਂ ਵੱਲੋਂ ਉਸਦੇ ਸਿਰ 'ਤੇ ਮੁੱਕਾ ਮਾਰਿਆ ਗਿਆ, ਜਿਸਦੀ ਮਾਰ ਨਾ ਸਹਾਰਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 18 ਸਾਲਾ ਓਲੀ ਬਲੇਟਰ ਵਜੋਂ ਹੋਈ ਹੈ। ਦਰਅਸਲ, ਓਲੀ ਨੇ ਸੜਕ 'ਤੇ ਬੀਅਰ ਕੈਨ ਸੁੱਟ ਰਹੇ ਕੁਝ ਗੁੰਡਿਆਂ ਨੂੰ ਵਰਜਿਆ ਸੀ। ਮੁੱਕਾ ਵੱਜਣ ਤੋਂ ਬਾਅਦ ਮ੍ਰਿਤਕ ਨੌਜਵਾਨ ਨੂੰ ਸਿਰ ਵਿੱਚ ਦਰਦ ਹੋਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। Teen dies by single punch as he tried to protect his friends from thugs: ਹਾਂਲਾਕਿ, ਉਸਨੂੰ ਸਿਰਫ ਇੱਕ ਹੀ ਵਾਰ ਮੁੱਕਾ ਵੱਜਿਆ, ਪਰ ਉਸ ਤੋਂ ਬਾਅਦ ਤੋਂ ਹੀ ਉਸਨੂੰ ਤੇਜ਼ ਸਿਰ ਦਰਦ ਦੀ ਸ਼ਿਕਾਇਤ ਹਿਣ ਲੱਗੀ ਸੀ।  ਕੁਝ ਦੇਰ ਦਰਦ ਬਰਦਾਸ਼ਤ ਕਰਨ ਤੋਂ ਬਾਅਦ ਵਿਚ ਉਹ ਆਪਣੀ ਪ੍ਰੇਮਿਕਾ ਦੇ ਘਰ ਬੇਹੋਸ਼ ਹੋ ਗਿਆ,ਜਿੱਥੋਂ ਉਸਨੂੰ ਪੋਰਸਮੌਥ ਵਿਖੇ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਤੁਰੰਤ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ 32 ਅਤੇ ਇਸ ਮਾਮਲੇ 'ਚ 28 ਸਾਲ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਪੁੱਛਗਿਛ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। —PTC News

Related Post