ਮਾਤਾ ਗੁਜਰੀ ਕਾਲਜ 'ਚ ਲੱਗੀਆਂ ਤੀਆਂ ਦੀਆਂ ਰੌਣਕਾਂ ,ਦੇਖੋ ਵੀਡੀਓ

By  Shanker Badra August 24th 2018 06:39 PM

ਮਾਤਾ ਗੁਜਰੀ ਕਾਲਜ 'ਚ ਲੱਗੀਆਂ ਤੀਆਂ ਦੀਆਂ ਰੌਣਕਾਂ ,ਦੇਖੋ ਵੀਡੀਓ:ਸਾਉਣ ਮਹੀਨੇ ਦਾ ਪ੍ਰਸਿੱਧ ਤਿਉਹਾਰ 'ਤੀਆਂ' ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਗਿਆ।ਇਸ ਮੋਕੇ ਤੇ ਕਾਲਜ ਦੀਆਂ ਲੜਕੀਆਂ ਨੇ ਖੂਬ ਗਿੱਧਾ ਪਾਇਆ, ਪੀਂਘਾਂ ਝੂਟੀਆਂ ਤੇ ਖੀਰ-ਮਾਲ ਮੂੜੇ ਖਾ ਕੇ ਅਨੰਦ ਮਾਣਿਆ। ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਚੱਲ ਰਹੇ ਉਤਰੀ ਭਾਰਤ ਦੇ ਪਹਿਲੇ ਖੁਦਮੁਖਤਿਆਰੀ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਚ ਤੀਆ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਕਾਲਜ ਦੀਆਂ ਵਿਦਿਅਰਥਣਾਂ ਨੇ ਵੱਖ-ਵੱਖ ਇਵੈਂਟਸ ਮਹਿੰਦੀ, ਰੰਗੋਲੀ, ਮਿਸ ਤੀਜ, ਗਿੱਧਾ, ਲੋਕ ਗੀਤ, ਪੀਂਘ ਝੂਟਨਾ, ਮਿੰਦੀ ਗੁੰਦਣਾ, ਆਦਿ ਵਿੱਚ ਭਾਗ ਲਿਆ। ਇਨ੍ਹਾਂ ਮਨਈਆ ਜਾ ਰਹੀਆਂ ਤੀਆ ਦੇ ਦੋਰਾਨ ਸਾਰਾ ਕਾਲਜ ਸੱਭਿਆਚਾਰ ਰੰਗ ਵਿਚ ਰੰਗਿਆ ਦੇਖਣ ਨੂੰ ਮਿਲਿਆ।ਵਿਦਿਆਰਥਣਾਂ ਅਤੇ ਅਧਿਆਪਕਾਂ ਦਾ ਰਵਾਇਤੀ ਪੰਜਾਬੀ ਪਹਿਰਾਵਾ ਅਮੀਰ ਪੰਜਾਬੀ ਵਿਰਸੇ ਦੀ ਬਾਖੂਬੀ ਝਲਕ ਪੇਸ਼ ਕਰ ਰਿਹਾ ਸੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਮਾਤਾ ਗੁਜਰੀ ਕਾਲਜ ਵਲੋਂ ਹਰ ਸਾਲ ਵੱਡੇ ਪੱਧਰ ਤੇ ਤੀਆਂ ਦਾ ਤਿਉਹਾਰ ਮਨਇਆ ਜਾਂਦਾ ਹੈ ਜਿਸ ਵਿੱਚ ਕਾਲਜ ਦੀਆਂ ਸਾਰੀਆਂ ਲੜਕੀਆਂ ਹਿਸਾ ਲੈਂਦੀਆਂ ਹਨ। https://www.facebook.com/pindawalemundelive/videos/519735958472423/ -PTCNews

Related Post